ਅਟਲ ਅਖਇਓ ਦੇਵਾ; ਮੋਹਨ ਅਲਖ ਅਪਾਰਾ ॥
Sri Guru Granth Sahib
Ang 1006
ਦਾਨੁ ਪਾਵਉ ਸੰਤਾ ਸੰਗੁ; ਨਾਨਕ ਰੇਨੁ ਦਾਸਾਰਾ ॥੪॥੬॥੨੨॥
ਮਾਰੂ ਮਹਲਾ ੫ ॥
ਤ੍ਰਿਪਤਿ ਆਘਾਏ ਸੰਤਾ ॥
ਗੁਰ ਜਾਨੇ ਜਿਨ ਮੰਤਾ ॥
ਤਾ ਕੀ; ਕਿਛੁ ਕਹਨੁ. ਨ ਜਾਈ ॥
ਜਾ ਕਉ; ਨਾਮ ਬਡਾਈ ॥੧॥
ਲਾਲੁ; ਅਮੋਲਾ ਲਾਲੋ ॥
ਅਗਹ ਅਤੋਲਾ ਨਾਮੋ ॥੧॥ ਰਹਾਉ ॥
ਅਵਿਗਤ ਸਿਉ ਮਾਨਿਆ ਮਾਨੋ ॥
ਗੁਰਮੁਖਿ ਤਤੁ ਗਿਆਨੋ ॥
ਪੇਖਤ ਸਗਲ ਧਿਆਨੋ ॥
ਤਜਿਓ; ਮਨ ਤੇ ਅਭਿਮਾਨੋ ॥੨॥
ਨਿਹਚਲੁ; ਤਿਨ ਕਾ ਠਾਣਾ ॥
ਗੁਰ ਤੇ. ਮਹਲੁ ਪਛਾਣਾ ॥
ਅਨਦਿਨੁ; ਗੁਰ ਮਿਲਿ ਜਾਗੇ ॥
ਹਰਿ ਕੀ ਸੇਵਾ ਲਾਗੇ ॥੩॥
ਪੂਰਨ ਤ੍ਰਿਪਤਿ ਅਘਾਏ ॥
ਸਹਜ ਸਮਾਧਿ ਸੁਭਾਏ ॥
ਹਰਿ ਭੰਡਾਰੁ. ਹਾਥਿ ਆਇਆ ॥
ਨਾਨਕ; ਗੁਰ ਤੇ ਪਾਇਆ ॥੪॥੭॥੨੩॥
ਮਾਰੂ ਮਹਲਾ ੫ ਘਰੁ ੬ ਦੁਪਦੇ ॥
ੴ ਸਤਿਗੁਰ ਪ੍ਰਸਾਦਿ ॥
ਛੋਡਿ ਸਗਲ ਸਿਆਣਪਾ; ਮਿਲਿ ਸਾਧ. ਤਿਆਗਿ ਗੁਮਾਨੁ ॥
ਅਵਰੁ ਸਭੁ ਕਿਛੁ ਮਿਥਿਆ; ਰਸਨਾ ਰਾਮ ਰਾਮ ਵਖਾਨੁ ॥੧॥
ਮੇਰੇ ਮਨ; ਕਰਨ ਸੁਣਿ ਹਰਿ ਨਾਮੁ ॥
ਮਿਟਹਿ ਅਘ ਤੇਰੇ. ਜਨਮ ਜਨਮ ਕੇ; ਕਵਨੁ ਬਪੁਰੋ ਜਾਮੁ ॥੧॥ ਰਹਾਉ ॥
ਦੂਖ ਦੀਨ ਨ ਭਉ ਬਿਆਪੈ; ਮਿਲੈ ਸੁਖ ਬਿਸ੍ਰਾਮੁ ॥
ਗੁਰ ਪ੍ਰਸਾਦਿ ਨਾਨਕੁ ਬਖਾਨੈ; ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥
ਮਾਰੂ ਮਹਲਾ ੫ ॥
ਜਿਨੀ ਨਾਮੁ ਵਿਸਾਰਿਆ; ਸੇ ਹੋਤ ਦੇਖੇ ਖੇਹ ॥
ਪੁਤ੍ਰ ਮਿਤ੍ਰ ਬਿਲਾਸ ਬਨਿਤਾ; ਤੂਟਤੇ ਏ ਨੇਹ ॥੧॥
ਮੇਰੇ ਮਨ; ਨਾਮੁ ਨਿਤ ਨਿਤ ਲੇਹ ॥
ਜਲਤ ਨਾਹੀ. ਅਗਨਿ ਸਾਗਰ; ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
ਬਿਰਖ ਛਾਇਆ ਜੈਸੇ ਬਿਨਸਤ; ਪਵਨ ਝੂਲਤ ਮੇਹ ॥
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ; ਤੇਰੈ ਕਾਮਿ ਆਵਤ ਏਹ ॥੨॥੨॥੨੫॥
ਮਾਰੂ ਮਹਲਾ ੫ ॥
ਪੁਰਖੁ ਪੂਰਨ ਸੁਖਹ ਦਾਤਾ; ਸੰਗਿ ਬਸਤੋ ਨੀਤ ॥
ਮਰੈ ਨ ਆਵੈ. ਨ ਜਾਇ ਬਿਨਸੈ; ਬਿਆਪਤ ਉਸਨ ਨ ਸੀਤ ॥੧॥
ਮੇਰੇ ਮਨ; ਨਾਮ ਸਿਉ ਕਰਿ ਪ੍ਰੀਤਿ ॥
ਚੇਤਿ ਮਨ ਮਹਿ ਹਰਿ ਹਰਿ ਨਿਧਾਨਾ; ਏਹ ਨਿਰਮਲ ਰੀਤਿ ॥੧॥ ਰਹਾਉ ॥
ਕ੍ਰਿਪਾਲ ਦਇਆਲ ਗੋਪਾਲ ਗੋਬਿਦ; ਜੋ ਜਪੈ ਤਿਸੁ ਸੀਧਿ ॥
ਨਵਲ ਨਵਤਨ ਚਤੁਰ ਸੁੰਦਰ; ਮਨੁ ਨਾਨਕ. ਤਿਸੁ ਸੰਗਿ ਬੀਧਿ ॥੨॥੩॥੨੬॥
ਮਾਰੂ ਮਹਲਾ ੫ ॥
ਚਲਤ ਬੈਸਤ ਸੋਵਤ ਜਾਗਤ; ਗੁਰ ਮੰਤ੍ਰੁ ਰਿਦੈ ਚਿਤਾਰਿ ॥
ਚਰਣ ਸਰਣ ਭਜੁ ਸੰਗਿ ਸਾਧੂ; ਭਵ ਸਾਗਰ ਉਤਰਹਿ ਪਾਰਿ ॥੧॥