ਜੁਗ ਚਾਰੇ ਸਭ ਭਵਿ ਥਕੀ; ਕਿਨਿ ਕੀਮਤਿ ਹੋਈ ॥
Sri Guru Granth Sahib
Ang 788
ਸਤਿਗੁਰਿ ਏਕੁ ਵਿਖਾਲਿਆ; ਮਨਿ ਤਨਿ ਸੁਖੁ ਹੋਈ ॥
ਗੁਰਮੁਖਿ ਸਦਾ ਸਲਾਹੀਐ; ਕਰਤਾ ਕਰੇ ਸੁ ਹੋਈ ॥੭॥
ਸਲੋਕ ਮਹਲਾ ੨ ॥
ਜਿਨਾ ਭਉ. ਤਿਨੑ ਨਾਹਿ ਭਉ; ਮੁਚੁ ਭਉ. ਨਿਭਵਿਆਹ ॥
ਨਾਨਕ. ਏਹੁ ਪਟੰਤਰਾ; ਤਿਤੁ ਦੀਬਾਣਿ ਗਇਆਹ ॥੧॥
ਮਃ ੨ ॥
ਤੁਰਦੇ ਕਉ ਤੁਰਦਾ ਮਿਲੈ; ਉਡਤੇ ਕਉ ਉਡਤਾ ॥
ਜੀਵਤੇ ਕਉ ਜੀਵਤਾ ਮਿਲੈ; ਮੂਏ ਕਉ ਮੂਆ ॥
ਨਾਨਕ ਸੋ ਸਾਲਾਹੀਐ; ਜਿਨਿ ਕਾਰਣੁ ਕੀਆ ॥੨॥
ਪਉੜੀ ॥
ਸਚੁ ਧਿਆਇਨਿ ਸੇ ਸਚੇ; ਗੁਰ ਸਬਦਿ ਵੀਚਾਰੀ ॥
ਹਉਮੈ ਮਾਰਿ ਮਨੁ ਨਿਰਮਲਾ; ਹਰਿ ਨਾਮੁ ਉਰਿ ਧਾਰੀ ॥
ਕੋਠੇ ਮੰਡਪ ਮਾੜੀਆ; ਲਗਿ ਪਏ ਗਾਵਾਰੀ ॥
ਜਿਨੑਿ ਕੀਏ ਤਿਸਹਿ. ਨ ਜਾਣਨੀ; ਮਨਮੁਖਿ ਗੁਬਾਰੀ ॥
ਜਿਸੁ ਬੁਝਾਇਹਿ, ਸੋ ਬੁਝਸੀ ਸਚਿਆ; ਕਿਆ ਜੰਤ ਵਿਚਾਰੀ ॥੮॥
ਸਲੋਕ ਮਃ ੩ ॥
ਕਾਮਣਿ ਤਉ ਸੀਗਾਰੁ ਕਰਿ; ਜਾ ਪਹਿਲਾਂ ਕੰਤੁ ਮਨਾਇ ॥
ਮਤੁ ਸੇਜੈ ਕੰਤੁ. ਨ ਆਵਈ; ਏਵੈ ਬਿਰਥਾ ਜਾਇ ॥
ਕਾਮਣਿ ਪਿਰ ਮਨੁ ਮਾਨਿਆ; ਤਉ ਬਣਿਆ ਸੀਗਾਰੁ ॥
ਕੀਆ ਤਉ ਪਰਵਾਣੁ ਹੈ; ਜਾ ਸਹੁ ਧਰੇ ਪਿਆਰੁ ॥
ਭਉ ਸੀਗਾਰੁ ਤਬੋਲ ਰਸੁ; ਭੋਜਨੁ ਭਾਉ ਕਰੇਇ ॥
ਤਨੁ ਮਨੁ ਸਉਪੇ ਕੰਤ ਕਉ; ਤਉ ਨਾਨਕ ਭੋਗੁ ਕਰੇਇ ॥੧॥
ਮਃ ੩ ॥
ਕਾਜਲ ਫੂਲ ਤੰਬੋਲ ਰਸੁ; ਲੇ ਧਨ ਕੀਆ ਸੀਗਾਰੁ ॥
ਸੇਜੈ ਕੰਤੁ. ਨ ਆਇਓ; ਏਵੈ ਭਇਆ ਵਿਕਾਰੁ ॥੨॥
ਮਃ ੩ ॥
ਧਨ ਪਿਰੁ ਏਹਿ. ਨ ਆਖੀਅਨਿ ਬਹਨਿ; ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥੩॥
ਪਉੜੀ ॥
ਭੈ ਬਿਨੁ ਭਗਤਿ. ਨ ਹੋਵਈ; ਨਾਮਿ. ਨ ਲਗੈ ਪਿਆਰੁ ॥
ਸਤਿਗੁਰਿ ਮਿਲਿਐ. ਭਉ ਊਪਜੈ; ਭੈ ਭਾਇ ਰੰਗੁ ਸਵਾਰਿ ॥
ਤਨੁ ਮਨੁ ਰਤਾ ਰੰਗ ਸਿਉ; ਹਉਮੈ ਤ੍ਰਿਸਨਾ ਮਾਰਿ ॥
ਮਨੁ ਤਨੁ ਨਿਰਮਲੁ ਅਤਿ ਸੋਹਣਾ; ਭੇਟਿਆ ਕ੍ਰਿਸਨ ਮੁਰਾਰਿ ॥
ਭਉ ਭਾਉ ਸਭੁ ਤਿਸ ਦਾ; ਸੋ ਸਚੁ ਵਰਤੈ ਸੰਸਾਰਿ ॥੯॥
ਸਲੋਕ ਮਃ ੧ ॥
ਵਾਹੁ ਖਸਮ ਤੂ ਵਾਹੁ; ਜਿਨਿ ਰਚਿ ਰਚਨਾ ਹਮ ਕੀਏ ॥
ਸਾਗਰ ਲਹਰਿ ਸਮੁੰਦ ਸਰ; ਵੇਲਿ ਵਰਸ ਵਰਾਹੁ ॥
ਆਪਿ ਖੜੋਵਹਿ ਆਪਿ ਕਰਿ; ਆਪੀਣੈ ਆਪਾਹੁ ॥
ਗੁਰਮੁਖਿ, ਸੇਵਾ ਥਾਇ ਪਵੈ; ਉਨਮਨਿ ਤਤੁ ਕਮਾਹੁ ॥
ਮਸਕਤਿ ਲਹਹੁ ਮਜੂਰੀਆ; ਮੰਗਿ ਮੰਗਿ ਖਸਮ ਦਰਾਹੁ ॥
ਨਾਨਕ. ਪੁਰ ਦਰ ਵੇਪਰਵਾਹ; ਤਉ ਦਰਿ ਊਣਾ. ਨਾਹਿ ਕੋ, ਸਚਾ ਵੇਪਰਵਾਹੁ ॥੧॥
ਮਹਲਾ ੧ ॥
ਉਜਲ ਮੋਤੀ ਸੋਹਣੇ; ਰਤਨਾ ਨਾਲਿ ਜੁੜੰਨਿ ॥
ਤਿਨ ਜਰੁ ਵੈਰੀ ਨਾਨਕਾ; ਜਿ ਬੁਢੇ ਥੀਇ ਮਰੰਨਿ ॥੨॥