ਆਖੁ ਗੁਣਾ; ਕਲਿ ਆਈਐ ॥
Sri Guru Granth Sahib
Ang 903
ਤਿਹੁ ਜੁਗ ਕੇਰਾ. ਰਹਿਆ ਤਪਾਵਸੁ; ਜੇ ਗੁਣ ਦੇਹਿ. ਤ ਪਾਈਐ ॥੧॥ ਰਹਾਉ ॥
ਕਲਿ ਕਲਵਾਲੀ. ਸਰਾ ਨਿਬੇੜੀ; ਕਾਜੀ ਕ੍ਰਿਸਨਾ ਹੋਆ ॥
ਬਾਣੀ ਬ੍ਰਹਮਾ ਬੇਦੁ ਅਥਰਬਣੁ; ਕਰਣੀ ਕੀਰਤਿ ਲਹਿਆ ॥੫॥
ਪਤਿ ਵਿਣੁ ਪੂਜਾ. ਸਤ ਵਿਣੁ ਸੰਜਮੁ; ਜਤ ਵਿਣੁ. ਕਾਹੇ ਜਨੇਊ ॥
ਨਾਵਹੁ ਧੋਵਹੁ ਤਿਲਕੁ ਚੜਾਵਹੁ; ਸੁਚ ਵਿਣੁ ਸੋਚ. ਨ ਹੋਈ ॥੬॥
ਕਲਿ ਪਰਵਾਣੁ ਕਤੇਬ ਕੁਰਾਣੁ ॥
ਪੋਥੀ ਪੰਡਿਤ ਰਹੇ ਪੁਰਾਣ ॥
ਨਾਨਕ; ਨਾਉ ਭਇਆ ਰਹਮਾਣੁ ॥
ਕਰਿ ਕਰਤਾ; ਤੂ ਏਕੋ ਜਾਣੁ ॥੭॥
ਨਾਨਕ ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ॥
ਜੇ ਘਰਿ ਹੋਦੈ. ਮੰਗਣਿ ਜਾਈਐ; ਫਿਰਿ ਓਲਾਮਾ ਮਿਲੈ ਤਹੀ ॥੮॥੧॥
ਰਾਮਕਲੀ ਮਹਲਾ ੧ ॥
ਜਗੁ ਪਰਬੋਧਹਿ; ਮੜੀ ਬਧਾਵਹਿ ॥
ਆਸਣੁ ਤਿਆਗਿ; ਕਾਹੇ ਸਚੁ ਪਾਵਹਿ ॥
ਮਮਤਾ ਮੋਹੁ; ਕਾਮਣਿ ਹਿਤਕਾਰੀ ॥
ਨਾ ਅਉਧੂਤੀ; ਨਾ ਸੰਸਾਰੀ ॥੧॥
ਜੋਗੀ ਬੈਸਿ ਰਹਹੁ; ਦੁਬਿਧਾ ਦੁਖੁ ਭਾਗੈ ॥
ਘਰਿ ਘਰਿ ਮਾਗਤ; ਲਾਜ. ਨ ਲਾਗੈ ॥੧॥ ਰਹਾਉ ॥
ਗਾਵਹਿ ਗੀਤ; ਨ ਚੀਨਹਿ ਆਪੁ ॥
ਕਿਉ ਲਾਗੀ ਨਿਵਰੈ; ਪਰਤਾਪੁ ॥
ਗੁਰ ਕੈ ਸਬਦਿ; ਰਚੈ ਮਨ ਭਾਇ ॥
ਭਿਖਿਆ; ਸਹਜ ਵੀਚਾਰੀ ਖਾਇ ॥੨॥
ਭਸਮ ਚੜਾਇ; ਕਰਹਿ ਪਾਖੰਡੁ ॥
ਮਾਇਆ ਮੋਹਿ; ਸਹਹਿ ਜਮ ਡੰਡੁ ॥
ਫੂਟੈ ਖਾਪਰੁ; ਭੀਖ. ਨ ਭਾਇ ॥
ਬੰਧਨਿ ਬਾਧਿਆ; ਆਵੈ ਜਾਇ ॥੩॥
ਬਿੰਦੁ. ਨ ਰਾਖਹਿ; ਜਤੀ ਕਹਾਵਹਿ ॥
ਮਾਈ ਮਾਗਤ; ਤ੍ਰੈ ਲੋਭਾਵਹਿ ॥
ਨਿਰਦਇਆ; ਨਹੀ ਜੋਤਿ ਉਜਾਲਾ ॥
ਬੂਡਤ ਬੂਡੇ; ਸਰਬ ਜੰਜਾਲਾ ॥੪॥
ਭੇਖ ਕਰਹਿ; ਖਿੰਥਾ ਬਹੁ ਥਟੂਆ ॥
ਝੂਠੋ ਖੇਲੁ ਖੇਲੈ; ਬਹੁ ਨਟੂਆ ॥
ਅੰਤਰਿ ਅਗਨਿ; ਚਿੰਤਾ ਬਹੁ ਜਾਰੇ ॥
ਵਿਣੁ ਕਰਮਾ; ਕੈਸੇ ਉਤਰਸਿ ਪਾਰੇ ॥੫॥
ਮੁੰਦ੍ਰਾ ਫਟਕ; ਬਨਾਈ ਕਾਨਿ ॥
ਮੁਕਤਿ ਨਹੀ; ਬਿਦਿਆ ਬਿਗਿਆਨਿ ॥
ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥
ਪਸੂ ਭਏ; ਨਹੀ ਮਿਟੈ ਨੀਸਾਨਾ ॥੬॥
ਤ੍ਰਿਬਿਧਿ ਲੋਗਾ; ਤ੍ਰਿਬਿਧਿ ਜੋਗਾ ॥
ਸਬਦੁ ਵੀਚਾਰੈ; ਚੂਕਸਿ ਸੋਗਾ ॥
ਊਜਲੁ; ਸਾਚੁ ਸੁ ਸਬਦੁ ਹੋਇ ॥
ਜੋਗੀ ਜੁਗਤਿ ਵੀਚਾਰੇ ਸੋਇ ॥੭॥
ਤੁਝ ਪਹਿ ਨਉ ਨਿਧਿ; ਤੂ ਕਰਣੈ ਜੋਗੁ ॥
ਥਾਪਿ ਉਥਾਪੇ; ਕਰੇ ਸੁ ਹੋਗੁ ॥
ਜਤੁ ਸਤੁ ਸੰਜਮੁ; ਸਚੁ ਸੁਚੀਤੁ ॥
ਨਾਨਕ; ਜੋਗੀ ਤ੍ਰਿਭਵਣ ਮੀਤੁ ॥੮॥੨॥
ਰਾਮਕਲੀ ਮਹਲਾ ੧ ॥
ਖਟੁ ਮਟੁ ਦੇਹੀ; ਮਨੁ ਬੈਰਾਗੀ ॥
ਸੁਰਤਿ ਸਬਦੁ; ਧੁਨਿ ਅੰਤਰਿ ਜਾਗੀ ॥
ਵਾਜੈ ਅਨਹਦੁ; ਮੇਰਾ ਮਨੁ ਲੀਣਾ ॥
ਗੁਰ ਬਚਨੀ; ਸਚਿ ਨਾਮਿ ਪਤੀਣਾ ॥੧॥
ਪ੍ਰਾਣੀ; ਰਾਮ ਭਗਤਿ ਸੁਖੁ ਪਾਈਐ ॥
ਗੁਰਮੁਖਿ ਹਰਿ ਹਰਿ ਮੀਠਾ ਲਾਗੈ; ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥