ਗੁਰਮੁਖਿ ਹੋਵੈ. ਸੁ ਸੋਝੀ ਪਾਏ ॥
Sri Guru Granth Sahib
Ang 1059
ਹਉਮੈ ਮਾਇਆ ਭਰਮੁ ਗਵਾਏ ॥
ਗੁਰ ਕੀ ਪਉੜੀ ਊਤਮ ਊਚੀ; ਦਰਿ ਸਚੈ ਹਰਿ ਗੁਣ ਗਾਇਦਾ ॥੭॥
ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥
ਗੁਰਮੁਖਿ ਪਾਏ ਮੋਖ ਦੁਆਰੁ ॥
ਭਾਇ ਭਗਤਿ ਸਦਾ ਰੰਗਿ ਰਾਤਾ; ਆਪੁ ਗਵਾਇ ਸਮਾਇਦਾ ॥੮॥
ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥
ਸਚੈ ਨਾਮਿ; ਸਦਾ ਲਿਵ ਲਾਏ ॥
ਜੋ ਤਿਸੁ ਭਾਵੈ. ਸੋਈ ਕਰਸੀ; ਜੋ ਸਚੇ ਮਨਿ ਭਾਇਦਾ ॥੯॥
ਜਾ ਤਿਸੁ ਭਾਵੈ; ਸਤਿਗੁਰੂ ਮਿਲਾਏ ॥
ਜਾ ਤਿਸੁ ਭਾਵੈ; ਤਾ ਮੰਨਿ ਵਸਾਏ ॥
ਆਪਣੈ ਭਾਣੈ ਸਦਾ ਰੰਗਿ ਰਾਤਾ; ਭਾਣੈ ਮੰਨਿ ਵਸਾਇਦਾ ॥੧੦॥
ਮਨਹਠਿ ਕਰਮ ਕਰੇ. ਸੋ ਛੀਜੈ ॥
ਬਹੁਤੇ ਭੇਖ ਕਰੇ; ਨਹੀ ਭੀਜੈ ॥
ਬਿਖਿਆ ਰਾਤੇ ਦੁਖੁ ਕਮਾਵਹਿ; ਦੁਖੇ ਦੁਖਿ ਸਮਾਇਦਾ ॥੧੧॥
ਗੁਰਮੁਖਿ ਹੋਵੈ. ਸੁ ਸੁਖੁ ਕਮਾਏ ॥
ਮਰਣ ਜੀਵਣ ਕੀ ਸੋਝੀ ਪਾਏ ॥
ਮਰਣੁ ਜੀਵਣੁ. ਜੋ ਸਮ ਕਰਿ ਜਾਣੈ; ਸੋ ਮੇਰੇ ਪ੍ਰਭ ਭਾਇਦਾ ॥੧੨॥
ਗੁਰਮੁਖਿ ਮਰਹਿ; ਸੁ ਹਹਿ ਪਰਵਾਣੁ ॥
ਆਵਣ ਜਾਣਾ ਸਬਦੁ ਪਛਾਣੁ ॥
ਮਰੈ ਨ ਜੰਮੈ. ਨਾ ਦੁਖੁ ਪਾਏ; ਮਨ ਹੀ ਮਨਹਿ ਸਮਾਇਦਾ ॥੧੩॥
ਸੇ ਵਡਭਾਗੀ; ਜਿਨੀ ਸਤਿਗੁਰੁ ਪਾਇਆ ॥
ਹਉਮੈ ਵਿਚਹੁ ਮੋਹੁ ਚੁਕਾਇਆ ॥
ਮਨੁ ਨਿਰਮਲੁ. ਫਿਰਿ ਮੈਲੁ, ਨ ਲਾਗੈ; ਦਰਿ ਸਚੈ ਸੋਭਾ ਪਾਇਦਾ ॥੧੪॥
ਆਪੇ ਕਰੇ. ਕਰਾਏ ਆਪੇ ॥
ਆਪੇ ਵੇਖੈ. ਥਾਪਿ ਉਥਾਪੇ ॥
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ; ਸਚੁ ਸੁਣਿ ਲੇਖੈ ਪਾਇਦਾ ॥੧੫॥
ਗੁਰਮੁਖਿ ਸਚੋ ਸਚੁ ਕਮਾਵੈ ॥
ਗੁਰਮੁਖਿ ਨਿਰਮਲੁ; ਮੈਲੁ. ਨ ਲਾਵੈ ॥
ਨਾਨਕ ਨਾਮਿ ਰਤੇ ਵੀਚਾਰੀ; ਨਾਮੇ ਨਾਮਿ ਸਮਾਇਦਾ ॥੧੬॥੧॥੧੫॥
ਮਾਰੂ ਮਹਲਾ ੩ ॥
ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥
ਆਪੇ ਥਾਪਿ ਉਥਾਪਿ ਨਿਵਾਜੀ ॥
ਆਪੇ ਨਿਆਉ ਕਰੇ ਸਭੁ ਸਾਚਾ; ਸਾਚੇ ਸਾਚਿ ਮਿਲਾਇਦਾ ॥੧॥
ਕਾਇਆ ਕੋਟੁ ਹੈ ਆਕਾਰਾ ॥
ਮਾਇਆ ਮੋਹੁ ਪਸਰਿਆ ਪਾਸਾਰਾ ॥
ਬਿਨੁ ਸਬਦੈ. ਭਸਮੈ ਕੀ ਢੇਰੀ; ਖੇਹੂ ਖੇਹ ਰਲਾਇਦਾ ॥੨॥
ਕਾਇਆ ਕੰਚਨ ਕੋਟੁ ਅਪਾਰਾ ॥
ਜਿਸੁ ਵਿਚਿ ਰਵਿਆ; ਸਬਦੁ ਅਪਾਰਾ ॥
ਗੁਰਮੁਖਿ ਗਾਵੈ ਸਦਾ ਗੁਣ ਸਾਚੇ; ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥
ਕਾਇਆ ਹਰਿ ਮੰਦਰੁ; ਹਰਿ ਆਪਿ ਸਵਾਰੇ ॥
ਤਿਸੁ ਵਿਚਿ; ਹਰਿ ਜੀਉ ਵਸੈ ਮੁਰਾਰੇ ॥
ਗੁਰ ਕੈ ਸਬਦਿ ਵਣਜਨਿ ਵਾਪਾਰੀ; ਨਦਰੀ ਆਪਿ ਮਿਲਾਇਦਾ ॥੪॥
ਸੋ ਸੂਚਾ; ਜਿ ਕਰੋਧੁ ਨਿਵਾਰੇ ॥
ਸਬਦੇ ਬੂਝੈ; ਆਪੁ ਸਵਾਰੇ ॥
ਆਪੇ ਕਰੇ ਕਰਾਏ ਕਰਤਾ; ਆਪੇ ਮੰਨਿ ਵਸਾਇਦਾ ॥੫॥
ਨਿਰਮਲ ਭਗਤਿ ਹੈ ਨਿਰਾਲੀ ॥
ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥