ਕਹੁ ਨਾਨਕ. ਸੇਈ ਜਨ ਊਤਮ; ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥
Sri Guru Granth Sahib
Ang 1080
ਮਾਰੂ ਮਹਲਾ ੫ ॥
ਪ੍ਰਭ ਸਮਰਥ; ਸਰਬ ਸੁਖ ਦਾਨਾ ॥
ਸਿਮਰਉ ਨਾਮੁ; ਹੋਹੁ ਮਿਹਰਵਾਨਾ ॥
ਹਰਿ ਦਾਤਾ. ਜੀਅ ਜੰਤ ਭੇਖਾਰੀ; ਜਨੁ ਬਾਂਛੈ. ਜਾਚੰਗਨਾ ॥੧॥
ਮਾਗਉ ਜਨ ਧੂਰਿ; ਪਰਮ ਗਤਿ ਪਾਵਉ ॥
ਜਨਮ ਜਨਮ ਕੀ; ਮੈਲੁ ਮਿਟਾਵਉ ॥
ਦੀਰਘ ਰੋਗ ਮਿਟਹਿ. ਹਰਿ ਅਉਖਧਿ; ਹਰਿ ਨਿਰਮਲਿ ਰਾਪੈ ਮੰਗਨਾ ॥੨॥
ਸ੍ਰਵਣੀ ਸੁਣਉ; ਬਿਮਲ ਜਸੁ ਸੁਆਮੀ ॥
ਏਕਾ ਓਟ; ਤਜਉ ਬਿਖੁ ਕਾਮੀ ॥
ਨਿਵਿ ਨਿਵਿ ਪਾਇ ਲਗਉ ਦਾਸ ਤੇਰੇ; ਕਰਿ ਸੁਕ੍ਰਿਤੁ. ਨਾਹੀ ਸੰਗਨਾ ॥੩॥
ਰਸਨਾ ਗੁਣ ਗਾਵੈ; ਹਰਿ ਤੇਰੇ ॥
ਮਿਟਹਿ ਕਮਾਤੇ; ਅਵਗੁਣ ਮੇਰੇ ॥
ਸਿਮਰਿ ਸਿਮਰਿ ਸੁਆਮੀ. ਮਨੁ ਜੀਵੈ; ਪੰਚ ਦੂਤ ਤਜਿ ਤੰਗਨਾ ॥੪॥
ਚਰਨ ਕਮਲ ਜਪਿ; ਬੋਹਿਥਿ ਚਰੀਐ ॥
ਸੰਤਸੰਗਿ ਮਿਲਿ; ਸਾਗਰੁ ਤਰੀਐ ॥
ਅਰਚਾ ਬੰਦਨ ਹਰਿ ਸਮਤ ਨਿਵਾਸੀ; ਬਾਹੁੜਿ. ਜੋਨਿ ਨ ਨੰਗਨਾ ॥੫॥
ਦਾਸ ਦਾਸਨ ਕੋ; ਕਰਿ ਲੇਹੁ ਗੋੁਪਾਲਾ ॥
ਕ੍ਰਿਪਾ ਨਿਧਾਨ ਦੀਨ ਦਇਆਲਾ ॥
ਸਖਾ ਸਹਾਈ ਪੂਰਨ ਪਰਮੇਸੁਰ; ਮਿਲੁ. ਕਦੇ, ਨ ਹੋਵੀ ਭੰਗਨਾ ॥੬॥
ਮਨੁ ਤਨੁ ਅਰਪਿ ਧਰੀ ਹਰਿ ਆਗੈ ॥
ਜਨਮ ਜਨਮ ਕਾ; ਸੋਇਆ ਜਾਗੈ ॥
ਜਿਸ ਕਾ ਸਾ. ਸੋਈ ਪ੍ਰਤਿਪਾਲਕੁ; ਹਤਿ ਤਿਆਗੀ ਹਉਮੈ ਹੰਤਨਾ ॥੭॥
ਜਲਿ ਥਲਿ ਪੂਰਨ ਅੰਤਰਜਾਮੀ ॥
ਘਟਿ ਘਟਿ ਰਵਿਆ; ਅਛਲ ਸੁਆਮੀ ॥
ਭਰਮ ਭੀਤਿ ਖੋਈ. ਗੁਰਿ ਪੂਰੈ; ਏਕੁ ਰਵਿਆ ਸਰਬੰਗਨਾ ॥੮॥
ਜਤ ਕਤ ਪੇਖਉ; ਪ੍ਰਭ ਸੁਖ ਸਾਗਰ ॥
ਹਰਿ. ਤੋਟਿ ਭੰਡਾਰ ਨਾਹੀ; ਰਤਨਾਗਰ ॥
ਅਗਹ ਅਗਾਹ. ਕਿਛੁ ਮਿਤਿ, ਨਹੀ ਪਾਈਐ; ਸੋ ਬੂਝੈ ਜਿਸੁ ਕਿਰਪੰਗਨਾ ॥੯॥
ਛਾਤੀ ਸੀਤਲ; ਮਨੁ ਤਨੁ ਠੰਢਾ ॥
ਜਨਮ ਮਰਣ ਕੀ ਮਿਟਵੀ ਡੰਝਾ ॥
ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ; ਅਮਿਓ ਧਾਰਿ ਦ੍ਰਿਸਟੰਗਨਾ ॥੧੦॥
ਏਕੋ ਏਕੁ ਰਵਿਆ ਸਭ ਠਾਈ ॥
ਤਿਸੁ ਬਿਨੁ; ਦੂਜਾ ਕੋਈ ਨਾਹੀ ॥
ਆਦਿ ਮਧਿ ਅੰਤਿ, ਪ੍ਰਭੁ ਰਵਿਆ; ਤ੍ਰਿਸਨ ਬੁਝੀ ਭਰਮੰਗਨਾ ॥੧੧॥
ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥
ਗੁਰੁ ਕਰਤਾ ਗੁਰੁ ਸਦ ਬਖਸੰਦੁ ॥
ਗੁਰ ਜਪੁ ਜਾਪਿ ਜਪਤ ਫਲੁ ਪਾਇਆ; ਗਿਆਨ ਦੀਪਕੁ ਸੰਤ ਸੰਗਨਾ ॥੧੨॥
ਜੋ ਪੇਖਾ; ਸੋ ਸਭੁ ਕਿਛੁ ਸੁਆਮੀ ॥
ਜੋ ਸੁਨਣਾ; ਸੋ ਪ੍ਰਭ ਕੀ ਬਾਨੀ ॥
ਜੋ ਕੀਨੋ. ਸੋ ਤੁਮਹਿ ਕਰਾਇਓ; ਸਰਣਿ ਸਹਾਈ, ਸੰਤਹ ਤਨਾ ॥੧੩॥
ਜਾਚਕੁ ਜਾਚੈ ਤੁਮਹਿ ਅਰਾਧੈ ॥
ਪਤਿਤ. ਪਾਵਨ; ਪੂਰਨ ਪ੍ਰਭ ਸਾਧੈ ॥
ਏਕੋ ਦਾਨੁ. ਸਰਬ ਸੁਖ ਗੁਣ ਨਿਧਿ; ਆਨ ਮੰਗਨ. ਨਿਹਕਿੰਚਨਾ ॥੧੪॥