ਖੂਨ ਕੇ ਸੋਹਿਲੇ ਗਾਵੀਅਹਿ ਨਾਨਕ; ਰਤੁ ਕਾ ਕੁੰਗੂ ਪਾਇ. ਵੇ ਲਾਲੋ ॥੧॥
Sri Guru Granth Sahib
Ang 723
ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ ॥
ਸਚਾ ਸੋ ਸਾਹਿਬੁ. ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ. ਮਸੋਲਾ ॥
ਕਾਇਆ ਕਪੜੁ. ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥
ਆਵਨਿ ਅਠਤਰੈ. ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥
ਸਚ ਕੀ ਬਾਣੀ. ਨਾਨਕੁ ਆਖੈ; ਸਚੁ ਸੁਣਾਇਸੀ. ਸਚ ਕੀ ਬੇਲਾ ॥੨॥੩॥੫॥
ਤਿਲੰਗ ਮਹਲਾ ੪ ਘਰੁ ੨ ॥
ੴ ਸਤਿਗੁਰ ਪ੍ਰਸਾਦਿ ॥
ਸਭਿ ਆਏ ਹੁਕਮਿ ਖਸਮਾਹੁ; ਹੁਕਮਿ ਸਭ ਵਰਤਨੀ ॥
ਸਚੁ ਸਾਹਿਬੁ, ਸਾਚਾ ਖੇਲੁ; ਸਭੁ ਹਰਿ ਧਨੀ ॥੧॥
ਸਾਲਾਹਿਹੁ ਸਚੁ; ਸਭ ਊਪਰਿ ਹਰਿ ਧਨੀ ॥
ਜਿਸੁ. ਨਾਹੀ ਕੋਇ ਸਰੀਕੁ; ਕਿਸੁ ਲੇਖੈ ਹਉ ਗਨੀ ॥ ਰਹਾਉ ॥
ਪਉਣ ਪਾਣੀ ਧਰਤੀ ਆਕਾਸੁ; ਘਰ ਮੰਦਰ ਹਰਿ ਬਨੀ ॥
ਵਿਚਿ ਵਰਤੈ ਨਾਨਕ ਆਪਿ; ਝੂਠੁ ਕਹੁ ਕਿਆ ਗਨੀ ॥੨॥੧॥
ਤਿਲੰਗ ਮਹਲਾ ੪ ॥
ਨਿਤ. ਨਿਹਫਲ ਕਰਮ ਕਮਾਇ; ਬਫਾਵੈ ਦੁਰਮਤੀਆ ॥
ਜਬ ਆਣੈ ਵਲਵੰਚ ਕਰਿ ਝੂਠੁ; ਤਬ ਜਾਣੈ. ਜਗੁ ਜਿਤੀਆ ॥੧॥
ਐਸਾ ਬਾਜੀ ਸੈਸਾਰੁ; ਨ ਚੇਤੈ ਹਰਿ ਨਾਮਾ ॥
ਖਿਨ ਮਹਿ ਬਿਨਸੈ ਸਭੁ ਝੂਠੁ; ਮੇਰੇ ਮਨ ਧਿਆਇ ਰਾਮਾ ॥ ਰਹਾਉ ॥
ਸਾ ਵੇਲਾ. ਚਿਤਿ ਨ ਆਵੈ; ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥
ਤਿਸੁ ਨਾਨਕ. ਲਏ ਛਡਾਇ; ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥
ਤਿਲੰਗ ਮਹਲਾ ੫ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਖਾਕ ਨੂਰ ਕਰਦੰ; ਆਲਮ ਦੁਨੀਆਇ ॥
ਅਸਮਾਨ ਜਿਮੀ ਦਰਖਤ ਆਬ; ਪੈਦਾਇਸਿ ਖੁਦਾਇ ॥੧॥
ਬੰਦੇ. ਚਸਮ ਦੀਦੰ; ਫਨਾਇ ॥
ਦੁਨਂੀਆ ਮੁਰਦਾਰ ਖੁਰਦਨੀ; ਗਾਫਲ ਹਵਾਇ ॥ ਰਹਾਉ ॥
ਗੈਬਾਨ ਹੈਵਾਨ. ਹਰਾਮ ਕੁਸਤਨੀ; ਮੁਰਦਾਰ ਬਖੋਰਾਇ ॥
ਦਿਲ ਕਬਜ ਕਬਜਾ; ਕਾਦਰੋ. ਦੋਜਕ ਸਜਾਇ ॥੨॥
ਵਲੀ ਨਿਆਮਤਿ, ਬਿਰਾਦਰਾ; ਦਰਬਾਰ ਮਿਲਕ. ਖਾਨਾਇ ॥
ਜਬ ਅਜਰਾਈਲੁ ਬਸਤਨੀ; ਤਬ ਚਿ ਕਾਰੇ. ਬਿਦਾਇ ॥੩॥
ਹਵਾਲ ਮਾਲੂਮੁ ਕਰਦੰ; ਪਾਕ ਅਲਾਹ ॥
ਬੁਗੋ ਨਾਨਕ ਅਰਦਾਸਿ; ਪੇਸਿ. ਦਰਵੇਸ ਬੰਦਾਹ ॥੪॥੧॥
ਤਿਲੰਗ ਘਰੁ ੨ ਮਹਲਾ ੫ ॥
ਤੁਧੁ ਬਿਨੁ; ਦੂਜਾ ਨਾਹੀ ਕੋਇ ॥
ਤੂ ਕਰਤਾਰੁ; ਕਰਹਿ ਸੋ ਹੋਇ ॥
ਤੇਰਾ ਜੋਰੁ; ਤੇਰੀ ਮਨਿ ਟੇਕ ॥
ਸਦਾ ਸਦਾ ਜਪਿ; ਨਾਨਕ ਏਕ ॥੧॥
ਸਭ ਊਪਰਿ; ਪਾਰਬ੍ਰਹਮੁ ਦਾਤਾਰੁ ॥
ਤੇਰੀ ਟੇਕ; ਤੇਰਾ ਆਧਾਰੁ ॥ ਰਹਾਉ ॥