ਪਵਣੁ ਪਾਣੀ ਅਗਨਿ ਤਿਨਿ ਕੀਆ; ਬ੍ਰਹਮਾ ਬਿਸਨੁ ਮਹੇਸ ਅਕਾਰ ॥
Sri Guru Granth Sahib
Ang 504
ਸਰਬੇ ਜਾਚਿਕ. ਤੂੰ ਪ੍ਰਭੁ ਦਾਤਾ; ਦਾਤਿ ਕਰੇ ਅਪੁਨੈ ਬੀਚਾਰ ॥੪॥
ਕੋਟਿ ਤੇਤੀਸ ਜਾਚਹਿ. ਪ੍ਰਭ ਨਾਇਕ; ਦੇਦੇ ਤੋਟਿ ਨਾਹੀ. ਭੰਡਾਰ ॥
ਊਂਧੈ ਭਾਂਡੈ. ਕਛੁ ਨ ਸਮਾਵੈ; ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥
ਸਿਧ ਸਮਾਧੀ ਅੰਤਰਿ ਜਾਚਹਿ; ਰਿਧਿ ਸਿਧਿ ਜਾਚਿ, ਕਰਹਿ ਜੈਕਾਰ ॥
ਜੈਸੀ ਪਿਆਸ ਹੋਇ ਮਨ ਅੰਤਰਿ; ਤੈਸੋ ਜਲੁ ਦੇਵਹਿ ਪਰਕਾਰ ॥੬॥
ਬਡੇ ਭਾਗ ਗੁਰੁ ਸੇਵਹਿ ਅਪੁਨਾ; ਭੇਦੁ ਨਾਹੀ ਗੁਰਦੇਵ ਮੁਰਾਰ ॥
ਤਾ ਕਉ. ਕਾਲੁ ਨਾਹੀ ਜਮੁ ਜੋਹੈ; ਬੂਝਹਿ ਅੰਤਰਿ ਸਬਦੁ ਬੀਚਾਰ ॥੭॥
ਅਬ ਤਬ ਅਵਰੁ ਨ ਮਾਗਉ. ਹਰਿ ਪਹਿ; ਨਾਮੁ ਨਿਰੰਜਨ ਦੀਜੈ ਪਿਆਰਿ ॥
ਨਾਨਕ ਚਾਤ੍ਰਿਕੁ. ਅੰਮ੍ਰਿਤ ਜਲੁ ਮਾਗੈ; ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥
ਗੂਜਰੀ ਮਹਲਾ ੧ ॥
ਐ ਜੀ. ਜਨਮਿ ਮਰੈ. ਆਵੈ ਫੁਨਿ ਜਾਵੈ; ਬਿਨੁ ਗੁਰ. ਗਤਿ ਨਹੀ ਕਾਈ ॥
ਗੁਰਮੁਖਿ ਪ੍ਰਾਣੀ ਨਾਮੇ ਰਾਤੇ; ਨਾਮੇ ਗਤਿ ਪਤਿ ਪਾਈ ॥੧॥
ਭਾਈ ਰੇ; ਰਾਮ ਨਾਮਿ ਚਿਤੁ ਲਾਈ ॥
ਗੁਰ ਪਰਸਾਦੀ. ਹਰਿ ਪ੍ਰਭ ਜਾਚੇ; ਐਸੀ ਨਾਮ ਬਡਾਈ ॥੧॥ ਰਹਾਉ ॥
ਐ ਜੀ. ਬਹੁਤੇ ਭੇਖ ਕਰਹਿ ਭਿਖਿਆ ਕਉ; ਕੇਤੇ. ਉਦਰੁ ਭਰਨ ਕੈ ਤਾਈ ॥
ਬਿਨੁ ਹਰਿ ਭਗਤਿ, ਨਾਹੀ ਸੁਖੁ ਪ੍ਰਾਨੀ; ਬਿਨੁ ਗੁਰ. ਗਰਬੁ ਨ ਜਾਈ ॥੨॥
ਐ ਜੀ. ਕਾਲੁ ਸਦਾ ਸਿਰ ਊਪਰਿ ਠਾਢੇ; ਜਨਮਿ ਜਨਮਿ ਵੈਰਾਈ ॥
ਸਾਚੈ ਸਬਦਿ ਰਤੇ ਸੇ ਬਾਚੇ; ਸਤਿਗੁਰ. ਬੂਝ ਬੁਝਾਈ ॥੩॥
ਗੁਰ ਸਰਣਾਈ. ਜੋਹਿ ਨ ਸਾਕੈ; ਦੂਤੁ. ਨ ਸਕੈ ਸੰਤਾਈ ॥
ਅਵਿਗਤ ਨਾਥ ਨਿਰੰਜਨਿ ਰਾਤੇ; ਨਿਰਭਉ ਸਿਉ ਲਿਵ ਲਾਈ ॥੪॥
ਐ ਜੀਉ. ਨਾਮੁ ਦਿੜਹੁ. ਨਾਮੇ ਲਿਵ ਲਾਵਹੁ; ਸਤਿਗੁਰ ਟੇਕ ਟਿਕਾਈ ॥
ਜੋ ਤਿਸੁ ਭਾਵੈ. ਸੋਈ ਕਰਸੀ; ਕਿਰਤੁ. ਨ ਮੇਟਿਆ ਜਾਈ ॥੫॥
ਐ ਜੀ. ਭਾਗਿ ਪਰੇ. ਗੁਰ ਸਰਣਿ ਤੁਮੑਾਰੀ; ਮੈ. ਅਵਰ ਨ ਦੂਜੀ ਭਾਈ ॥
ਅਬ ਤਬ ਏਕੋ ਏਕੁ ਪੁਕਾਰਉ; ਆਦਿ ਜੁਗਾਦਿ ਸਖਾਈ ॥੬॥
ਐ ਜੀ. ਰਾਖਹੁ ਪੈਜ ਨਾਮ ਅਪੁਨੇ ਕੀ; ਤੁਝ ਹੀ ਸਿਉ ਬਨਿ ਆਈ ॥
ਕਰਿ ਕਿਰਪਾ. ਗੁਰ ਦਰਸੁ ਦਿਖਾਵਹੁ; ਹਉਮੈ ਸਬਦਿ ਜਲਾਈ ॥੭॥
ਐ ਜੀ. ਕਿਆ ਮਾਗਉ, ਕਿਛੁ ਰਹੈ ਨ ਦੀਸੈ; ਇਸੁ ਜਗ ਮਹਿ ਆਇਆ ਜਾਈ ॥
ਨਾਨਕ. ਨਾਮੁ ਪਦਾਰਥੁ ਦੀਜੈ; ਹਿਰਦੈ ਕੰਠਿ ਬਣਾਈ ॥੮॥੩॥
ਗੂਜਰੀ ਮਹਲਾ ੧ ॥
ਐ ਜੀ. ਨਾ ਹਮ ਉਤਮ, ਨੀਚ ਨ ਮਧਿਮ; ਹਰਿ ਸਰਣਾਗਤਿ ਹਰਿ ਕੇ ਲੋਗ ॥
ਨਾਮ ਰਤੇ ਕੇਵਲ ਬੈਰਾਗੀ; ਸੋਗ ਬਿਜੋਗ ਬਿਸਰਜਿਤ ਰੋਗ ॥੧॥
ਭਾਈ ਰੇ; ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥