ਸਭਿ ਘਟ ਭੋਗਵੈ. ਅਲਿਪਤੁ ਰਹੈ; ਅਲਖੁ. ਨ ਲਖਣਾ ਜਾਈ ॥
Sri Guru Granth Sahib
Ang 592
ਪੂਰੈ ਗੁਰਿ ਵੇਖਾਲਿਆ; ਸਬਦੇ ਸੋਝੀ ਪਾਈ ॥
ਪੁਰਖੈ ਸੇਵਹਿ. ਸੇ ਪੁਰਖ ਹੋਵਹਿ; ਜਿਨੀ ਹਉਮੈ ਸਬਦਿ ਜਲਾਈ ॥
ਤਿਸ ਕਾ ਸਰੀਕੁ ਕੋ ਨਹੀ; ਨਾ ਕੋ ਕੰਟਕੁ ਵੈਰਾਈ ॥
ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ; ਨਾ ਆਵੈ. ਨਾ ਜਾਈ ॥
ਅਨਦਿਨੁ ਸੇਵਕੁ ਸੇਵਾ ਕਰੇ; ਹਰਿ ਸਚੇ ਕੇ ਗੁਣ ਗਾਈ ॥
ਨਾਨਕੁ ਵੇਖਿ ਵਿਗਸਿਆ; ਹਰਿ ਸਚੇ ਕੀ ਵਡਿਆਈ ॥੨॥
ਪਉੜੀ ॥
ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ; ਹਰਿ ਨਾਮੋ ਤਿਨ ਕੰਉ ਰਖਣਹਾਰਾ ॥
ਹਰਿ ਨਾਮੁ ਪਿਤਾ. ਹਰਿ ਨਾਮੋ ਮਾਤਾ; ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥
ਹਰਿ ਨਾਵੈ ਨਾਲਿ ਗਲਾ. ਹਰਿ ਨਾਵੈ ਨਾਲਿ ਮਸਲਤਿ; ਹਰਿ ਨਾਮੁ. ਹਮਾਰੀ ਕਰਦਾ ਨਿਤ ਸਾਰਾ ॥
ਹਰਿ ਨਾਮੁ ਹਮਾਰੀ ਸੰਗਤਿ. ਅਤਿ ਪਿਆਰੀ; ਹਰਿ ਨਾਮੁ ਕੁਲੁ. ਹਰਿ ਨਾਮੁ ਪਰਵਾਰਾ ॥
ਜਨ ਨਾਨਕ ਕੰਉ. ਹਰਿ ਨਾਮੁ, ਹਰਿ ਗੁਰਿ ਦੀਆ; ਹਰਿ ਹਲਤਿ ਪਲਤਿ. ਸਦਾ ਕਰੇ ਨਿਸਤਾਰਾ ॥੧੫॥
ਸਲੋਕੁ ਮਃ ੩ ॥
ਜਿਨ ਕੰਉ ਸਤਿਗੁਰੁ ਭੇਟਿਆ; ਸੇ ਹਰਿ ਕੀਰਤਿ ਸਦਾ ਕਮਾਹਿ ॥
ਅਚਿੰਤੁ ਹਰਿ ਨਾਮੁ. ਤਿਨ ਕੈ ਮਨਿ ਵਸਿਆ; ਸਚੈ ਸਬਦਿ ਸਮਾਹਿ ॥
ਕੁਲੁ ਉਧਾਰਹਿ ਆਪਣਾ; ਮੋਖ ਪਦਵੀ ਆਪੇ ਪਾਹਿ ॥
ਪਾਰਬ੍ਰਹਮੁ ਤਿਨ ਕੰਉ. ਸੰਤੁਸਟੁ ਭਇਆ; ਜੋ ਗੁਰ ਚਰਨੀ ਜਨ ਪਾਹਿ ॥
ਜਨੁ ਨਾਨਕੁ. ਹਰਿ ਕਾ ਦਾਸੁ ਹੈ; ਕਰਿ ਕਿਰਪਾ ਹਰਿ. ਲਾਜ ਰਖਾਹਿ ॥੧॥
ਮਃ ੩ ॥
ਹੰਉਮੈ ਅੰਦਰਿ ਖੜਕੁ ਹੈ; ਖੜਕੇ ਖੜਕਿ ਵਿਹਾਇ ॥
ਹੰਉਮੈ ਵਡਾ ਰੋਗੁ ਹੈ; ਮਰਿ ਜੰਮੈ ਆਵੈ ਜਾਇ ॥
ਜਿਨ ਕਉ ਪੂਰਬਿ ਲਿਖਿਆ; ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥
ਨਾਨਕ. ਗੁਰ ਪਰਸਾਦੀ ਉਬਰੇ; ਹਉਮੈ ਸਬਦਿ ਜਲਾਇ ॥੨॥
ਪਉੜੀ ॥
ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ; ਅਬਿਨਾਸੀ ਪੁਰਖੁ ਬਿਧਾਤਾ ॥
ਹਰਿ ਨਾਮੁ ਹਮ ਸ੍ਰੇਵਹ. ਹਰਿ ਨਾਮੁ ਹਮ ਪੂਜਹ; ਹਰਿ ਨਾਮੇ ਹੀ ਮਨੁ ਰਾਤਾ ॥
ਹਰਿ ਨਾਮੈ ਜੇਵਡੁ. ਕੋਈ ਅਵਰੁ, ਨ ਸੂਝੈ; ਹਰਿ ਨਾਮੋ. ਅੰਤਿ ਛਡਾਤਾ ॥
ਹਰਿ ਨਾਮੁ ਦੀਆ. ਗੁਰਿ ਪਰਉਪਕਾਰੀ; ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥
ਹੰਉ ਸਤਿਗੁਰ ਅਪੁਣੇ ਕੰਉ, ਸਦਾ ਨਮਸਕਾਰੀ; ਜਿਤੁ ਮਿਲਿਐ. ਹਰਿ ਨਾਮੁ ਮੈ ਜਾਤਾ ॥੧੬॥
ਸਲੋਕੁ ਮਃ ੩ ॥
ਗੁਰਮੁਖਿ ਸੇਵ. ਨ ਕੀਨੀਆ; ਹਰਿ ਨਾਮਿ. ਨ ਲਗੋ ਪਿਆਰੁ ॥
ਸਬਦੈ ਸਾਦੁ. ਨ ਆਇਓ; ਮਰਿ ਜਨਮੈ ਵਾਰੋ ਵਾਰ ॥
ਮਨਮੁਖਿ ਅੰਧੁ. ਨ ਚੇਤਈ; ਕਿਤੁ ਆਇਆ ਸੈਸਾਰਿ ॥
ਨਾਨਕ. ਜਿਨ ਕਉ ਨਦਰਿ ਕਰੇ; ਸੇ ਗੁਰਮੁਖਿ ਲੰਘੇ ਪਾਰਿ ॥੧॥
ਮਃ ੩ ॥
ਇਕੋ ਸਤਿਗੁਰੁ ਜਾਗਤਾ; ਹੋਰੁ ਜਗੁ ਸੂਤਾ. ਮੋਹਿ ਪਿਆਸਿ ॥
ਸਤਿਗੁਰੁ ਸੇਵਨਿ. ਜਾਗੰਨਿ ਸੇ; ਜੋ ਰਤੇ. ਸਚਿ ਨਾਮਿ ਗੁਣਤਾਸਿ ॥