ਮੁਖਿ ਝੂਠੈ. ਝੂਠੁ ਬੋਲਣਾ; ਕਿਉ ਕਰਿ ਸੂਚਾ ਹੋਇ ॥
Sri Guru Granth Sahib
Ang 56
ਬਿਨੁ ਅਭ ਸਬਦ. ਨ ਮਾਂਜੀਐ; ਸਾਚੇ ਤੇ. ਸਚੁ ਹੋਇ ॥੧॥
ਮੁੰਧੇ; ਗੁਣਹੀਣੀ ਸੁਖੁ ਕੇਹਿ ॥
ਪਿਰੁ ਰਲੀਆ ਰਸਿ ਮਾਣਸੀ; ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥
ਪਿਰੁ ਪਰਦੇਸੀ ਜੇ ਥੀਐ; ਧਨ ਵਾਂਢੀ ਝੂਰੇਇ ॥
ਜਿਉ ਜਲਿ ਥੋੜੈ ਮਛੁਲੀ; ਕਰਣ ਪਲਾਵ ਕਰੇਇ ॥
ਪਿਰ ਭਾਵੈ ਸੁਖੁ ਪਾਈਐ; ਜਾ ਆਪੇ ਨਦਰਿ ਕਰੇਇ ॥੨॥
ਪਿਰੁ ਸਾਲਾਹੀ ਆਪਣਾ; ਸਖੀ ਸਹੇਲੀ ਨਾਲਿ ॥
ਤਨਿ ਸੋਹੈ. ਮਨੁ ਮੋਹਿਆ; ਰਤੀ ਰੰਗਿ ਨਿਹਾਲਿ ॥
ਸਬਦਿ ਸਵਾਰੀ ਸੋਹਣੀ; ਪਿਰੁ ਰਾਵੇ ਗੁਣ ਨਾਲਿ ॥੩॥
ਕਾਮਣਿ. ਕਾਮਿ ਨ ਆਵਈ; ਖੋਟੀ ਅਵਗਣਿਆਰਿ ॥
ਨਾ ਸੁਖੁ ਪੇਈਐ ਸਾਹੁਰੈ; ਝੂਠਿ ਜਲੀ ਵੇਕਾਰਿ ॥
ਆਵਣੁ ਵੰਞਣੁ ਡਾਖੜੋ; ਛੋਡੀ ਕੰਤਿ ਵਿਸਾਰਿ ॥੪॥
ਪਿਰ ਕੀ ਨਾਰਿ ਸੁਹਾਵਣੀ; ਮੁਤੀ. ਸੋ ਕਿਤੁ ਸਾਦਿ ॥
ਪਿਰ ਕੈ ਕਾਮਿ, ਨ ਆਵਈ; ਬੋਲੇ ਫਾਦਿਲੁ ਬਾਦਿ ॥
ਦਰਿ ਘਰਿ ਢੋਈ ਨਾ ਲਹੈ; ਛੂਟੀ ਦੂਜੈ ਸਾਦਿ ॥੫॥
ਪੰਡਿਤ ਵਾਚਹਿ ਪੋਥੀਆ; ਨਾ ਬੂਝਹਿ ਵੀਚਾਰੁ ॥
ਅਨ ਕਉ. ਮਤੀ ਦੇ ਚਲਹਿ; ਮਾਇਆ ਕਾ ਵਾਪਾਰੁ ॥
ਕਥਨੀ ਝੂਠੀ. ਜਗੁ ਭਵੈ; ਰਹਣੀ ਸਬਦੁ. ਸੁ ਸਾਰੁ ॥੬॥
ਕੇਤੇ ਪੰਡਿਤ ਜੋਤਕੀ; ਬੇਦਾ ਕਰਹਿ ਬੀਚਾਰੁ ॥
ਵਾਦਿ ਵਿਰੋਧਿ ਸਲਾਹਣੇ; ਵਾਦੇ ਆਵਣੁ ਜਾਣੁ ॥
ਬਿਨੁ ਗੁਰ ਕਰਮ. ਨ ਛੁਟਸੀ; ਕਹਿ ਸੁਣਿ ਆਖਿ ਵਖਾਣੁ ॥੭॥
ਸਭਿ ਗੁਣਵੰਤੀ ਆਖੀਅਹਿ; ਮੈ. ਗੁਣੁ ਨਾਹੀ ਕੋਇ ॥
ਹਰਿ ਵਰੁ. ਨਾਰਿ ਸੁਹਾਵਣੀ; ਮੈ ਭਾਵੈ. ਪ੍ਰਭੁ ਸੋਇ ॥
ਨਾਨਕ. ਸਬਦਿ ਮਿਲਾਵੜਾ; ਨਾ ਵੇਛੋੜਾ ਹੋਇ ॥੮॥੫॥
ਸਿਰੀਰਾਗੁ ਮਹਲਾ ੧ ॥
ਜਪੁ ਤਪੁ ਸੰਜਮੁ ਸਾਧੀਐ; ਤੀਰਥਿ ਕੀਚੈ ਵਾਸੁ ॥
ਪੁੰਨ ਦਾਨ ਚੰਗਿਆਈਆ; ਬਿਨੁ ਸਾਚੇ. ਕਿਆ ਤਾਸੁ ॥
ਜੇਹਾ ਰਾਧੇ. ਤੇਹਾ ਲੁਣੈ; ਬਿਨੁ ਗੁਣ. ਜਨਮੁ ਵਿਣਾਸੁ ॥੧॥
ਮੁੰਧੇ; ਗੁਣ ਦਾਸੀ ਸੁਖੁ ਹੋਇ ॥
ਅਵਗਣ ਤਿਆਗਿ ਸਮਾਈਐ; ਗੁਰਮਤਿ ਪੂਰਾ ਸੋਇ ॥੧॥ ਰਹਾਉ ॥
ਵਿਣੁ ਰਾਸੀ ਵਾਪਾਰੀਆ; ਤਕੇ ਕੁੰਡਾ ਚਾਰਿ ॥
ਮੂਲੁ. ਨ ਬੁਝੈ ਆਪਣਾ; ਵਸਤੁ ਰਹੀ ਘਰ ਬਾਰਿ ॥
ਵਿਣੁ ਵਖਰ. ਦੁਖੁ ਅਗਲਾ; ਕੂੜਿ ਮੁਠੀ ਕੂੜਿਆਰਿ ॥੨॥
ਲਾਹਾ ਅਹਿਨਿਸਿ ਨਉਤਨਾ; ਪਰਖੇ ਰਤਨੁ ਵੀਚਾਰਿ ॥
ਵਸਤੁ ਲਹੈ ਘਰਿ ਆਪਣੈ; ਚਲੈ ਕਾਰਜੁ ਸਾਰਿ ॥
ਵਣਜਾਰਿਆ ਸਿਉ ਵਣਜੁ ਕਰਿ; ਗੁਰਮੁਖਿ ਬ੍ਰਹਮੁ ਬੀਚਾਰਿ ॥੩॥
ਸੰਤਾਂ ਸੰਗਤਿ ਪਾਈਐ; ਜੇ ਮੇਲੇ ਮੇਲਣਹਾਰੁ ॥
ਮਿਲਿਆ ਹੋਇ. ਨ ਵਿਛੁੜੈ; ਜਿਸੁ ਅੰਤਰਿ ਜੋਤਿ ਅਪਾਰ ॥
ਸਚੈ ਆਸਣਿ ਸਚਿ ਰਹੈ; ਸਚੈ ਪ੍ਰੇਮ ਪਿਆਰ ॥੪॥
ਜਿਨੀ ਆਪੁ ਪਛਾਣਿਆ; ਘਰ ਮਹਿ ਮਹਲੁ ਸੁਥਾਇ ॥
ਸਚੇ ਸੇਤੀ ਰਤਿਆ; ਸਚੋ ਪਲੈ ਪਾਇ ॥