ਤੁਧੁ ਥਾਪੇ ਚਾਰੇ ਜੁਗ; ਤੂ ਕਰਤਾ ਸਗਲ ਧਰਣ ॥
Sri Guru Granth Sahib
Ang 1095
ਤੁਧੁ ਆਵਣ ਜਾਣਾ ਕੀਆ; ਤੁਧੁ ਲੇਪੁ. ਨ ਲਗੈ ਤ੍ਰਿਣ ॥
ਜਿਸੁ ਹੋਵਹਿ ਆਪਿ ਦਇਆਲੁ; ਤਿਸੁ ਲਾਵਹਿ ਸਤਿਗੁਰ ਚਰਣ ॥
ਤੂ ਹੋਰਤੁ ਉਪਾਇ. ਨ ਲਭਹੀ; ਅਬਿਨਾਸੀ ਸ੍ਰਿਸਟਿ ਕਰਣ ॥੨॥
ਡਖਣੇ ਮਃ ੫ ॥
ਜੇ ਤੂ ਵਤਹਿ ਅੰਙਣੇ; ਹਭ ਧਰਤਿ ਸੁਹਾਵੀ ਹੋਇ ॥
ਹਿਕਸੁ ਕੰਤੈ ਬਾਹਰੀ; ਮੈਡੀ ਵਾਤ. ਨ ਪੁਛੈ ਕੋਇ ॥੧॥
ਮਃ ੫ ॥
ਹਭੇ ਟੋਲ ਸੁਹਾਵਣੇ; ਸਹੁ ਬੈਠਾ, ਅੰਙਣੁ ਮਲਿ ॥
ਪਹੀ. ਨ ਵੰਞੈ ਬਿਰਥੜਾ; ਜੋ ਘਰਿ ਆਵੈ ਚਲਿ ॥੨॥
ਮਃ ੫ ॥
ਸੇਜ ਵਿਛਾਈ ਕੰਤ ਕੂ; ਕੀਆ ਹਭੁ ਸੀਗਾਰੁ ॥
ਇਤੀ ਮੰਝਿ. ਨ ਸਮਾਵਈ; ਜੇ ਗਲਿ ਪਹਿਰਾ ਹਾਰੁ ॥੩॥
ਪਉੜੀ ॥
ਤੂ ਪਾਰਬ੍ਰਹਮੁ ਪਰਮੇਸਰੁ; ਜੋਨਿ. ਨ ਆਵਹੀ ॥
ਤੂ ਹੁਕਮੀ ਸਾਜਹਿ ਸ੍ਰਿਸਟਿ; ਸਾਜਿ ਸਮਾਵਹੀ ॥
ਤੇਰਾ ਰੂਪੁ. ਨ ਜਾਈ ਲਖਿਆ; ਕਿਉ ਤੁਝਹਿ ਧਿਆਵਹੀ ॥
ਤੂ ਸਭ ਮਹਿ ਵਰਤਹਿ ਆਪਿ; ਕੁਦਰਤਿ ਦੇਖਾਵਹੀ ॥
ਤੇਰੀ ਭਗਤਿ ਭਰੇ ਭੰਡਾਰ; ਤੋਟਿ. ਨ ਆਵਹੀ ॥
ਏਹਿ ਰਤਨ ਜਵੇਹਰ ਲਾਲ; ਕੀਮ. ਨ ਪਾਵਹੀ ॥
ਜਿਸੁ ਹੋਵਹਿ ਆਪਿ ਦਇਆਲੁ; ਤਿਸੁ ਸਤਿਗੁਰ ਸੇਵਾ ਲਾਵਹੀ ॥
ਤਿਸੁ ਕਦੇ. ਨ ਆਵੈ ਤੋਟਿ; ਜੋ ਹਰਿ ਗੁਣ ਗਾਵਹੀ ॥੩॥
ਡਖਣੇ ਮਃ ੫ ॥
ਜਾ ਮੂ ਪਸੀ, ਹਠ ਮੈ; ਪਿਰੀ ਮਹਿਜੈ ਨਾਲਿ ॥
ਹਭੇ ਡੁਖ ਉਲਾਹਿਅਮੁ; ਨਾਨਕ. ਨਦਰਿ ਨਿਹਾਲਿ ॥੧॥
ਮਃ ੫ ॥
ਨਾਨਕ. ਬੈਠਾ ਭਖੇ ਵਾਉ; ਲੰਮੇ ਸੇਵਹਿ. ਦਰੁ ਖੜਾ ॥
ਪਿਰੀਏ. ਤੂ ਜਾਣੁ ਮਹਿਜਾ ਸਾਉ; ਜੋਈ ਸਾਈ, ਮੁਹੁ ਖੜਾ ॥੨॥
ਮਃ ੫ ॥
ਕਿਆ ਗਾਲਾਇਓ ਭੂਛ; ਪਰ ਵੇਲਿ. ਨ ਜੋਹੇ, ਕੰਤ ਤੂ ॥
ਨਾਨਕ ਫੁਲਾ ਸੰਦੀ ਵਾੜਿ; ਖਿੜਿਆ ਹਭੁ ਸੰਸਾਰੁ ਜਿਉ ॥੩॥
ਪਉੜੀ ॥
ਸੁਘੜੁ ਸੁਜਾਣੁ ਸਰੂਪੁ ਤੂ; ਸਭ ਮਹਿ ਵਰਤੰਤਾ ॥
ਤੂ ਆਪੇ ਠਾਕੁਰੁ ਸੇਵਕੋ; ਆਪੇ ਪੂਜੰਤਾ ॥
ਦਾਨਾ ਬੀਨਾ ਆਪਿ ਤੂ; ਆਪੇ ਸਤਵੰਤਾ ॥
ਜਤੀ ਸਤੀ ਪ੍ਰਭੁ ਨਿਰਮਲਾ; ਮੇਰੇ ਹਰਿ ਭਗਵੰਤਾ ॥
ਸਭੁ ਬ੍ਰਹਮ ਪਸਾਰੁ ਪਸਾਰਿਓ; ਆਪੇ ਖੇਲੰਤਾ ॥
ਇਹੁ ਆਵਾ ਗਵਣੁ ਰਚਾਇਓ; ਕਰਿ ਚੋਜ ਦੇਖੰਤਾ ॥
ਤਿਸੁ ਬਾਹੁੜਿ ਗਰਭਿ. ਨ ਪਾਵਹੀ; ਜਿਸੁ ਦੇਵਹਿ ਗੁਰ ਮੰਤਾ ॥
ਜਿਉ ਆਪਿ ਚਲਾਵਹਿ ਤਿਉ ਚਲਦੇ; ਕਿਛੁ ਵਸਿ ਨ. ਜੰਤਾ ॥੪॥
ਡਖਣੇ ਮਃ ੫ ॥
ਕੁਰੀਏ ਕੁਰੀਏ ਵੈਦਿਆ; ਤਲਿ ਗਾੜਾ ਮਹਰੇਰੁ ॥
ਵੇਖੇ ਛਿਟੜਿ ਥੀਵਦੋ; ਜਾਮਿ ਖਿਸੰਦੋ ਪੇਰੁ ॥੧॥
ਮਃ ੫ ॥
ਸਚੁ ਜਾਣੈ. ਕਚੁ ਵੈਦਿਓ; ਤੂ ਆਘੂ ਆਘੇ ਸਲਵੇ ॥
ਨਾਨਕ. ਆਤਸੜੀ ਮੰਝਿ ਨੈਣੂ; ਬਿਆ ਢਲਿ ਪਬਣਿ ਜਿਉ, ਜੁੰਮਿਓ ॥੨॥
ਮਃ ੫ ॥
ਭੋਰੇ ਭੋਰੇ ਰੂਹੜੇ; ਸੇਵੇਦੇ ਆਲਕੁ ॥
ਮੁਦਤਿ ਪਈ ਚਿਰਾਣੀਆ; ਫਿਰਿ. ਕਡੂ ਆਵੈ ਰੁਤਿ ॥੩॥