ਰਾਮਕਲੀ ਮਹਲਾ ੧ ਘਰੁ ੧ ਚਉਪਦੇ ॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Sri Guru Granth Sahib
ਰਾਮਕਲੀ ਮਹਲਾ ੧ ਘਰੁ ੧ ਚਉਪਦੇ ॥
ਰਾਮਕਲੀ ਮਹਲਾ ੧ ਘਰੁ ੧ ਚਉਪਦੇ ॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਕੋਈ ਪੜਤਾ ਸਹਸਾਕਿਰਤਾ; ਕੋਈ ਪੜੈ ਪੁਰਾਨਾ ॥
ਕੋਈ ਨਾਮੁ ਜਪੈ ਜਪਮਾਲੀ; ਲਾਗੈ ਤਿਸੈ ਧਿਆਨਾ ॥
ਅਬ ਹੀ ਕਬ ਹੀ. ਕਿਛੂ ਨ ਜਾਨਾ; ਤੇਰਾ ਏਕੋ ਨਾਮੁ ਪਛਾਨਾ ॥੧॥
ਨ ਜਾਣਾ ਹਰੇ; ਮੇਰੀ ਕਵਨ ਗਤੇ ॥
ਹਮ ਮੂਰਖ ਅਗਿਆਨ, ਸਰਨਿ ਪ੍ਰਭ ਤੇਰੀ; ਕਰਿ ਕਿਰਪਾ, ਰਾਖਹੁ ਮੇਰੀ ਲਾਜ. ਪਤੇ ॥੧॥ ਰਹਾਉ ॥
ਕਬਹੂ ਜੀਅੜਾ ਊਭਿ ਚੜਤੁ ਹੈ; ਕਬਹੂ ਜਾਇ ਪਇਆਲੇ ॥
ਲੋਭੀ ਜੀਅੜਾ ਥਿਰੁ. ਨ ਰਹਤੁ ਹੈ; ਚਾਰੇ ਕੁੰਡਾ ਭਾਲੇ ॥੨॥
ਮਰਣੁ ਲਿਖਾਇ. ਮੰਡਲ ਮਹਿ ਆਏ; ਜੀਵਣੁ ਸਾਜਹਿ ਮਾਈ ॥
ਏਕਿ ਚਲੇ. ਹਮ ਦੇਖਹ ਸੁਆਮੀ; ਭਾਹਿ ਬਲੰਤੀ ਆਈ ॥੩॥
ਨ ਕਿਸੀ ਕਾ ਮੀਤੁ. ਨ ਕਿਸੀ ਕਾ ਭਾਈ; ਨਾ ਕਿਸੈ ਬਾਪੁ. ਨ ਮਾਈ ॥
ਪ੍ਰਣਵਤਿ ਨਾਨਕ. ਜੇ ਤੂ ਦੇਵਹਿ; ਅੰਤੇ ਹੋਇ ਸਖਾਈ ॥੪॥੧॥
ਰਾਮਕਲੀ ਮਹਲਾ ੧ ॥
ਸਰਬ ਜੋਤਿ ਤੇਰੀ ਪਸਰਿ ਰਹੀ ॥
ਜਹ ਜਹ ਦੇਖਾ; ਤਹ ਨਰਹਰੀ ॥੧॥
ਜੀਵਨ ਤਲਬ ਨਿਵਾਰਿ; ਸੁਆਮੀ ॥
ਅੰਧ ਕੂਪਿ ਮਾਇਆ ਮਨੁ ਗਾਡਿਆ; ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥
ਜਹ ਭੀਤਰਿ ਘਟ ਭੀਤਰਿ ਬਸਿਆ; ਬਾਹਰਿ ਕਾਹੇ ਨਾਹੀ ॥
ਤਿਨ ਕੀ ਸਾਰ ਕਰੇ ਨਿਤ ਸਾਹਿਬੁ; ਸਦਾ ਚਿੰਤ ਮਨ ਮਾਹੀ ॥੨॥
ਆਪੇ ਨੇੜੈ; ਆਪੇ ਦੂਰਿ ॥
ਆਪੇ ਸਰਬ ਰਹਿਆ ਭਰਪੂਰਿ ॥
ਸਤਗੁਰੁ ਮਿਲੈ; ਅੰਧੇਰਾ ਜਾਇ ॥