ਕਿਉ. ਨ ਮਰੀਜੈ ਰੋਇ; ਜਾ ਲਗੁ ਚਿਤਿ. ਨ ਆਵਹੀ ॥੧॥
Sri Guru Granth Sahib
Ang 792
ਮਃ ੨ ॥
ਜਾਂ ਸੁਖੁ. ਤਾ ਸਹੁ ਰਾਵਿਓ; ਦੁਖਿ ਭੀ ਸੰਮੑਾਲਿਓਇ ॥
ਨਾਨਕੁ ਕਹੈ ਸਿਆਣੀਏ; ਇਉ ਕੰਤ ਮਿਲਾਵਾ ਹੋਇ ॥੨॥
ਪਉੜੀ ॥
ਹਉ. ਕਿਆ ਸਾਲਾਹੀ ਕਿਰਮ ਜੰਤੁ; ਵਡੀ ਤੇਰੀ ਵਡਿਆਈ ॥
ਤੂ ਅਗਮ ਦਇਆਲੁ ਅਗੰਮੁ ਹੈ; ਆਪਿ ਲੈਹਿ ਮਿਲਾਈ ॥
ਮੈ. ਤੁਝ ਬਿਨੁ ਬੇਲੀ ਕੋ ਨਹੀ; ਤੂ ਅੰਤਿ ਸਖਾਈ ॥
ਜੋ ਤੇਰੀ ਸਰਣਾਗਤੀ; ਤਿਨ ਲੈਹਿ ਛਡਾਈ ॥
ਨਾਨਕ. ਵੇਪਰਵਾਹੁ ਹੈ; ਤਿਸੁ ਤਿਲੁ. ਨ ਤਮਾਈ ॥੨੦॥੧॥
ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ. ਤਥਾ ਸਭਨਾ ਭਗਤਾ ਕੀ ॥ ਕਬੀਰ ਕੇ ॥
ੴ ਸਤਿਗੁਰ ਪ੍ਰਸਾਦਿ ॥
ਅਵਤਰਿ ਆਇ; ਕਹਾ ਤੁਮ ਕੀਨਾ ॥
ਰਾਮ ਕੋ ਨਾਮੁ; ਨ ਕਬਹੂ ਲੀਨਾ ॥੧॥
ਰਾਮ ਨ ਜਪਹੁ; ਕਵਨ ਮਤਿ ਲਾਗੇ ॥
ਮਰਿ ਜਇਬੇ ਕਉ; ਕਿਆ ਕਰਹੁ ਅਭਾਗੇ ॥੧॥ ਰਹਾਉ ॥
ਦੁਖ ਸੁਖ ਕਰਿ ਕੈ; ਕੁਟੰਬੁ ਜੀਵਾਇਆ ॥
ਮਰਤੀ ਬਾਰ; ਇਕਸਰ ਦੁਖੁ ਪਾਇਆ ॥੨॥
ਕੰਠ ਗਹਨ; ਤਬ ਕਰਨ ਪੁਕਾਰਾ ॥
ਕਹਿ ਕਬੀਰ; ਆਗੇ ਤੇ. ਨ ਸੰਮੑਾਰਾ ॥੩॥੧॥
ਸੂਹੀ ਕਬੀਰ ਜੀ ॥
ਥਰਹਰ ਕੰਪੈ; ਬਾਲਾ ਜੀਉ ॥
ਨਾ ਜਾਨਉ, ਕਿਆ ਕਰਸੀ ਪੀਉ ॥੧॥
ਰੈਨਿ ਗਈ; ਮਤ ਦਿਨੁ ਭੀ ਜਾਇ ॥
ਭਵਰ ਗਏ; ਬਗ ਬੈਠੇ ਆਇ ॥੧॥ ਰਹਾਉ ॥
ਕਾਚੈ ਕਰਵੈ; ਰਹੈ ਨ ਪਾਨੀ ॥
ਹੰਸੁ ਚਲਿਆ; ਕਾਇਆ ਕੁਮਲਾਨੀ ॥੨॥
ਕੁਆਰ ਕੰਨਿਆ; ਜੈਸੇ ਕਰਤ ਸੀਗਾਰਾ ॥
ਕਿਉ ਰਲੀਆ ਮਾਨੈ; ਬਾਝੁ ਭਤਾਰਾ ॥੩॥
ਕਾਗ ਉਡਾਵਤ; ਭੁਜਾ ਪਿਰਾਨੀ ॥
ਕਹਿ ਕਬੀਰ; ਇਹ ਕਥਾ ਸਿਰਾਨੀ ॥੪॥੨॥
ਸੂਹੀ ਕਬੀਰ ਜੀਉ ॥
ਅਮਲੁ ਸਿਰਾਨੋ; ਲੇਖਾ ਦੇਨਾ ॥
ਆਏ ਕਠਿਨ ਦੂਤ ਜਮ ਲੇਨਾ ॥
ਕਿਆ ਤੈ ਖਟਿਆ; ਕਹਾ ਗਵਾਇਆ ॥
ਚਲਹੁ ਸਿਤਾਬ; ਦੀਬਾਨਿ ਬੁਲਾਇਆ ॥੧॥
ਚਲੁ ਦਰਹਾਲੁ; ਦੀਵਾਨਿ ਬੁਲਾਇਆ ॥
ਹਰਿ ਫੁਰਮਾਨੁ; ਦਰਗਹ ਕਾ ਆਇਆ ॥੧॥ ਰਹਾਉ ॥
ਕਰਉ ਅਰਦਾਸਿ; ਗਾਵ ਕਿਛੁ ਬਾਕੀ ॥
ਲੇਉ ਨਿਬੇਰਿ; ਆਜੁ ਕੀ ਰਾਤੀ ॥
ਕਿਛੁ ਭੀ ਖਰਚੁ ਤੁਮੑਾਰਾ ਸਾਰਉ ॥
ਸੁਬਹ ਨਿਵਾਜ; ਸਰਾਇ ਗੁਜਾਰਉ ॥੨॥
ਸਾਧਸੰਗਿ; ਜਾ ਕਉ ਹਰਿ ਰੰਗੁ ਲਾਗਾ ॥
ਧਨੁ ਧਨੁ ਸੋ ਜਨੁ; ਪੁਰਖੁ ਸਭਾਗਾ ॥
ਈਤ ਊਤ; ਜਨ ਸਦਾ ਸੁਹੇਲੇ ॥
ਜਨਮੁ ਪਦਾਰਥੁ; ਜੀਤਿ ਅਮੋਲੇ ॥੩॥
ਜਾਗਤੁ ਸੋਇਆ; ਜਨਮੁ ਗਵਾਇਆ ॥
ਮਾਲੁ ਧਨੁ ਜੋਰਿਆ; ਭਇਆ ਪਰਾਇਆ ॥
ਕਹੁ ਕਬੀਰ; ਤੇਈ ਨਰ ਭੂਲੇ ॥
ਖਸਮੁ ਬਿਸਾਰਿ; ਮਾਟੀ ਸੰਗਿ ਰੂਲੇ ॥੪॥੩॥