ਥਾਨ ਥਨੰਤਰਿ ਅੰਤਰਜਾਮੀ ॥
Sri Guru Granth Sahib
Ang 1072
ਸਿਮਰਿ ਸਿਮਰਿ ਪੂਰਨ ਪਰਮੇਸੁਰ; ਚਿੰਤਾ ਗਣਤ ਮਿਟਾਈ ਹੇ ॥੮॥
ਹਰਿ ਕਾ ਨਾਮੁ; ਕੋਟਿ ਲਖ ਬਾਹਾ ॥
ਹਰਿ ਜਸੁ ਕੀਰਤਨੁ, ਸੰਗਿ ਧਨੁ ਤਾਹਾ ॥
ਗਿਆਨ ਖੜਗੁ ਕਰਿ ਕਿਰਪਾ ਦੀਨਾ; ਦੂਤ ਮਾਰੇ ਕਰਿ ਧਾਈ ਹੇ ॥੯॥
ਹਰਿ ਕਾ ਜਾਪੁ ਜਪਹੁ; ਜਪੁ ਜਪਨੇ ॥
ਜੀਤਿ ਆਵਹੁ; ਵਸਹੁ ਘਰਿ ਅਪਨੇ ॥
ਲਖ ਚਉਰਾਸੀਹ ਨਰਕ. ਨ ਦੇਖਹੁ; ਰਸਕਿ ਰਸਕਿ ਗੁਣ ਗਾਈ ਹੇ ॥੧੦॥
ਖੰਡ ਬ੍ਰਹਮੰਡ ਉਧਾਰਣਹਾਰਾ ॥
ਊਚ ਅਥਾਹ ਅਗੰਮ ਅਪਾਰਾ ॥
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ; ਸੋ ਜਨੁ ਤਿਸਹਿ ਧਿਆਈ ਹੇ ॥੧੧॥
ਬੰਧਨ ਤੋੜਿ. ਲੀਏ ਪ੍ਰਭਿ ਮੋਲੇ ॥
ਕਰਿ ਕਿਰਪਾ; ਕੀਨੇ ਘਰ ਗੋਲੇ ॥
ਅਨਹਦ ਰੁਣ ਝੁਣਕਾਰੁ ਸਹਜ ਧੁਨਿ; ਸਾਚੀ ਕਾਰ ਕਮਾਈ ਹੇ ॥੧੨॥
ਮਨਿ ਪਰਤੀਤਿ ਬਨੀ; ਪ੍ਰਭ ਤੇਰੀ ॥
ਬਿਨਸਿ ਗਈ; ਹਉਮੈ ਮਤਿ ਮੇਰੀ ॥
ਅੰਗੀਕਾਰੁ ਕੀਆ ਪ੍ਰਭਿ ਅਪਨੈ; ਜਗ ਮਹਿ ਸੋਭ ਸੁਹਾਈ ਹੇ ॥੧੩॥
ਜੈ ਜੈ ਕਾਰੁ ਜਪਹੁ ਜਗਦੀਸੈ ॥
ਬਲਿ ਬਲਿ ਜਾਈ; ਪ੍ਰਭ ਅਪੁਨੇ ਈਸੈ ॥
ਤਿਸੁ ਬਿਨੁ ਦੂਜਾ; ਅਵਰੁ. ਨ ਦੀਸੈ; ਏਕਾ ਜਗਤਿ ਸਬਾਈ ਹੇ ॥੧੪॥
ਸਤਿ ਸਤਿ; ਸਤਿ ਪ੍ਰਭੁ ਜਾਤਾ ॥
ਗੁਰ ਪਰਸਾਦਿ; ਸਦਾ ਮਨੁ ਰਾਤਾ ॥
ਸਿਮਰਿ ਸਿਮਰਿ ਜੀਵਹਿ ਜਨ ਤੇਰੇ; ਏਕੰਕਾਰਿ ਸਮਾਈ ਹੇ ॥੧੫॥
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥
ਸਭੈ ਉਧਾਰਣੁ; ਖਸਮੁ ਹਮਾਰਾ ॥
ਸਿਮਰਿ ਨਾਮੁ ਪੁੰਨੀ ਸਭ ਇਛਾ; ਜਨ ਨਾਨਕ ਪੈਜ ਰਖਾਈ ਹੇ ॥੧੬॥੧॥
ਮਾਰੂ ਸੋਲਹੇ ਮਹਲਾ ੫ ॥
ੴ ਸਤਿਗੁਰ ਪ੍ਰਸਾਦਿ ॥
ਸੰਗੀ ਜੋਗੀ ਨਾਰਿ ਲਪਟਾਣੀ ॥
ਉਰਝਿ ਰਹੀ; ਰੰਗ ਰਸ ਮਾਣੀ ॥
ਕਿਰਤ ਸੰਜੋਗੀ ਭਏ ਇਕਤ੍ਰਾ; ਕਰਤੇ ਭੋਗ ਬਿਲਾਸਾ ਹੇ ॥੧॥
ਜੋ ਪਿਰੁ ਕਰੈ; ਸੁ ਧਨ ਤਤੁ ਮਾਨੈ ॥
ਪਿਰੁ ਧਨਹਿ ਸੀਗਾਰਿ; ਰਖੈ ਸੰਗਾਨੈ ॥
ਮਿਲਿ ਏਕਤ੍ਰ, ਵਸਹਿ ਦਿਨੁ ਰਾਤੀ; ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥
ਧਨ ਮਾਗੈ; ਪ੍ਰਿਉ ਬਹੁ ਬਿਧਿ ਧਾਵੈ ॥
ਜੋ ਪਾਵੈ; ਸੋ ਆਣਿ ਦਿਖਾਵੈ ॥
ਏਕ ਵਸਤੁ ਕਉ ਪਹੁਚਿ. ਨ ਸਾਕੈ; ਧਨ ਰਹਤੀ ਭੂਖ ਪਿਆਸਾ ਹੇ ॥੩॥
ਧਨ ਕਰੈ ਬਿਨਉ; ਦੋਊ ਕਰ ਜੋਰੈ ॥
ਪ੍ਰਿਅ ਪਰਦੇਸਿ. ਨ ਜਾਹੁ; ਵਸਹੁ ਘਰਿ ਮੋਰੈ ॥
ਐਸਾ ਬਣਜੁ ਕਰਹੁ ਗ੍ਰਿਹ ਭੀਤਰਿ; ਜਿਤੁ ਉਤਰੈ ਭੂਖ ਪਿਆਸਾ ਹੇ ॥੪॥
ਸਗਲੇ ਕਰਮ ਧਰਮ; ਜੁਗ ਸਾਧਾ ॥
ਬਿਨੁ ਹਰਿ ਰਸ; ਸੁਖੁ ਤਿਲੁ. ਨਹੀ ਲਾਧਾ ॥
ਭਈ ਕ੍ਰਿਪਾ ਨਾਨਕ ਸਤਸੰਗੇ; ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥