ਕੇਦਾਰਾ ਮਹਲਾ ੪ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
Sri Guru Granth Sahib
ਕੇਦਾਰਾ ਮਹਲਾ ੪ ਘਰੁ ੧ ॥
ਕੇਦਾਰਾ ਮਹਲਾ ੪ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਮੇਰੇ ਮਨ; ਰਾਮ ਨਾਮ ਨਿਤ ਗਾਵੀਐ ਰੇ ॥
ਅਗਮ ਅਗੋਚਰੁ. ਨ ਜਾਈ ਹਰਿ ਲਖਿਆ; ਗੁਰੁ ਪੂਰਾ ਮਿਲੈ. ਲਖਾਵੀਐ ਰੇ ॥ ਰਹਾਉ ॥
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ; ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥
ਸਭੁ ਕੋ ਭਗਤਿ ਕਰੇ ਹਰਿ ਕੇਰੀ; ਹਰਿ ਭਾਵੈ. ਸੋ ਥਾਇ ਪਾਵੀਐ ਰੇ ॥੧॥
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ; ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ; ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥
ਹਰਿ ਨਾਮੁ ਅਰਾਧਹਿ. ਸੇ ਧੰਨੁ ਜਨ ਕਹੀਅਹਿ; ਤਿਨ ਮਸਤਕਿ ਭਾਗੁ. ਧੁਰਿ ਲਿਖਿ ਪਾਵੀਐ ਰੇ ॥
ਤਿਨ ਦੇਖੇ ਮੇਰਾ ਮਨੁ ਬਿਗਸੈ; ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥
ਹਮ ਬਾਰਿਕ. ਹਰਿ ਪਿਤਾ ਪ੍ਰਭ ਮੇਰੇ; ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ; ਤਿਉ ਨਾਨਕ. ਹਰਿ ਗਲਿ ਲਾਵੀਐ ਰੇ ॥੪॥੧॥
ਕੇਦਾਰਾ ਮਹਲਾ ੪ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਮੇਰੇ ਮਨ; ਹਰਿ ਹਰਿ ਗੁਨ ਕਹੁ ਰੇ ॥
ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ; ਇਨ ਬਿਧਿ. ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥
ਕਾਮੁ ਕ੍ਰੋਧੁ ਲੋਭੁ ਮੋਹੁ, ਅਭਿਮਾਨੁ ਬਿਖੈ ਰਸ; ਇਨ ਸੰਗਤਿ ਤੇ, ਤੂ ਰਹੁ ਰੇ ॥
ਮਿਲਿ ਸਤਸੰਗਤਿ, ਕੀਜੈ ਹਰਿ ਗੋਸਟਿ; ਸਾਧੂ ਸਿਉ ਗੋਸਟਿ; ਹਰਿ ਪ੍ਰੇਮ ਰਸਾਇਣੁ, ਰਾਮ ਨਾਮੁ ਰਸਾਇਣੁ; ਹਰਿ ਰਾਮ ਨਾਮ, ਰਾਮ ਰਮਹੁ ਰੇ ॥੧॥