ਸਲੋਕੁ ਮਃ ੧ ॥
ਭੋਲਤਣਿ ਭੈ ਮਨਿ ਵਸੈ; ਹੇਕੈ ਪਾਧਰ ਹੀਡੁ ॥
Sri Guru Granth Sahib
ਸਲੋਕੁ ਮਃ ੧ ॥
ਸਲੋਕੁ ਮਃ ੧ ॥
ਭੋਲਤਣਿ ਭੈ ਮਨਿ ਵਸੈ; ਹੇਕੈ ਪਾਧਰ ਹੀਡੁ ॥
ਅਤਿ ਡਾਹਪਣਿ. ਦੁਖੁ ਘਣੋ; ਤੀਨੇ ਥਾਵ ਭਰੀਡੁ ॥੧॥
ਮਃ ੧ ॥
ਮਾਂਦਲੁ ਬੇਦਿ. ਸਿ ਬਾਜਣੋ; ਘਣੋ ਧੜੀਐ, ਜੋਇ ॥
ਨਾਨਕ ਨਾਮੁ ਸਮਾਲਿ ਤੂ; ਬੀਜਉ ਅਵਰੁ. ਨ ਕੋਇ ॥੨॥
ਮਃ ੧ ॥
ਸਾਗਰੁ ਗੁਣੀ. ਅਥਾਹੁ; ਕਿਨਿ ਹਾਥਾਲਾ ਦੇਖੀਐ ॥
ਵਡਾ ਵੇਪਰਵਾਹੁ; ਸਤਿਗੁਰੁ ਮਿਲੈ. ਤ ਪਾਰਿ ਪਵਾ ॥
ਮਝ ਭਰਿ; ਦੁਖ ਬਦੁਖ ॥
ਨਾਨਕ ਸਚੇ ਨਾਮ ਬਿਨੁ; ਕਿਸੈ. ਨ ਲਥੀ ਭੁਖ ॥੩॥
ਪਉੜੀ ॥
ਜਿਨੀ ਅੰਦਰੁ ਭਾਲਿਆ; ਗੁਰ ਸਬਦਿ ਸੁਹਾਵੈ ॥
ਜੋ ਇਛਨਿ ਸੋ ਪਾਇਦੇ; ਹਰਿ ਨਾਮੁ ਧਿਆਵੈ ॥
ਜਿਸ ਨੋ ਕ੍ਰਿਪਾ ਕਰੇ. ਤਿਸੁ ਗੁਰੁ ਮਿਲੈ; ਸੋ ਹਰਿ ਗੁਣ ਗਾਵੈ ॥
ਧਰਮ ਰਾਇ ਤਿਨ ਕਾ ਮਿਤੁ ਹੈ; ਜਮ ਮਗਿ. ਨ ਪਾਵੈ ॥
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ; ਹਰਿ ਨਾਮਿ ਸਮਾਵੈ ॥੧੪॥
ਸਲੋਕੁ ਮਃ ੧ ॥
ਸੁਣੀਐ ਏਕੁ ਵਖਾਣੀਐ; ਸੁਰਗਿ ਮਿਰਤਿ ਪਇਆਲਿ ॥
ਹੁਕਮੁ. ਨ ਜਾਈ ਮੇਟਿਆ; ਜੋ ਲਿਖਿਆ ਸੋ ਨਾਲਿ ॥
ਕਉਣੁ ਮੂਆ. ਕਉਣੁ ਮਾਰਸੀ; ਕਉਣੁ ਆਵੈ ਕਉਣੁ ਜਾਇ ॥
ਕਉਣੁ ਰਹਸੀ ਨਾਨਕਾ; ਕਿਸ ਕੀ ਸੁਰਤਿ ਸਮਾਇ ॥੧॥
ਮਃ ੧ ॥
ਹਉ ਮੁਆ. ਮੈ ਮਾਰਿਆ; ਪਉਣੁ ਵਹੈ ਦਰੀਆਉ ॥
ਤ੍ਰਿਸਨਾ ਥਕੀ ਨਾਨਕਾ; ਜਾ ਮਨੁ ਰਤਾ ਨਾਇ ॥
ਲੋਇਣ ਰਤੇ ਲੋਇਣੀ; ਕੰਨੀ ਸੁਰਤਿ ਸਮਾਇ ॥
ਜੀਭ ਰਸਾਇਣਿ ਚੂਨੜੀ; ਰਤੀ ਲਾਲ ਲਵਾਇ ॥
ਅੰਦਰੁ ਮੁਸਕਿ ਝਕੋਲਿਆ; ਕੀਮਤਿ ਕਹੀ. ਨ ਜਾਇ ॥੨॥
ਪਉੜੀ ॥
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ; ਨਾਮੋ ਨਾਲਿ ਚਲੈ ॥
ਏਹੁ ਅਖੁਟੁ. ਕਦੇ, ਨ ਨਿਖੁਟਈ; ਖਾਇ ਖਰਚਿਉ ਪਲੈ ॥
ਹਰਿ ਜਨ ਨੇੜਿ. ਨ ਆਵਈ; ਜਮਕੰਕਰ ਜਮਕਲੈ ॥
ਸੇ ਸਾਹ ਸਚੇ ਵਣਜਾਰਿਆ; ਜਿਨ ਹਰਿ ਧਨੁ ਪਲੈ ॥
ਹਰਿ ਕਿਰਪਾ ਤੇ. ਹਰਿ ਪਾਈਐ; ਜਾ ਆਪਿ ਹਰਿ ਘਲੈ ॥੧੫॥
ਸਲੋਕੁ ਮਃ ੩ ॥
ਮਨਮੁਖ ਵਾਪਾਰੈ ਸਾਰ. ਨ ਜਾਣਨੀ; ਬਿਖੁ ਵਿਹਾਝਹਿ. ਬਿਖੁ ਸੰਗ੍ਰਹਹਿ; ਬਿਖ ਸਿਉ ਧਰਹਿ ਪਿਆਰੁ ॥
ਬਾਹਰਹੁ ਪੰਡਿਤ ਸਦਾਇਦੇ; ਮਨਹੁ ਮੂਰਖ ਗਾਵਾਰ ॥
ਹਰਿ ਸਿਉ ਚਿਤੁ. ਨ ਲਾਇਨੀ; ਵਾਦੀ ਧਰਨਿ ਪਿਆਰੁ ॥
ਵਾਦਾ ਕੀਆ ਕਰਨਿ ਕਹਾਣੀਆ; ਕੂੜੁ ਬੋਲਿ. ਕਰਹਿ ਆਹਾਰੁ ॥
ਜਗ ਮਹਿ ਰਾਮ ਨਾਮੁ ਹਰਿ ਨਿਰਮਲਾ; ਹੋਰੁ ਮੈਲਾ ਸਭੁ ਆਕਾਰੁ ॥
ਨਾਨਕ. ਨਾਮੁ, ਨ ਚੇਤਨੀ; ਹੋਇ ਮੈਲੇ ਮਰਹਿ ਗਵਾਰ ॥੧॥
ਮਃ ੩ ॥
ਦੁਖੁ ਲਗਾ ਬਿਨੁ ਸੇਵਿਐ; ਹੁਕਮੁ ਮੰਨੇ ਦੁਖੁ ਜਾਇ ॥
ਆਪੇ ਦਾਤਾ ਸੁਖੈ ਦਾ; ਆਪੇ ਦੇਇ ਸਜਾਇ ॥
ਨਾਨਕ. ਏਵੈ ਜਾਣੀਐ; ਸਭੁ ਕਿਛੁ ਤਿਸੈ ਰਜਾਇ ॥੨॥
ਪਉੜੀ ॥
ਹਰਿ ਨਾਮ ਬਿਨਾ. ਜਗਤੁ ਹੈ ਨਿਰਧਨੁ; ਬਿਨੁ ਨਾਵੈ. ਤ੍ਰਿਪਤਿ ਨਾਹੀ ॥
ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥