ਧਨਾਸਰੀ ਮਹਲਾ ੫ ॥
ਜਿਹ ਕਰਣੀ ਹੋਵਹਿ ਸਰਮਿੰਦਾ; ਇਹਾ ਕਮਾਨੀ ਰੀਤਿ ॥
Sri Guru Granth Sahib
ਧਨਾਸਰੀ ਮਹਲਾ ੫ ॥
ਧਨਾਸਰੀ ਮਹਲਾ ੫ ॥
ਜਿਹ ਕਰਣੀ ਹੋਵਹਿ ਸਰਮਿੰਦਾ; ਇਹਾ ਕਮਾਨੀ ਰੀਤਿ ॥
ਸੰਤ ਕੀ ਨਿੰਦਾ. ਸਾਕਤ ਕੀ ਪੂਜਾ; ਐਸੀ ਦ੍ਰਿੜੑੀ ਬਿਪਰੀਤਿ ॥੧॥
ਮਾਇਆ ਮੋਹ ਭੂਲੋ; ਅਵਰੈ ਹੀਤ ॥
ਹਰਿਚੰਦਉਰੀ ਬਨ ਹਰ ਪਾਤ ਰੇ; ਇਹੈ ਤੁਹਾਰੋ ਬੀਤ ॥੧॥ ਰਹਾਉ ॥
ਚੰਦਨ ਲੇਪ ਹੋਤ ਦੇਹ ਕਉ; ਸੁਖੁ ਗਰਧਭ ਭਸਮ ਸੰਗੀਤਿ ॥
ਅੰਮ੍ਰਿਤ ਸੰਗਿ. ਨਾਹਿ ਰੁਚ ਆਵਤ; ਬਿਖੈ ਠਗਉਰੀ ਪ੍ਰੀਤਿ ॥੨॥
ਉਤਮ ਸੰਤ ਭਲੇ ਸੰਜੋਗੀ; ਇਸੁ ਜੁਗ ਮਹਿ ਪਵਿਤ ਪੁਨੀਤ ॥
ਜਾਤ ਅਕਾਰਥ ਜਨਮੁ ਪਦਾਰਥ; ਕਾਚ ਬਾਦਰੈ ਜੀਤ ॥੩॥
ਜਨਮ ਜਨਮ ਕੇ ਕਿਲਵਿਖ ਦੁਖ ਭਾਗੇ; ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥
ਸਾਧਸੰਗਿ ਇਨ ਦੁਖ ਤੇ ਨਿਕਸਿਓ; ਨਾਨਕ ਏਕ ਪਰੀਤ ॥੪॥੯॥
ਧਨਾਸਰੀ ਮਹਲਾ ੫ ॥
ਪਾਨੀ ਪਖਾ ਪੀਸਉ. ਸੰਤ ਆਗੈ; ਗੁਣ ਗੋਵਿੰਦ ਜਸੁ ਗਾਈ ॥
ਸਾਸਿ ਸਾਸਿ ਮਨੁ ਨਾਮੁ ਸਮੑਾਰੈ; ਇਹੁ ਬਿਸ੍ਰਾਮ ਨਿਧਿ ਪਾਈ ॥੧॥
ਤੁਮੑ ਕਰਹੁ ਦਇਆ. ਮੇਰੇ ਸਾਈ ॥
ਐਸੀ ਮਤਿ ਦੀਜੈ ਮੇਰੇ ਠਾਕੁਰ; ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
ਤੁਮੑਰੀ ਕ੍ਰਿਪਾ ਤੇ. ਮੋਹੁ ਮਾਨੁ ਛੂਟੈ; ਬਿਨਸਿ ਜਾਇ ਭਰਮਾਈ ॥
ਅਨਦ ਰੂਪੁ ਰਵਿਓ ਸਭ ਮਧੇ; ਜਤ ਕਤ ਪੇਖਉ ਜਾਈ ॥੨॥
ਤੁਮੑ ਦਇਆਲ ਕਿਰਪਾਲ ਕ੍ਰਿਪਾ ਨਿਧਿ; ਪਤਿਤ. ਪਾਵਨ ਗੋਸਾਈ ॥
ਕੋਟਿ ਸੂਖ ਆਨੰਦ ਰਾਜ ਪਾਏ; ਮੁਖ ਤੇ. ਨਿਮਖ ਬੁਲਾਈ ॥੩॥
ਜਾਪ ਤਾਪ ਭਗਤਿ ਸਾ ਪੂਰੀ; ਜੋ ਪ੍ਰਭ ਕੈ ਮਨਿ ਭਾਈ ॥
ਨਾਮੁ ਜਪਤ. ਤ੍ਰਿਸਨਾ ਸਭ ਬੁਝੀ ਹੈ; ਨਾਨਕ. ਤ੍ਰਿਪਤਿ ਅਘਾਈ ॥੪॥੧੦॥
ਧਨਾਸਰੀ ਮਹਲਾ ੫ ॥
ਜਿਨਿ ਕੀਨੇ ਵਸਿ ਅਪੁਨੈ. ਤ੍ਰੈ ਗੁਣ; ਭਵਣ ਚਤੁਰ ਸੰਸਾਰਾ ॥
ਜਗ ਇਸਨਾਨ ਤਾਪ ਥਾਨ ਖੰਡੇ; ਕਿਆ ਇਹੁ ਜੰਤੁ ਵਿਚਾਰਾ ॥੧॥
ਪ੍ਰਭ ਕੀ ਓਟ ਗਹੀ; ਤਉ ਛੂਟੋ ॥
ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ; ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥
ਨਹ ਸੁਣੀਐ. ਨਹ ਮੁਖ ਤੇ ਬਕੀਐ; ਨਹ ਮੋਹੈ ਉਹ ਡੀਠੀ ॥
ਐਸੀ ਠਗਉਰੀ ਪਾਇ ਭੁਲਾਵੈ; ਮਨਿ ਸਭ ਕੈ ਲਾਗੈ ਮੀਠੀ ॥੨॥
ਮਾਇ ਬਾਪ ਪੂਤ ਹਿਤ ਭ੍ਰਾਤਾ; ਉਨਿ ਘਰਿ ਘਰਿ ਮੇਲਿਓ ਦੂਆ ॥
ਕਿਸ ਹੀ ਵਾਧਿ. ਘਾਟਿ ਕਿਸ ਹੀ ਪਹਿ; ਸਗਲੇ ਲਰਿ ਲਰਿ ਮੂਆ ॥੩॥
ਹਉ ਬਲਿਹਾਰੀ ਸਤਿਗੁਰ ਅਪੁਨੇ; ਜਿਨਿ ਇਹੁ ਚਲਤੁ ਦਿਖਾਇਆ ॥
ਗੂਝੀ ਭਾਹਿ ਜਲੈ ਸੰਸਾਰਾ; ਭਗਤ. ਨ ਬਿਆਪੈ ਮਾਇਆ ॥੪॥
ਸੰਤ ਪ੍ਰਸਾਦਿ ਮਹਾ ਸੁਖੁ ਪਾਇਆ; ਸਗਲੇ ਬੰਧਨ ਕਾਟੇ ॥
ਹਰਿ ਹਰਿ ਨਾਮੁ ਨਾਨਕ ਧਨੁ ਪਾਇਆ; ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥
ਧਨਾਸਰੀ ਮਹਲਾ ੫ ॥
ਤੁਮ ਦਾਤੇ ਠਾਕੁਰ ਪ੍ਰਤਿਪਾਲਕ; ਨਾਇਕ ਖਸਮ ਹਮਾਰੇ ॥
PEOPLE · PLACES · HIGHER MEANING
Preparing your experience…
This is taking a little longer. You can retry or continue with the available content.