ਤੂ ਕਰਿ ਗਤਿ ਮੇਰੀ; ਪ੍ਰਭ ਦਇਆਰ ॥੧॥ ਰਹਾਉ ॥
Sri Guru Granth Sahib
Ang 1182
ਜਾਪ ਨ ਤਾਪ; ਨ ਕਰਮ ਕੀਤਿ ॥
ਆਵੈ ਨਾਹੀ ਕਛੂ ਰੀਤਿ ॥
ਮਨ ਮਹਿ ਰਾਖਉ; ਆਸ ਏਕ ॥
ਨਾਮ ਤੇਰੇ ਕੀ; ਤਰਉ ਟੇਕ ॥੨॥
ਸਰਬ ਕਲਾ ਪ੍ਰਭ; ਤੁਮੑ ਪ੍ਰਬੀਨ ॥
ਅੰਤੁ. ਨ ਪਾਵਹਿ; ਜਲਹਿ ਮੀਨ ॥
ਅਗਮ ਅਗਮ; ਊਚਹ ਤੇ ਊਚ ॥
ਹਮ ਥੋਰੇ; ਤੁਮ ਬਹੁਤ ਮੂਚ ॥੩॥
ਜਿਨ ਤੂ ਧਿਆਇਆ; ਸੇ ਗਨੀ ॥
ਜਿਨ ਤੂ ਪਾਇਆ; ਸੇ ਧਨੀ ॥
ਜਿਨਿ ਤੂ ਸੇਵਿਆ; ਸੁਖੀ ਸੇ ॥
ਸੰਤ ਸਰਣਿ; ਨਾਨਕ ਪਰੇ ॥੪॥੭॥
ਬਸੰਤੁ ਮਹਲਾ ੫ ॥
ਤਿਸੁ ਤੂ ਸੇਵਿ; ਜਿਨਿ ਤੂ ਕੀਆ ॥
ਤਿਸੁ ਅਰਾਧਿ; ਜਿਨਿ ਜੀਉ ਦੀਆ ॥
ਤਿਸ ਕਾ ਚਾਕਰੁ ਹੋਹਿ; ਫਿਰਿ ਡਾਨੁ. ਨ ਲਾਗੈ ॥
ਤਿਸ ਕੀ ਕਰਿ ਪੋਤਦਾਰੀ; ਫਿਰਿ ਦੂਖੁ. ਨ ਲਾਗੈ ॥੧॥
ਏਵਡ ਭਾਗ ਹੋਹਿ; ਜਿਸੁ ਪ੍ਰਾਣੀ ॥
ਸੋ ਪਾਏ; ਇਹੁ ਪਦੁ ਨਿਰਬਾਣੀ ॥੧॥ ਰਹਾਉ ॥
ਦੂਜੀ ਸੇਵਾ; ਜੀਵਨੁ ਬਿਰਥਾ ॥
ਕਛੂ. ਨ ਹੋਈ ਹੈ; ਪੂਰਨ ਅਰਥਾ ॥
ਮਾਣਸ ਸੇਵਾ; ਖਰੀ ਦੁਹੇਲੀ ॥
ਸਾਧ ਕੀ ਸੇਵਾ; ਸਦਾ ਸੁਹੇਲੀ ॥੨॥
ਜੇ ਲੋੜਹਿ; ਸਦਾ ਸੁਖੁ ਭਾਈ ॥
ਸਾਧੂ ਸੰਗਤਿ; ਗੁਰਹਿ ਬਤਾਈ ॥
ਊਹਾ ਜਪੀਐ; ਕੇਵਲ ਨਾਮ ॥
ਸਾਧੂ ਸੰਗਤਿ; ਪਾਰਗਰਾਮ ॥੩॥
ਸਗਲ ਤਤ ਮਹਿ; ਤਤੁ ਗਿਆਨੁ ॥
ਸਰਬ ਧਿਆਨ ਮਹਿ; ਏਕੁ ਧਿਆਨੁ ॥
ਹਰਿ ਕੀਰਤਨ ਮਹਿ; ਊਤਮ ਧੁਨਾ ॥
ਨਾਨਕ ਗੁਰ ਮਿਲਿ; ਗਾਇ ਗੁਨਾ ॥੪॥੮॥
ਬਸੰਤੁ ਮਹਲਾ ੫ ॥
ਜਿਸੁ ਬੋਲਤ; ਮੁਖੁ ਪਵਿਤੁ ਹੋਇ ॥
ਜਿਸੁ ਸਿਮਰਤ; ਨਿਰਮਲ ਹੈ ਸੋਇ ॥
ਜਿਸੁ ਅਰਾਧੇ; ਜਮੁ ਕਿਛੁ. ਨ ਕਹੈ ॥
ਜਿਸ ਕੀ ਸੇਵਾ; ਸਭੁ ਕਿਛੁ ਲਹੈ ॥੧॥
ਰਾਮ ਰਾਮ ਬੋਲਿ ਰਾਮ ਰਾਮ ॥
ਤਿਆਗਹੁ ਮਨ ਕੇ; ਸਗਲ ਕਾਮ ॥੧॥ ਰਹਾਉ ॥
ਜਿਸ ਕੇ ਧਾਰੇ; ਧਰਣਿ ਅਕਾਸੁ ॥
ਘਟਿ ਘਟਿ; ਜਿਸ ਕਾ ਹੈ ਪ੍ਰਗਾਸੁ ॥
ਜਿਸੁ ਸਿਮਰਤ; ਪਤਿਤ. ਪੁਨੀਤ ਹੋਇ ॥
ਅੰਤ ਕਾਲਿ; ਫਿਰਿ ਫਿਰਿ. ਨ ਰੋਇ ॥੨॥
ਸਗਲ ਧਰਮ ਮਹਿ; ਊਤਮ ਧਰਮ ॥
ਕਰਮ ਕਰਤੂਤਿ ਕੈ; ਊਪਰਿ ਕਰਮ ॥
ਜਿਸ ਕਉ ਚਾਹਹਿ; ਸੁਰਿ ਨਰ ਦੇਵ ॥
ਸੰਤ ਸਭਾ ਕੀ; ਲਗਹੁ ਸੇਵ ॥੩॥
ਆਦਿ ਪੁਰਖਿ; ਜਿਸੁ ਕੀਆ ਦਾਨੁ ॥
ਤਿਸ ਕਉ ਮਿਲਿਆ; ਹਰਿ ਨਿਧਾਨੁ ॥
ਤਿਸ ਕੀ ਗਤਿ ਮਿਤਿ; ਕਹੀ. ਨ ਜਾਇ ॥
ਨਾਨਕ ਜਨ; ਹਰਿ ਹਰਿ ਧਿਆਇ ॥੪॥੯॥
ਬਸੰਤੁ ਮਹਲਾ ੫ ॥
ਮਨ ਤਨ ਭੀਤਰਿ; ਲਾਗੀ ਪਿਆਸ ॥
ਗੁਰਿ ਦਇਆਲਿ; ਪੂਰੀ ਮੇਰੀ ਆਸ ॥
ਕਿਲਵਿਖ ਕਾਟੇ; ਸਾਧਸੰਗਿ ॥
ਨਾਮੁ ਜਪਿਓ; ਹਰਿ ਨਾਮ ਰੰਗਿ ॥੧॥
ਗੁਰ ਪਰਸਾਦਿ; ਬਸੰਤੁ ਬਨਾ ॥
ਚਰਨ ਕਮਲ ਹਿਰਦੈ ਉਰਿ ਧਾਰੇ; ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥