ਜਿਨ ਸੰਤਨ ਜਾਨਿਆ, ਤੂ ਠਾਕੁਰ; ਤੇ ਆਏ ਪਰਵਾਨ ॥
Sri Guru Granth Sahib
Ang 1217
ਜਨ ਕਾ ਸੰਗੁ. ਪਾਈਐ ਵਡਭਾਗੀ; ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥
ਸਾਰਗ ਮਹਲਾ ੫ ॥
ਕਰਹੁ ਗਤਿ. ਦਇਆਲ ਸੰਤਹੁ, ਮੋਰੀ ॥
ਤੁਮ ਸਮਰਥ ਕਾਰਨ ਕਰਨਾ; ਤੂਟੀ. ਤੁਮ ਹੀ ਜੋਰੀ ॥੧॥ ਰਹਾਉ ॥
ਜਨਮ ਜਨਮ ਕੇ, ਬਿਖਈ ਤੁਮ ਤਾਰੇ; ਸੁਮਤਿ ਸੰਗਿ ਤੁਮਾਰੈ ਪਾਈ ॥
ਅਨਿਕ ਜੋਨਿ ਭ੍ਰਮਤੇ, ਪ੍ਰਭ ਬਿਸਰਤ; ਸਾਸਿ ਸਾਸਿ ਹਰਿ ਗਾਈ ॥੧॥
ਜੋ ਜੋ ਸੰਗਿ ਮਿਲੇ ਸਾਧੂ ਕੈ; ਤੇ ਤੇ ਪਤਿਤ. ਪੁਨੀਤਾ ॥
ਕਹੁ ਨਾਨਕ ਜਾ ਕੇ ਵਡਭਾਗਾ; ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥
ਸਾਰਗ ਮਹਲਾ ੫ ॥
ਠਾਕੁਰ; ਬਿਨਤੀ ਕਰਨ ਜਨੁ ਆਇਓ ॥
ਸਰਬ ਸੂਖ ਆਨੰਦ ਸਹਜ ਰਸ; ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥
ਕ੍ਰਿਪਾ ਨਿਧਾਨ ਸੂਖ ਕੇ ਸਾਗਰ; ਜਸੁ ਸਭ ਮਹਿ ਜਾ ਕੋ ਛਾਇਓ ॥
ਸੰਤਸੰਗਿ ਰੰਗ ਤੁਮ ਕੀਏ; ਅਪਨਾ ਆਪੁ ਦ੍ਰਿਸਟਾਇਓ ॥੧॥
ਨੈਨਹੁ ਸੰਗਿ, ਸੰਤਨ ਕੀ ਸੇਵਾ; ਚਰਨ ਝਾਰੀ ਕੇਸਾਇਓ ॥
ਆਠ ਪਹਰ ਦਰਸਨੁ ਸੰਤਨ ਕਾ; ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥
ਸਾਰਗ ਮਹਲਾ ੫ ॥
ਜਾ ਕੀ; ਰਾਮ ਨਾਮ ਲਿਵ ਲਾਗੀ ॥
ਸਜਨੁ ਸੁਰਿਦਾ ਸੁਹੇਲਾ ਸਹਜੇ; ਸੋ ਕਹੀਐ ਬਡਭਾਗੀ ॥੧॥ ਰਹਾਉ ॥
ਰਹਿਤ ਬਿਕਾਰ ਅਲਪ ਮਾਇਆ ਤੇ; ਅਹੰਬੁਧਿ ਬਿਖੁ ਤਿਆਗੀ ॥
ਦਰਸ ਪਿਆਸ ਆਸ ਏਕਹਿ ਕੀ; ਟੇਕ ਹੀਐਂ ਪ੍ਰਿਅ ਪਾਗੀ ॥੧॥
ਅਚਿੰਤ ਸੋਇ ਜਾਗਨੁ ਉਠਿ ਬੈਸਨੁ; ਅਚਿੰਤ ਹਸਤ ਬੈਰਾਗੀ ॥
ਕਹੁ ਨਾਨਕ. ਜਿਨਿ ਜਗਤੁ ਠਗਾਨਾ; ਸੁ ਮਾਇਆ. ਹਰਿ ਜਨ ਠਾਗੀ ॥੨॥੪੪॥੬੭॥
ਸਾਰਗ ਮਹਲਾ ੫ ॥
ਅਬ ਜਨ ਊਪਰਿ; ਕੋ. ਨ ਪੁਕਾਰੈ ॥
ਪੂਕਾਰਨ ਕਉ. ਜੋ ਉਦਮੁ ਕਰਤਾ; ਗੁਰੁ ਪਰਮੇਸਰੁ. ਤਾ ਕਉ ਮਾਰੈ ॥੧॥ ਰਹਾਉ ॥
ਨਿਰਵੈਰੈ ਸੰਗਿ ਵੈਰੁ ਰਚਾਵੈ; ਹਰਿ ਦਰਗਹ. ਓਹੁ ਹਾਰੈ ॥
ਆਦਿ ਜੁਗਾਦਿ ਪ੍ਰਭ ਕੀ ਵਡਿਆਈ; ਜਨ ਕੀ ਪੈਜ ਸਵਾਰੈ ॥੧॥
ਨਿਰਭਉ ਭਏ ਸਗਲ ਭਉ ਮਿਟਿਆ; ਚਰਨ ਕਮਲ ਆਧਾਰੈ ॥
ਗੁਰ ਕੈ ਬਚਨਿ. ਜਪਿਓ ਨਾਉ ਨਾਨਕ; ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥
ਸਾਰਗ ਮਹਲਾ ੫ ॥
ਹਰਿ ਜਨ; ਛੋਡਿਆ ਸਗਲਾ ਆਪੁ ॥
ਜਿਉ ਜਾਨਹੁ. ਤਿਉ ਰਖਹੁ ਗੁਸਾਈ; ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥
ਗੁਰ ਉਪਦੇਸਿ. ਸਾਧ ਕੀ ਸੰਗਤਿ; ਬਿਨਸਿਓ ਸਗਲ ਸੰਤਾਪੁ ॥
ਮਿਤ੍ਰ ਸਤ੍ਰ ਪੇਖਿ, ਸਮਤੁ ਬੀਚਾਰਿਓ; ਸਗਲ ਸੰਭਾਖਨ ਜਾਪੁ ॥੧॥
ਤਪਤਿ ਬੁਝੀ. ਸੀਤਲ ਆਘਾਨੇ; ਸੁਨਿ ਅਨਹਦ ਬਿਸਮ ਭਏ ਬਿਸਮਾਦ ॥
ਅਨਦੁ ਭਇਆ ਨਾਨਕ ਮਨਿ ਸਾਚਾ; ਪੂਰਨ ਪੂਰੇ ਨਾਦ ॥੨॥੪੬॥੬੯॥