ਆਸਾ ਮਹਲਾ ੧ ॥
ਤਨੁ ਬਿਨਸੈ; ਧਨੁ ਕਾ ਕੋ ਕਹੀਐ ॥
Sri Guru Granth Sahib
ਆਸਾ ਮਹਲਾ ੧ ॥
ਆਸਾ ਮਹਲਾ ੧ ॥
ਤਨੁ ਬਿਨਸੈ; ਧਨੁ ਕਾ ਕੋ ਕਹੀਐ ॥
ਬਿਨੁ ਗੁਰ; ਰਾਮ ਨਾਮੁ. ਕਤ ਲਹੀਐ ॥
ਰਾਮ ਨਾਮ ਧਨੁ; ਸੰਗਿ ਸਖਾਈ ॥
ਅਹਿਨਿਸਿ ਨਿਰਮਲੁ; ਹਰਿ ਲਿਵ ਲਾਈ ॥੧॥
ਰਾਮ ਨਾਮ ਬਿਨੁ; ਕਵਨੁ ਹਮਾਰਾ ॥
ਸੁਖ ਦੁਖ ਸਮ ਕਰਿ, ਨਾਮੁ ਨ ਛੋਡਉ; ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥
ਕਨਿਕ ਕਾਮਨੀ; ਹੇਤੁ ਗਵਾਰਾ ॥
ਦੁਬਿਧਾ ਲਾਗੇ; ਨਾਮੁ ਵਿਸਾਰਾ ॥
ਜਿਸੁ ਤੂੰ ਬਖਸਹਿ. ਨਾਮੁ ਜਪਾਇ ॥
ਦੂਤੁ. ਨ ਲਾਗਿ ਸਕੈ; ਗੁਨ ਗਾਇ ॥੨॥
ਹਰਿ ਗੁਰੁ ਦਾਤਾ; ਰਾਮ ਗੁਪਾਲਾ ॥
ਜਿਉ ਭਾਵੈ; ਤਿਉ ਰਾਖੁ ਦਇਆਲਾ ॥
ਗੁਰਮੁਖਿ ਰਾਮੁ; ਮੇਰੈ ਮਨਿ ਭਾਇਆ ॥
ਰੋਗ ਮਿਟੇ; ਦੁਖੁ ਠਾਕਿ ਰਹਾਇਆ ॥੩॥
ਅਵਰੁ ਨ ਅਉਖਧੁ; ਤੰਤ ਨ ਮੰਤਾ ॥
ਹਰਿ ਹਰਿ ਸਿਮਰਣੁ; ਕਿਲਵਿਖ ਹੰਤਾ ॥
ਤੂੰ ਆਪਿ ਭੁਲਾਵਹਿ; ਨਾਮੁ ਵਿਸਾਰਿ ॥
ਤੂੰ ਆਪੇ ਰਾਖਹਿ; ਕਿਰਪਾ ਧਾਰਿ ॥੪॥
ਰੋਗੁ ਭਰਮੁ ਭੇਦੁ; ਮਨਿ ਦੂਜਾ ॥
ਗੁਰ ਬਿਨੁ. ਭਰਮਿ; ਜਪਹਿ ਜਪੁ. ਦੂਜਾ ॥
ਆਦਿ ਪੁਰਖ ਗੁਰ; ਦਰਸ. ਨ ਦੇਖਹਿ ॥
ਵਿਣੁ ਗੁਰਸਬਦੈ; ਜਨਮੁ ਕਿ ਲੇਖਹਿ ॥੫॥
ਦੇਖਿ ਅਚਰਜੁ; ਰਹੇ ਬਿਸਮਾਦਿ ॥
ਘਟਿ ਘਟਿ ਸੁਰ ਨਰ; ਸਹਜ ਸਮਾਧਿ ॥
ਭਰਿਪੁਰਿ ਧਾਰਿ ਰਹੇ; ਮਨ ਮਾਹੀ ॥
ਤੁਮ ਸਮਸਰਿ; ਅਵਰੁ. ਕੋ ਨਾਹੀ ॥੬॥
ਜਾ ਕੀ ਭਗਤਿ ਹੇਤੁ; ਮੁਖਿ ਨਾਮੁ ॥
ਸੰਤ ਭਗਤ ਕੀ; ਸੰਗਤਿ ਰਾਮੁ ॥
ਬੰਧਨ ਤੋਰੇ; ਸਹਜਿ ਧਿਆਨੁ ॥
ਛੂਟੈ ਗੁਰਮੁਖਿ; ਹਰਿ ਗੁਰ ਗਿਆਨੁ ॥੭॥
ਨਾ ਜਮਦੂਤ ਦੂਖੁ; ਤਿਸੁ ਲਾਗੈ ॥
ਜੋ ਜਨੁ; ਰਾਮ ਨਾਮਿ ਲਿਵ ਜਾਗੈ ॥
ਭਗਤਿ ਵਛਲੁ; ਭਗਤਾ ਹਰਿ ਸੰਗਿ ॥
ਨਾਨਕ. ਮੁਕਤਿ ਭਏ; ਹਰਿ ਰੰਗਿ ॥੮॥੯॥
ਆਸਾ ਮਹਲਾ ੧ ਇਕਤੁਕੀ ॥
ਗੁਰੁ ਸੇਵੇ; ਸੋ ਠਾਕੁਰ ਜਾਨੈ ॥
ਦੂਖੁ ਮਿਟੈ; ਸਚੁ ਸਬਦਿ ਪਛਾਨੈ ॥੧॥
ਰਾਮੁ ਜਪਹੁ; ਮੇਰੀ ਸਖੀ ਸਖੈਨੀ ॥
ਸਤਿਗੁਰੁ ਸੇਵਿ; ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥
ਬੰਧਨ; ਮਾਤ ਪਿਤਾ ਸੰਸਾਰਿ ॥
ਬੰਧਨ; ਸੁਤ ਕੰਨਿਆ ਅਰੁ ਨਾਰਿ ॥੨॥
ਬੰਧਨ; ਕਰਮ ਧਰਮ ਹਉ ਕੀਆ ॥
ਬੰਧਨ; ਪੁਤੁ ਕਲਤੁ ਮਨਿ ਬੀਆ ॥੩॥
ਬੰਧਨ; ਕਿਰਖੀ ਕਰਹਿ ਕਿਰਸਾਨ ॥
ਹਉਮੈ ਡੰਨੁ ਸਹੈ; ਰਾਜਾ ਮੰਗੈ ਦਾਨ ॥੪॥
ਬੰਧਨ ਸਉਦਾ ਅਣਵੀਚਾਰੀ ॥
ਤਿਪਤਿ ਨਾਹੀ; ਮਾਇਆ ਮੋਹ ਪਸਾਰੀ ॥੫॥
ਬੰਧਨ; ਸਾਹ ਸੰਚਹਿ ਧਨੁ ਜਾਇ ॥
ਬਿਨੁ ਹਰਿ ਭਗਤਿ; ਨ ਪਵਈ ਥਾਇ ॥੬॥
ਬੰਧਨ; ਬੇਦੁ ਬਾਦੁ ਅਹੰਕਾਰ ॥
ਬੰਧਨਿ; ਬਿਨਸੈ ਮੋਹ ਵਿਕਾਰ ॥੭॥
ਨਾਨਕ; ਰਾਮ ਨਾਮ ਸਰਣਾਈ ॥
ਸਤਿਗੁਰਿ ਰਾਖੇ; ਬੰਧੁ. ਨ ਪਾਈ ॥੮॥੧੦॥