ਮਃ ੧ ॥
ਹਕੁ ਪਰਾਇਆ. ਨਾਨਕਾ; ਉਸੁ ਸੂਅਰ. ਉਸੁ ਗਾਇ ॥
Sri Guru Granth Sahib
ਮਃ ੧ ॥
ਮਃ ੧ ॥
ਹਕੁ ਪਰਾਇਆ. ਨਾਨਕਾ; ਉਸੁ ਸੂਅਰ. ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ; ਜਾ. ਮੁਰਦਾਰੁ ਨ ਖਾਇ ॥
ਗਲੀ. ਭਿਸਤਿ ਨ ਜਾਈਐ; ਛੁਟੈ. ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ; ਹੋਇ ਹਲਾਲੁ ਨ ਜਾਇ ॥
ਨਾਨਕ. ਗਲੀ ਕੂੜੀਈ; ਕੂੜੋ ਪਲੈ ਪਾਇ ॥੨॥
ਮਃ ੧ ॥
ਪੰਜਿ ਨਿਵਾਜਾ. ਵਖਤ ਪੰਜਿ; ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ; ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ; ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ; ਤਾ ਮੁਸਲਮਾਣੁ ਸਦਾਇ ॥
ਨਾਨਕ. ਜੇਤੇ ਕੂੜਿਆਰ; ਕੂੜੈ ਕੂੜੀ ਪਾਇ ॥੩॥
ਪਉੜੀ ॥
ਇਕਿ ਰਤਨ ਪਦਾਰਥ ਵਣਜਦੇ; ਇਕਿ ਕਚੈ ਦੇ ਵਾਪਾਰਾ ॥
ਸਤਿਗੁਰਿ ਤੁਠੈ ਪਾਈਅਨਿ; ਅੰਦਰਿ ਰਤਨ ਭੰਡਾਰਾ ॥
ਵਿਣੁ ਗੁਰ. ਕਿਨੈ ਨ ਲਧਿਆ; ਅੰਧੇ. ਭਉਕਿ ਮੁਏ ਕੂੜਿਆਰਾ ॥
ਮਨਮੁਖ ਦੂਜੈ ਪਚਿ ਮੁਏ; ਨਾ ਬੂਝਹਿ ਵੀਚਾਰਾ ॥
ਇਕਸੁ ਬਾਝਹੁ. ਦੂਜਾ ਕੋ ਨਹੀ; ਕਿਸੁ ਅਗੈ ਕਰਹਿ ਪੁਕਾਰਾ ॥
ਇਕਿ ਨਿਰਧਨ. ਸਦਾ ਭਉਕਦੇ; ਇਕਨਾ ਭਰੇ ਤੁਜਾਰਾ ॥
ਵਿਣੁ ਨਾਵੈ. ਹੋਰੁ ਧਨੁ ਨਾਹੀ; ਹੋਰੁ ਬਿਖਿਆ ਸਭੁ ਛਾਰਾ ॥
ਨਾਨਕ. ਆਪਿ ਕਰਾਏ ਕਰੇ ਆਪਿ; ਹੁਕਮਿ ਸਵਾਰਣਹਾਰਾ ॥੭॥
ਸਲੋਕੁ ਮਃ ੧ ॥
ਮੁਸਲਮਾਣੁ. ਕਹਾਵਣੁ ਮੁਸਕਲੁ; ਜਾ ਹੋਇ ਤਾ ਮੁਸਲਮਾਣੁ ਕਹਾਵੈ ॥
ਅਵਲਿ ਅਉਲਿ ਦੀਨੁ ਕਰਿ ਮਿਠਾ; ਮਸਕਲ ਮਾਨਾ. ਮਾਲੁ ਮੁਸਾਵੈ ॥
ਹੋਇ ਮੁਸਲਿਮੁ. ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ. ਮੰਨੇ ਸਿਰ ਉਪਰਿ; ਕਰਤਾ ਮੰਨੇ. ਆਪੁ ਗਵਾਵੈ ॥
ਤਉ ਨਾਨਕ. ਸਰਬ ਜੀਆ ਮਿਹਰੰਮਤਿ ਹੋਇ; ਤ ਮੁਸਲਮਾਣੁ ਕਹਾਵੈ ॥੧॥
ਮਹਲਾ ੪ ॥
ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ; ਤਜਿ ਮਾਇਆ ਅਹੰਕਾਰੁ ਚੁਕਾਵੈ ॥
ਤਜਿ ਕਾਮੁ ਕਾਮਿਨੀ. ਮੋਹੁ ਤਜੈ; ਤਾ ਅੰਜਨ ਮਾਹਿ. ਨਿਰੰਜਨੁ ਪਾਵੈ ॥
ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ; ਤਜਿ ਪਿਆਸ ਆਸ. ਰਾਮ ਲਿਵ ਲਾਵੈ ॥
ਨਾਨਕ. ਸਾਚਾ ਮਨਿ ਵਸੈ; ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥
ਪਉੜੀ ॥
ਰਾਜੇ ਰਯਤਿ ਸਿਕਦਾਰ; ਕੋਇ. ਨ ਰਹਸੀਓ ॥
ਹਟ ਪਟਣ ਬਾਜਾਰ; ਹੁਕਮੀ ਢਹਸੀਓ ॥
ਪਕੇ ਬੰਕ ਦੁਆਰ; ਮੂਰਖੁ ਜਾਣੈ ਆਪਣੇ ॥
ਦਰਬਿ ਭਰੇ ਭੰਡਾਰ; ਰੀਤੇ ਇਕਿ ਖਣੇ ॥
ਤਾਜੀ ਰਥ ਤੁਖਾਰ; ਹਾਥੀ ਪਾਖਰੇ ॥
ਬਾਗ ਮਿਲਖ ਘਰ ਬਾਰ; ਕਿਥੈ. ਸਿ ਆਪਣੇ ॥
ਤੰਬੂ ਪਲੰਘ ਨਿਵਾਰ; ਸਰਾਇਚੇ ਲਾਲਤੀ ॥
ਨਾਨਕ. ਸਚ ਦਾਤਾਰੁ; ਸਿਨਾਖਤੁ ਕੁਦਰਤੀ ॥੮॥
ਸਲੋਕੁ ਮਃ ੧ ॥
ਨਦੀਆ ਹੋਵਹਿ ਧੇਣਵਾ; ਸੁੰਮ ਹੋਵਹਿ ਦੁਧੁ ਘੀਉ ॥
ਸਗਲੀ ਧਰਤੀ ਸਕਰ ਹੋਵੈ; ਖੁਸੀ ਕਰੇ ਨਿਤ ਜੀਉ ॥
PEOPLE · PLACES · HIGHER MEANING
Preparing your experience…
This is taking a little longer. You can retry or continue with the available content.