ਸਰਬ ਮਨੋਰਥ ਪੂਰਨ ਕਰਣੇ ॥
Sri Guru Granth Sahib
Ang 1150
ਆਠ ਪਹਰ ਗਾਵਤ ਭਗਵੰਤੁ ॥
ਸਤਿਗੁਰਿ ਦੀਨੋ; ਪੂਰਾ ਮੰਤੁ ॥੧॥
ਸੋ ਵਡਭਾਗੀ; ਜਿਸੁ ਨਾਮਿ ਪਿਆਰੁ ॥
ਤਿਸ ਕੈ ਸੰਗਿ; ਤਰੈ ਸੰਸਾਰੁ ॥੧॥ ਰਹਾਉ ॥
ਸੋਈ ਗਿਆਨੀ; ਜਿ ਸਿਮਰੈ ਏਕ ॥
ਸੋ ਧਨਵੰਤਾ; ਜਿਸੁ ਬੁਧਿ ਬਿਬੇਕ ॥
ਸੋ ਕੁਲਵੰਤਾ; ਜਿ ਸਿਮਰੈ ਸੁਆਮੀ ॥
ਸੋ ਪਤਿਵੰਤਾ; ਜਿ ਆਪੁ ਪਛਾਨੀ ॥੨॥
ਗੁਰ ਪਰਸਾਦਿ; ਪਰਮ ਪਦੁ ਪਾਇਆ ॥
ਗੁਣ ਗੋੁਪਾਲ; ਦਿਨੁ ਰੈਨਿ ਧਿਆਇਆ ॥
ਤੂਟੇ ਬੰਧਨ; ਪੂਰਨ ਆਸਾ ॥
ਹਰਿ ਕੇ ਚਰਣ; ਰਿਦ ਮਾਹਿ ਨਿਵਾਸਾ ॥੩॥
ਕਹੁ ਨਾਨਕ; ਜਾ ਕੇ ਪੂਰਨ ਕਰਮਾ ॥
ਸੋ ਜਨੁ ਆਇਆ; ਪ੍ਰਭ ਕੀ ਸਰਨਾ ॥
ਆਪਿ ਪਵਿਤੁ; ਪਾਵਨ ਸਭਿ ਕੀਨੇ ॥
ਰਾਮ ਰਸਾਇਣੁ; ਰਸਨਾ ਚੀਨੑੇ ॥੪॥੩੫॥੪੮॥
ਭੈਰਉ ਮਹਲਾ ੫ ॥
ਨਾਮੁ ਲੈਤ; ਕਿਛੁ ਬਿਘਨੁ. ਨ ਲਾਗੈ ॥
ਨਾਮੁ ਸੁਣਤ; ਜਮੁ ਦੂਰਹੁ ਭਾਗੈ ॥
ਨਾਮੁ ਲੈਤ; ਸਭ ਦੂਖਹ ਨਾਸੁ ॥
ਨਾਮੁ ਜਪਤ; ਹਰਿ ਚਰਣ ਨਿਵਾਸੁ ॥੧॥
ਨਿਰਬਿਘਨ ਭਗਤਿ; ਭਜੁ ਹਰਿ ਹਰਿ ਨਾਉ ॥
ਰਸਕਿ ਰਸਕਿ; ਹਰਿ ਕੇ ਗੁਣ ਗਾਉ ॥੧॥ ਰਹਾਉ ॥
ਹਰਿ ਸਿਮਰਤ; ਕਿਛੁ ਚਾਖੁ. ਨ ਜੋਹੈ ॥
ਹਰਿ ਸਿਮਰਤ; ਦੈਤ ਦੇਉ. ਨ ਪੋਹੈ ॥
ਹਰਿ ਸਿਮਰਤ; ਮੋਹੁ ਮਾਨੁ. ਨ ਬਧੈ ॥
ਹਰਿ ਸਿਮਰਤ; ਗਰਭ ਜੋਨਿ. ਨ ਰੁਧੈ ॥੨॥
ਹਰਿ ਸਿਮਰਨ ਕੀ; ਸਗਲੀ ਬੇਲਾ ॥
ਹਰਿ ਸਿਮਰਨੁ; ਬਹੁ ਮਾਹਿ ਇਕੇਲਾ ॥
ਜਾਤਿ ਅਜਾਤਿ; ਜਪੈ ਜਨੁ ਕੋਇ ॥
ਜੋ ਜਾਪੈ; ਤਿਸ ਕੀ ਗਤਿ ਹੋਇ ॥੩॥
ਹਰਿ ਕਾ ਨਾਮੁ; ਜਪੀਐ ਸਾਧਸੰਗਿ ॥
ਹਰਿ ਕੇ ਨਾਮ ਕਾ; ਪੂਰਨ ਰੰਗੁ ॥
ਨਾਨਕ ਕਉ; ਪ੍ਰਭ ਕਿਰਪਾ ਧਾਰਿ ॥
ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥
ਭੈਰਉ ਮਹਲਾ ੫ ॥
ਆਪੇ ਸਾਸਤੁ; ਆਪੇ ਬੇਦੁ ॥
ਆਪੇ ਘਟਿ ਘਟਿ; ਜਾਣੈ ਭੇਦੁ ॥
ਜੋਤਿ ਸਰੂਪ; ਜਾ ਕੀ ਸਭ ਵਥੁ ॥
ਕਰਣ ਕਾਰਣ ਪੂਰਨ ਸਮਰਥੁ ॥੧॥
ਪ੍ਰਭ ਕੀ ਓਟ; ਗਹਹੁ ਮਨ ਮੇਰੇ ॥
ਚਰਨ ਕਮਲ ਗੁਰਮੁਖਿ ਆਰਾਧਹੁ; ਦੁਸਮਨ ਦੂਖੁ. ਨ ਆਵੈ ਨੇਰੇ ॥੧॥ ਰਹਾਉ ॥
ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥
ਜਾ ਕੈ ਸੂਤਿ. ਪਰੋਇਆ ਸੰਸਾਰੁ ॥
ਆਪੇ ਸਿਵ ਸਕਤੀ ਸੰਜੋਗੀ ॥
ਆਪਿ ਨਿਰਬਾਣੀ; ਆਪੇ ਭੋਗੀ ॥੨॥
ਜਤ ਕਤ ਪੇਖਉ; ਤਤ ਤਤ ਸੋਇ ॥
ਤਿਸੁ ਬਿਨੁ; ਦੂਜਾ. ਨਾਹੀ ਕੋਇ ॥
ਸਾਗਰੁ ਤਰੀਐ; ਨਾਮ ਕੈ ਰੰਗਿ ॥
ਗੁਣ ਗਾਵੈ; ਨਾਨਕੁ ਸਾਧਸੰਗਿ ॥੩॥
ਮੁਕਤਿ ਭੁਗਤਿ ਜੁਗਤਿ; ਵਸਿ ਜਾ ਕੈ ॥
ਊਣਾ ਨਾਹੀ ਕਿਛੁ; ਜਨ ਤਾ ਕੈ ॥
ਕਰਿ ਕਿਰਪਾ; ਜਿਸੁ ਹੋਇ ਸੁਪ੍ਰਸੰਨ ॥
ਨਾਨਕ ਦਾਸ. ਸੇਈ ਜਨ ਧੰਨ ॥੪॥੩੭॥੫੦॥
ਭੈਰਉ ਮਹਲਾ ੫ ॥
ਭਗਤਾ ਮਨਿ ਆਨੰਦੁ; ਗੋਬਿੰਦ ॥
ਅਸਥਿਤਿ ਭਏ; ਬਿਨਸੀ ਸਭ ਚਿੰਦ ॥