ਮਃ ੫ ॥
ਦਾਮਨੀ ਚਮਤਕਾਰ; ਤਿਉ ਵਰਤਾਰਾ ਜਗ ਖੇ ॥
Sri Guru Granth Sahib
ਮਃ ੫ ॥
ਮਃ ੫ ॥
ਦਾਮਨੀ ਚਮਤਕਾਰ; ਤਿਉ ਵਰਤਾਰਾ ਜਗ ਖੇ ॥
ਵਥੁ ਸੁਹਾਵੀ ਸਾਇ; ਨਾਨਕ. ਨਾਉ ਜਪੰਦੋ ਤਿਸੁ ਧਣੀ ॥੨॥
ਪਉੜੀ ॥
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ; ਕਿਨੈ. ਕੀਮ ਨ ਜਾਣੀ ॥
ਜੋ ਜਨੁ ਭੇਟੈ ਸਾਧਸੰਗਿ; ਸੋ ਹਰਿ ਰੰਗੁ ਮਾਣੀ ॥
ਸਚੁ ਨਾਮੁ ਕਰਤਾ ਪੁਰਖੁ; ਏਹ ਰਤਨਾ ਖਾਣੀ ॥
ਮਸਤਕਿ ਹੋਵੈ ਲਿਖਿਆ; ਹਰਿ ਸਿਮਰਿ ਪਰਾਣੀ ॥
ਤੋਸਾ ਦਿਚੈ ਸਚੁ ਨਾਮੁ; ਨਾਨਕ. ਮਿਹਮਾਣੀ ॥੪॥
ਸਲੋਕ ਮਃ ੫ ॥
ਅੰਤਰਿ ਚਿੰਤਾ. ਨੈਣੀ ਸੁਖੀ; ਮੂਲਿ. ਨ ਉਤਰੈ ਭੁਖ ॥
ਨਾਨਕ. ਸਚੇ ਨਾਮ ਬਿਨੁ; ਕਿਸੈ ਨ ਲਥੋ ਦੁਖੁ ॥੧॥
ਮਃ ੫ ॥
ਮੁਠੜੇ ਸੇਈ ਸਾਥ; ਜਿਨੀ. ਸਚੁ ਨ ਲਦਿਆ ॥
ਨਾਨਕ. ਸੇ ਸਾਬਾਸਿ; ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥
ਪਉੜੀ ॥
ਜਿਥੈ ਬੈਸਨਿ ਸਾਧ ਜਨ; ਸੋ ਥਾਨੁ ਸੁਹੰਦਾ ॥
ਓਇ ਸੇਵਨਿ. ਸੰਮ੍ਰਿਥੁ ਆਪਣਾ; ਬਿਨਸੈ ਸਭੁ ਮੰਦਾ ॥
ਪਤਿਤ ਉਧਾਰਣ. ਪਾਰਬ੍ਰਹਮ; ਸੰਤ ਬੇਦੁ ਕਹੰਦਾ ॥
ਭਗਤਿ ਵਛਲੁ ਤੇਰਾ ਬਿਰਦੁ ਹੈ; ਜੁਗਿ ਜੁਗਿ ਵਰਤੰਦਾ ॥
ਨਾਨਕੁ. ਜਾਚੈ ਏਕੁ ਨਾਮੁ; ਮਨਿ ਤਨਿ ਭਾਵੰਦਾ ॥੫॥
ਸਲੋਕ ਮਃ ੫ ॥
ਚਿੜੀ ਚੁਹਕੀ. ਪਹੁ ਫੁਟੀ; ਵਗਨਿ ਬਹੁਤੁ ਤਰੰਗ ॥
ਅਚਰਜ ਰੂਪ ਸੰਤਨ ਰਚੇ; ਨਾਨਕ ਨਾਮਹਿ ਰੰਗ ॥੧॥
ਮਃ ੫ ॥
ਘਰ ਮੰਦਰ ਖੁਸੀਆ ਤਹੀ; ਜਹ ਤੂ ਆਵਹਿ ਚਿਤਿ ॥
ਦੁਨੀਆ ਕੀਆ ਵਡਿਆਈਆ; ਨਾਨਕ. ਸਭਿ ਕੁਮਿਤ ॥੨॥
ਪਉੜੀ ॥
ਹਰਿ ਧਨੁ ਸਚੀ ਰਾਸਿ ਹੈ; ਕਿਨੈ ਵਿਰਲੈ ਜਾਤਾ ॥
ਤਿਸੈ ਪਰਾਪਤਿ ਭਾਇਰਹੁ; ਜਿਸੁ ਦੇਇ ਬਿਧਾਤਾ ॥
ਮਨ ਤਨ ਭੀਤਰਿ ਮਉਲਿਆ; ਹਰਿ ਰੰਗਿ. ਜਨੁ ਰਾਤਾ ॥
ਸਾਧਸੰਗਿ ਗੁਣ ਗਾਇਆ; ਸਭਿ ਦੋਖਹ ਖਾਤਾ ॥
ਨਾਨਕ. ਸੋਈ ਜੀਵਿਆ; ਜਿਨਿ ਇਕੁ ਪਛਾਤਾ ॥੬॥
ਸਲੋਕ ਮਃ ੫ ॥
ਖਖੜੀਆ ਸੁਹਾਵੀਆ; ਲਗੜੀਆ ਅਕ ਕੰਠਿ ॥
ਬਿਰਹ ਵਿਛੋੜਾ ਧਣੀ ਸਿਉ; ਨਾਨਕ. ਸਹਸੈ ਗੰਠਿ ॥੧॥
ਮਃ ੫ ॥
ਵਿਸਾਰੇਦੇ ਮਰਿ ਗਏ; ਮਰਿ ਭਿ ਨ ਸਕਹਿ ਮੂਲਿ ॥
ਵੇਮੁਖ ਹੋਏ ਰਾਮ ਤੇ; ਜਿਉ ਤਸਕਰ ਉਪਰਿ ਸੂਲਿ ॥੨॥
ਪਉੜੀ ॥
ਸੁਖ ਨਿਧਾਨੁ ਪ੍ਰਭੁ ਏਕੁ ਹੈ; ਅਬਿਨਾਸੀ ਸੁਣਿਆ ॥
ਜਲਿ ਥਲਿ ਮਹੀਅਲਿ ਪੂਰਿਆ; ਘਟਿ ਘਟਿ ਹਰਿ ਭਣਿਆ ॥
ਊਚ ਨੀਚ ਸਭ ਇਕ ਸਮਾਨਿ; ਕੀਟ ਹਸਤੀ ਬਣਿਆ ॥
ਮੀਤ ਸਖਾ ਸੁਤ ਬੰਧਿਪੋ; ਸਭਿ ਤਿਸ ਦੇ ਜਣਿਆ ॥
ਤੁਸਿ ਨਾਨਕੁ. ਦੇਵੈ ਜਿਸੁ ਨਾਮੁ; ਤਿਨਿ ਹਰਿ ਰੰਗੁ ਮਣਿਆ ॥੭॥
ਸਲੋਕ ਮਃ ੫ ॥
ਜਿਨਾ ਸਾਸਿ ਗਿਰਾਸਿ. ਨ ਵਿਸਰੈ; ਹਰਿ ਨਾਮਾਂ ਮਨਿ ਮੰਤੁ ॥
ਧੰਨੁ ਸਿ ਸੇਈ ਨਾਨਕਾ; ਪੂਰਨੁ ਸੋਈ ਸੰਤੁ ॥੧॥
ਮਃ ੫ ॥
ਅਠੇ ਪਹਰ ਭਉਦਾ ਫਿਰੈ; ਖਾਵਣ ਸੰਦੜੈ ਸੂਲਿ ॥
ਦੋਜਕਿ ਪਉਦਾ ਕਿਉ ਰਹੈ; ਜਾ. ਚਿਤਿ ਨ ਹੋਇ ਰਸੂਲਿ ॥੨॥
PEOPLE · PLACES · HIGHER MEANING
Preparing your experience…
This is taking a little longer. You can retry or continue with the available content.