ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ ॥
Sri Guru Granth Sahib
Ang 79
ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ ਸਤਿਗੁਰਿ. ਦਾਨੁ ਦਿਵਾਇਆ ॥
ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ. ਨ ਰਲੈ ਰਲਾਇਆ ॥
ਹੋਰਿ ਮਨਮੁਖ. ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥
ਹਰਿ ਪ੍ਰਭ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ॥੪॥
ਹਰਿ ਰਾਮ ਰਾਮ. ਮੇਰੇ ਬਾਬੋਲਾ; ਪਿਰ ਮਿਲਿ ਧਨ. ਵੇਲ ਵਧੰਦੀ ॥
ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ; ਸਦ ਪੀੜੀ ਗੁਰੂ. ਚਲੰਦੀ ॥
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ ਗੁਰਮੁਖਿ ਨਾਮੁ ਧਿਆਇਆ ॥
ਹਰਿ ਪੁਰਖੁ. ਨ ਕਬ ਹੀ ਬਿਨਸੈ ਜਾਵੈ; ਨਿਤ ਦੇਵੈ ਚੜੈ ਸਵਾਇਆ ॥
ਨਾਨਕ. ਸੰਤ ਸੰਤ ਹਰਿ ਏਕੋ; ਜਪਿ ਹਰਿ ਹਰਿ ਨਾਮੁ. ਸੋਹੰਦੀ ॥
ਹਰਿ ਰਾਮ ਰਾਮ ਮੇਰੇ ਬਾਬੁਲਾ; ਪਿਰ ਮਿਲਿ ਧਨ. ਵੇਲ ਵਧੰਦੀ ॥੫॥੧॥
ਸਿਰੀਰਾਗੁ ਮਹਲਾ ੫ ਛੰਤ ॥
ੴ ਸਤਿਗੁਰ ਪ੍ਰਸਾਦਿ ॥
ਮਨ ਪਿਆਰਿਆ ਜੀਉ ਮਿਤ੍ਰਾ; ਗੋਬਿੰਦ ਨਾਮੁ ਸਮਾਲੇ ॥
ਮਨ ਪਿਆਰਿਆ ਜੀ ਮਿਤ੍ਰਾ; ਹਰਿ ਨਿਬਹੈ. ਤੇਰੈ ਨਾਲੇ ॥
ਸੰਗਿ ਸਹਾਈ. ਹਰਿ ਨਾਮੁ ਧਿਆਈ; ਬਿਰਥਾ ਕੋਇ ਨ ਜਾਏ ॥
ਮਨ ਚਿੰਦੇ ਸੇਈ ਫਲ ਪਾਵਹਿ; ਚਰਣ ਕਮਲ ਚਿਤੁ ਲਾਏ ॥
ਜਲਿ ਥਲਿ ਪੂਰਿ ਰਹਿਆ ਬਨਵਾਰੀ; ਘਟਿ ਘਟਿ ਨਦਰਿ ਨਿਹਾਲੇ ॥
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਸਾਧਸੰਗਿ. ਭ੍ਰਮੁ ਜਾਲੇ ॥੧॥
ਮਨ ਪਿਆਰਿਆ ਜੀ ਮਿਤ੍ਰਾ; ਹਰਿ ਬਿਨੁ. ਝੂਠੁ ਪਸਾਰੇ ॥
ਮਨ ਪਿਆਰਿਆ ਜੀਉ ਮਿਤ੍ਰਾ; ਬਿਖੁ ਸਾਗਰੁ ਸੰਸਾਰੇ ॥
ਚਰਣ ਕਮਲ ਕਰਿ ਬੋਹਿਥੁ ਕਰਤੇ; ਸਹਸਾ ਦੂਖੁ. ਨ ਬਿਆਪੈ ॥
ਗੁਰੁ ਪੂਰਾ ਭੇਟੈ ਵਡਭਾਗੀ; ਆਠ ਪਹਰ ਪ੍ਰਭੁ ਜਾਪੈ ॥
ਆਦਿ ਜੁਗਾਦੀ ਸੇਵਕ ਸੁਆਮੀ; ਭਗਤਾ ਨਾਮੁ ਅਧਾਰੇ ॥
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਬਿਨੁ ਹਰਿ. ਝੂਠ ਪਸਾਰੇ ॥੨॥
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਲਦੇ ਖੇਪ ਸਵਲੀ ॥
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਦਰੁ ਨਿਹਚਲੁ ਮਲੀ ॥
ਹਰਿ ਦਰੁ ਸੇਵੇ. ਅਲਖ ਅਭੇਵੇ; ਨਿਹਚਲੁ ਆਸਣੁ ਪਾਇਆ ॥
ਤਹ ਜਨਮ ਨ ਮਰਣੁ, ਨ ਆਵਣ ਜਾਣਾ; ਸੰਸਾ ਦੂਖੁ ਮਿਟਾਇਆ ॥
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ; ਜਮਦੂਤਾ ਕਛੂ ਨ ਚਲੀ ॥
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਹਰਿ ਲਦੇ ਖੇਪ ਸਵਲੀ ॥੩॥
ਮਨ ਪਿਆਰਿਆ ਜੀਉ ਮਿਤ੍ਰਾ; ਕਰਿ ਸੰਤਾ ਸੰਗਿ ਨਿਵਾਸੋ ॥
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਨਾਮੁ ਜਪਤ ਪਰਗਾਸੋ ॥
ਸਿਮਰਿ ਸੁਆਮੀ. ਸੁਖਹ ਗਾਮੀ; ਇਛ ਸਗਲੀ ਪੁੰਨੀਆ ॥