ਤੀਰਥਿ ਭਰਮਸਿ; ਬਿਆਧਿ. ਨ ਜਾਵੈ ॥
Sri Guru Granth Sahib
Ang 906
ਨਾਮ ਬਿਨਾ; ਕੈਸੇ ਸੁਖੁ ਪਾਵੈ ॥੪॥
ਜਤਨ ਕਰੈ; ਬਿੰਦੁ ਕਿਵੈ. ਨ ਰਹਾਈ ॥
ਮਨੂਆ ਡੋਲੈ; ਨਰਕੇ ਪਾਈ ॥
ਜਮ ਪੁਰਿ ਬਾਧੋ; ਲਹੈ ਸਜਾਈ ॥
ਬਿਨੁ ਨਾਵੈ; ਜੀਉ ਜਲਿ ਬਲਿ ਜਾਈ ॥੫॥
ਸਿਧ ਸਾਧਿਕ ਕੇਤੇ ਮੁਨਿ ਦੇਵਾ ॥
ਹਠਿ ਨਿਗ੍ਰਹਿ; ਨ ਤ੍ਰਿਪਤਾਵਹਿ ਭੇਵਾ ॥
ਸਬਦੁ ਵੀਚਾਰਿ; ਗਹਹਿ ਗੁਰ ਸੇਵਾ ॥
ਮਨਿ ਤਨਿ ਨਿਰਮਲ; ਅਭਿਮਾਨ ਅਭੇਵਾ ॥੬॥
ਕਰਮਿ ਮਿਲੈ; ਪਾਵੈ ਸਚੁ ਨਾਉ ॥
ਤੁਮ ਸਰਣਾਗਤਿ; ਰਹਉ ਸੁਭਾਉ ॥
ਤੁਮ ਤੇ ਉਪਜਿਓ; ਭਗਤੀ ਭਾਉ ॥
ਜਪੁ ਜਾਪਉ; ਗੁਰਮੁਖਿ ਹਰਿ ਨਾਉ ॥੭॥
ਹਉਮੈ ਗਰਬੁ ਜਾਇ; ਮਨ ਭੀਨੈ ॥
ਝੂਠਿ. ਨ ਪਾਵਸਿ; ਪਾਖੰਡਿ ਕੀਨੈ ॥
ਬਿਨੁ ਗੁਰਸਬਦ; ਨਹੀ ਘਰੁ ਬਾਰੁ ॥
ਨਾਨਕ. ਗੁਰਮੁਖਿ ਤਤੁ ਬੀਚਾਰੁ ॥੮॥੬॥
ਰਾਮਕਲੀ ਮਹਲਾ ੧ ॥
ਜਿਉ ਆਇਆ. ਤਿਉ ਜਾਵਹਿ ਬਉਰੇ; ਜਿਉ ਜਨਮੇ. ਤਿਉ ਮਰਣੁ ਭਇਆ ॥
ਜਿਉ ਰਸ ਭੋਗ ਕੀਏ. ਤੇਤਾ ਦੁਖੁ ਲਾਗੈ; ਨਾਮੁ ਵਿਸਾਰਿ. ਭਵਜਲਿ ਪਇਆ ॥੧॥
ਤਨੁ ਧਨੁ ਦੇਖਤ; ਗਰਬਿ ਗਇਆ ॥
ਕਨਿਕ ਕਾਮਨੀ ਸਿਉ. ਹੇਤੁ ਵਧਾਇਹਿ; ਕੀ ਨਾਮੁ ਵਿਸਾਰਹਿ. ਭਰਮਿ ਗਇਆ ॥੧॥ ਰਹਾਉ ॥
ਜਤੁ ਸਤੁ ਸੰਜਮੁ ਸੀਲੁ. ਨ ਰਾਖਿਆ; ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥
ਪੁੰਨੁ ਦਾਨੁ ਇਸਨਾਨੁ ਨ ਸੰਜਮੁ; ਸਾਧਸੰਗਤਿ ਬਿਨੁ. ਬਾਦਿ ਜਇਆ ॥੨॥
ਲਾਲਚਿ ਲਾਗੈ. ਨਾਮੁ ਬਿਸਾਰਿਓ; ਆਵਤ ਜਾਵਤ ਜਨਮੁ ਗਇਆ ॥
ਜਾ ਜਮੁ ਧਾਇ ਕੇਸ ਗਹਿ ਮਾਰੈ; ਸੁਰਤਿ ਨਹੀ. ਮੁਖਿ ਕਾਲ ਗਇਆ ॥੩॥
ਅਹਿਨਿਸਿ ਨਿੰਦਾ ਤਾਤਿ ਪਰਾਈ; ਹਿਰਦੈ ਨਾਮੁ ਨ ਸਰਬ ਦਇਆ ॥
ਬਿਨੁ. ਗੁਰਸਬਦ. ਨ ਗਤਿ ਪਤਿ ਪਾਵਹਿ; ਰਾਮ ਨਾਮ ਬਿਨੁ ਨਰਕਿ ਗਇਆ ॥੪॥
ਖਿਨ ਮਹਿ ਵੇਸ ਕਰਹਿ ਨਟੂਆ ਜਿਉ; ਮੋਹ ਪਾਪ ਮਹਿ ਗਲਤੁ ਗਇਆ ॥
ਇਤ ਉਤ ਮਾਇਆ ਦੇਖਿ ਪਸਾਰੀ; ਮੋਹ ਮਾਇਆ ਕੈ ਮਗਨੁ ਭਇਆ ॥੫॥
ਕਰਹਿ ਬਿਕਾਰ ਵਿਥਾਰ ਘਨੇਰੇ; ਸੁਰਤਿ ਸਬਦ ਬਿਨੁ. ਭਰਮਿ ਪਇਆ ॥
ਹਉਮੈ ਰੋਗੁ ਮਹਾ ਦੁਖੁ ਲਾਗਾ; ਗੁਰਮਤਿ ਲੇਵਹੁ. ਰੋਗੁ ਗਇਆ ॥੬॥
ਸੁਖ ਸੰਪਤਿ ਕਉ ਆਵਤ ਦੇਖੈ; ਸਾਕਤ ਮਨਿ ਅਭਿਮਾਨੁ ਭਇਆ ॥
ਜਿਸ ਕਾ ਇਹੁ ਤਨੁ ਧਨੁ. ਸੋ ਫਿਰਿ ਲੇਵੈ; ਅੰਤਰਿ ਸਹਸਾ ਦੂਖੁ ਪਇਆ ॥੭॥
ਅੰਤਿ ਕਾਲਿ ਕਿਛੁ ਸਾਥਿ. ਨ ਚਾਲੈ; ਜੋ ਦੀਸੈ ਸਭੁ ਤਿਸਹਿ ਮਇਆ ॥
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ; ਹਰਿ ਨਾਮੁ ਰਿਦੈ ਲੈ. ਪਾਰਿ ਪਇਆ ॥੮॥
ਮੂਏ ਕਉ ਰੋਵਹਿ. ਕਿਸਹਿ ਸੁਣਾਵਹਿ; ਭੈ ਸਾਗਰ ਅਸਰਾਲਿ ਪਇਆ ॥
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ; ਸਾਕਤੁ ਜੰਜਾਲਿ ਪਰਾਲਿ ਪਇਆ ॥੯॥