ਨਾਨਕ. ਹਉਮੈ ਮਾਰਿ ਪਤੀਣੇ; ਤਾਰਾ ਚੜਿਆ ਲੰਮਾ ॥੧॥
Sri Guru Granth Sahib
Ang 1111
ਗੁਰਮੁਖਿ ਜਾਗਿ ਰਹੇ; ਚੂਕੀ ਅਭਿਮਾਨੀ ਰਾਮ ॥
ਅਨਦਿਨੁ ਭੋਰੁ ਭਇਆ; ਸਾਚਿ ਸਮਾਨੀ. ਰਾਮ ॥
ਸਾਚਿ ਸਮਾਨੀ. ਗੁਰਮੁਖਿ ਮਨਿ ਭਾਨੀ; ਗੁਰਮੁਖਿ ਸਾਬਤੁ ਜਾਗੇ ॥
ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ; ਹਰਿ ਚਰਨੀ ਲਿਵ ਲਾਗੇ ॥
ਪ੍ਰਗਟੀ ਜੋਤਿ. ਜੋਤਿ ਮਹਿ ਜਾਤਾ; ਮਨਮੁਖਿ ਭਰਮਿ ਭੁਲਾਣੀ ॥
ਨਾਨਕ. ਭੋਰੁ ਭਇਆ ਮਨੁ ਮਾਨਿਆ; ਜਾਗਤ ਰੈਣਿ ਵਿਹਾਣੀ ॥੨॥
ਅਉਗਣ ਵੀਸਰਿਆ; ਗੁਣੀ ਘਰੁ ਕੀਆ. ਰਾਮ ॥
ਏਕੋ ਰਵਿ ਰਹਿਆ; ਅਵਰੁ. ਨ ਬੀਆ, ਰਾਮ ॥
ਰਵਿ ਰਹਿਆ ਸੋਈ. ਅਵਰੁ, ਨ ਕੋਈ; ਮਨ ਹੀ ਤੇ. ਮਨੁ ਮਾਨਿਆ ॥
ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ; ਸੋ ਪ੍ਰਭੁ ਗੁਰਮੁਖਿ ਜਾਨਿਆ ॥
ਕਰਣ ਕਾਰਣ ਸਮਰਥ ਅਪਾਰਾ; ਤ੍ਰਿਬਿਧਿ ਮੇਟਿ ਸਮਾਈ ॥
ਨਾਨਕ. ਅਵਗਣ ਗੁਣਹ ਸਮਾਣੇ; ਐਸੀ ਗੁਰਮਤਿ ਪਾਈ ॥੩॥
ਆਵਣ ਜਾਣ ਰਹੇ; ਚੂਕਾ ਭੋਲਾ. ਰਾਮ ॥
ਹਉਮੈ ਮਾਰਿ ਮਿਲੇ; ਸਾਚਾ ਚੋਲਾ. ਰਾਮ ॥
ਹਉਮੈ. ਗੁਰਿ ਖੋਈ, ਪਰਗਟੁ ਹੋਈ; ਚੂਕੇ ਸੋਗ ਸੰਤਾਪੈ ॥
ਜੋਤੀ ਅੰਦਰਿ ਜੋਤਿ ਸਮਾਣੀ; ਆਪੁ ਪਛਾਤਾ ਆਪੈ ॥
ਪੇਈਅੜੈ ਘਰਿ. ਸਬਦਿ ਪਤੀਣੀ; ਸਾਹੁਰੜੈ ਪਿਰ ਭਾਣੀ ॥
ਨਾਨਕ. ਸਤਿਗੁਰਿ ਮੇਲਿ ਮਿਲਾਈ; ਚੂਕੀ ਕਾਣਿ ਲੋਕਾਣੀ ॥੪॥੩॥
ਤੁਖਾਰੀ ਮਹਲਾ ੧ ॥
ਭੋਲਾਵੜੈ ਭੁਲੀ; ਭੁਲਿ ਭੁਲਿ ਪਛੋਤਾਣੀ ॥
ਪਿਰਿ ਛੋਡਿਅੜੀ ਸੁਤੀ; ਪਿਰ ਕੀ ਸਾਰ. ਨ ਜਾਣੀ ॥
ਪਿਰਿ ਛੋਡੀ ਸੁਤੀ, ਅਵਗਣਿ ਮੁਤੀ; ਤਿਸੁ ਧਨ ਵਿਧਣ ਰਾਤੇ ॥
ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ; ਹਉਮੈ ਲਗੀ ਤਾਤੇ ॥
ਉਡਰਿ ਹੰਸੁ ਚਲਿਆ ਫੁਰਮਾਇਆ; ਭਸਮੈ ਭਸਮ ਸਮਾਣੀ ॥
ਨਾਨਕ ਸਚੇ ਨਾਮ ਵਿਹੂਣੀ; ਭੁਲਿ ਭੁਲਿ ਪਛੋਤਾਣੀ ॥੧॥
ਸੁਣਿ ਨਾਹ ਪਿਆਰੇ; ਇਕ ਬੇਨੰਤੀ ਮੇਰੀ ॥
ਤੂ ਨਿਜ ਘਰਿ ਵਸਿਅੜਾ; ਹਉ ਰੁਲਿ ਭਸਮੈ ਢੇਰੀ ॥
ਬਿਨੁ ਅਪਨੇ ਨਾਹੈ. ਕੋਇ, ਨ ਚਾਹੈ; ਕਿਆ ਕਹੀਐ. ਕਿਆ ਕੀਜੈ ॥
ਅੰਮ੍ਰਿਤ ਨਾਮੁ ਰਸਨ ਰਸੁ ਰਸਨਾ; ਗੁਰਸਬਦੀ ਰਸੁ ਪੀਜੈ ॥
ਵਿਣੁ ਨਾਵੈ. ਕੋ ਸੰਗਿ. ਨ ਸਾਥੀ; ਆਵੈ ਜਾਇ ਘਨੇਰੀ ॥
ਨਾਨਕ. ਲਾਹਾ ਲੈ ਘਰਿ ਜਾਈਐ; ਸਾਚੀ ਸਚੁ ਮਤਿ ਤੇਰੀ ॥੨॥
ਸਾਜਨ ਦੇਸਿ; ਵਿਦੇਸੀਅੜੇ. ਸਾਨੇਹੜੇ ਦੇਦੀ ॥
ਸਾਰਿ ਸਮਾਲੇ ਤਿਨ ਸਜਣਾ; ਮੁੰਧ ਨੈਣ ਭਰੇਦੀ ॥
ਮੁੰਧ ਨੈਣ ਭਰੇਦੀ. ਗੁਣ ਸਾਰੇਦੀ; ਕਿਉ ਪ੍ਰਭ ਮਿਲਾ ਪਿਆਰੇ ॥
ਮਾਰਗੁ ਪੰਥੁ. ਨ ਜਾਣਉ, ਵਿਖੜਾ; ਕਿਉ ਪਾਈਐ ਪਿਰੁ ਪਾਰੇ ॥
ਸਤਿਗੁਰਸਬਦੀ ਮਿਲੈ ਵਿਛੁੰਨੀ; ਤਨੁ ਮਨੁ ਆਗੈ ਰਾਖੈ ॥
ਨਾਨਕ. ਅੰਮ੍ਰਿਤ ਬਿਰਖੁ. ਮਹਾ ਰਸ ਫਲਿਆ; ਮਿਲਿ ਪ੍ਰੀਤਮ. ਰਸੁ ਚਾਖੈ ॥੩॥
ਮਹਲਿ ਬੁਲਾਇੜੀਏ; ਬਿਲਮੁ. ਨ ਕੀਜੈ ॥