ਜਿਨਾ ਗੁਰਸਿਖਾ ਕਉ. ਹਰਿ ਸੰਤੁਸਟੁ ਹੈ; ਤਿਨੀ. ਸਤਿਗੁਰ ਕੀ ਗਲ ਮੰਨੀ ॥
Sri Guru Granth Sahib
Ang 591
ਜੋ ਗੁਰਮੁਖਿ ਨਾਮੁ ਧਿਆਇਦੇ; ਤਿਨੀ ਚੜੀ. ਚਵਗਣਿ ਵੰਨੀ ॥੧੨॥
ਸਲੋਕ ਮਃ ੩ ॥
ਮਨਮੁਖੁ ਕਾਇਰੁ ਕਰੂਪੁ ਹੈ; ਬਿਨੁ ਨਾਵੈ. ਨਕੁ ਨਾਹਿ ॥
ਅਨਦਿਨੁ ਧੰਧੈ ਵਿਆਪਿਆ; ਸੁਪਨੈ ਭੀ ਸੁਖੁ. ਨਾਹਿ ॥
ਨਾਨਕ. ਗੁਰਮੁਖਿ ਹੋਵਹਿ ਤਾ ਉਬਰਹਿ; ਨਾਹਿ ਤ. ਬਧੇ ਦੁਖ ਸਹਾਹਿ ॥੧॥
ਮਃ ੩ ॥
ਗੁਰਮੁਖਿ ਸਦਾ ਦਰਿ ਸੋਹਣੇ; ਗੁਰ ਕਾ ਸਬਦੁ ਕਮਾਹਿ ॥
ਅੰਤਰਿ ਸਾਂਤਿ ਸਦਾ ਸੁਖੁ; ਦਰਿ ਸਚੈ ਸੋਭਾ ਪਾਹਿ ॥
ਨਾਨਕ. ਗੁਰਮੁਖਿ ਹਰਿ ਨਾਮੁ ਪਾਇਆ; ਸਹਜੇ ਸਚਿ ਸਮਾਹਿ ॥੨॥
ਪਉੜੀ ॥
ਗੁਰਮੁਖਿ ਪ੍ਰਹਿਲਾਦਿ; ਜਪਿ ਹਰਿ. ਗਤਿ ਪਾਈ ॥
ਗੁਰਮੁਖਿ ਜਨਕਿ; ਹਰਿ ਨਾਮਿ ਲਿਵ ਲਾਈ ॥
ਗੁਰਮੁਖਿ ਬਸਿਸਟਿ; ਹਰਿ ਉਪਦੇਸੁ ਸੁਣਾਈ ॥
ਬਿਨੁ ਗੁਰ. ਹਰਿ ਨਾਮੁ; ਨ ਕਿਨੈ ਪਾਇਆ. ਮੇਰੇ ਭਾਈ ॥
ਗੁਰਮੁਖਿ ਹਰਿ ਭਗਤਿ; ਹਰਿ ਆਪਿ ਲਹਾਈ ॥੧੩॥
ਸਲੋਕੁ ਮਃ ੩ ॥
ਸਤਿਗੁਰ ਕੀ ਪਰਤੀਤਿ. ਨ ਆਈਆ; ਸਬਦਿ. ਨ ਲਾਗੋ ਭਾਉ ॥
ਓਸ ਨੋ ਸੁਖੁ. ਨ ਉਪਜੈ; ਭਾਵੈ. ਸਉ ਗੇੜਾ ਆਵਉ ਜਾਉ ॥
ਨਾਨਕ. ਗੁਰਮੁਖਿ ਸਹਜਿ ਮਿਲੈ; ਸਚੇ ਸਿਉ ਲਿਵ ਲਾਉ ॥੧॥
ਮਃ ੩ ॥
ਏ ਮਨ. ਐਸਾ ਸਤਿਗੁਰੁ ਖੋਜਿ ਲਹੁ; ਜਿਤੁ ਸੇਵਿਐ. ਜਨਮ ਮਰਣ ਦੁਖੁ ਜਾਇ ॥
ਸਹਸਾ ਮੂਲਿ. ਨ ਹੋਵਈ; ਹਉਮੈ ਸਬਦਿ ਜਲਾਇ ॥
ਕੂੜੈ ਕੀ ਪਾਲਿ ਵਿਚਹੁ ਨਿਕਲੈ; ਸਚੁ ਵਸੈ ਮਨਿ ਆਇ ॥
ਅੰਤਰਿ ਸਾਂਤਿ. ਮਨਿ ਸੁਖੁ ਹੋਇ; ਸਚ ਸੰਜਮਿ ਕਾਰ ਕਮਾਇ ॥
ਨਾਨਕ. ਪੂਰੈ ਕਰਮਿ ਸਤਿਗੁਰੁ ਮਿਲੈ; ਹਰਿ ਜੀਉ ਕਿਰਪਾ ਕਰੇ ਰਜਾਇ ॥੨॥
ਪਉੜੀ ॥
ਜਿਸ ਕੈ ਘਰਿ. ਦੀਬਾਨੁ ਹਰਿ ਹੋਵੈ; ਤਿਸ ਕੀ ਮੁਠੀ ਵਿਚਿ, ਜਗਤੁ ਸਭੁ ਆਇਆ ॥
ਤਿਸ ਕਉ ਤਲਕੀ ਕਿਸੈ ਦੀ ਨਾਹੀ; ਹਰਿ ਦੀਬਾਨਿ. ਸਭਿ ਆਣਿ ਪੈਰੀ ਪਾਇਆ ॥
ਮਾਣਸਾ ਕਿਅਹੁ ਦੀਬਾਣਹੁ. ਕੋਈ ਨਸਿ ਭਜਿ ਨਿਕਲੈ; ਹਰਿ ਦੀਬਾਣਹੁ. ਕੋਈ ਕਿਥੈ ਜਾਇਆ ॥
ਸੋ ਐਸਾ ਹਰਿ ਦੀਬਾਨੁ. ਵਸਿਆ ਭਗਤਾ ਕੈ ਹਿਰਦੈ; ਤਿਨਿ ਰਹਦੇ ਖੁਹਦੇ ਆਣਿ, ਸਭਿ ਭਗਤਾ ਅਗੈ ਖਲਵਾਇਆ ॥
ਹਰਿ ਨਾਵੈ ਕੀ ਵਡਿਆਈ. ਕਰਮਿ ਪਰਾਪਤਿ ਹੋਵੈ; ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥
ਸਲੋਕੁ ਮਃ ੩ ॥
ਬਿਨੁ ਸਤਿਗੁਰ ਸੇਵੇ. ਜਗਤੁ ਮੁਆ; ਬਿਰਥਾ ਜਨਮੁ ਗਵਾਇ ॥
ਦੂਜੈ ਭਾਇ ਅਤਿ ਦੁਖੁ ਲਗਾ; ਮਰਿ ਜੰਮੈ ਆਵੈ ਜਾਇ ॥
ਵਿਸਟਾ ਅੰਦਰਿ ਵਾਸੁ ਹੈ; ਫਿਰਿ ਫਿਰਿ ਜੂਨੀ ਪਾਇ ॥
ਨਾਨਕ. ਬਿਨੁ ਨਾਵੈ. ਜਮੁ ਮਾਰਸੀ; ਅੰਤਿ ਗਇਆ ਪਛੁਤਾਇ ॥੧॥
ਮਃ ੩ ॥
ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥