ਥਿਰੁ ਭਈ ਤੰਤੀ. ਤੂਟਸਿ ਨਾਹੀ; ਅਨਹਦ ਕਿੰਗੁਰੀ ਬਾਜੀ ॥੩॥
Sri Guru Granth Sahib
Ang 335
ਸੁਨਿ ਮਨ. ਮਗਨ ਭਏ ਹੈ ਪੂਰੇ; ਮਾਇਆ ਡੋਲ. ਨ ਲਾਗੀ ॥
ਕਹੁ ਕਬੀਰ. ਤਾ ਕਉ ਪੁਨਰਪਿ ਜਨਮੁ ਨਹੀ; ਖੇਲਿ ਗਇਓ ਬੈਰਾਗੀ ॥੪॥੨॥੫੩॥
ਗਉੜੀ ॥
ਗਜ ਨਵ. ਗਜ ਦਸ. ਗਜ ਇਕੀਸ; ਪੁਰੀਆ ਏਕ ਤਨਾਈ ॥
ਸਾਠ ਸੂਤ ਨਵ ਖੰਡ ਬਹਤਰਿ; ਪਾਟੁ ਲਗੋ ਅਧਿਕਾਈ ॥੧॥
ਗਈ ਬੁਨਾਵਨ; ਮਾਹੋ ॥
ਘਰ ਛੋਡਿਐ; ਜਾਇ ਜੁਲਾਹੋ ॥੧॥ ਰਹਾਉ ॥
ਗਜੀ. ਨ ਮਿਨੀਐ; ਤੋਲਿ. ਨ ਤੁਲੀਐ; ਪਾਚਨੁ ਸੇਰ ਅਢਾਈ ॥
ਜੌ ਕਰਿ ਪਾਚਨੁ. ਬੇਗਿ ਨ ਪਾਵੈ; ਝਗਰੁ ਕਰੈ ਘਰਹਾਈ ॥੨॥
ਦਿਨ ਕੀ ਬੈਠ. ਖਸਮ ਕੀ ਬਰਕਸ; ਇਹ ਬੇਲਾ ਕਤ ਆਈ ॥
ਛੂਟੇ ਕੂੰਡੇ. ਭੀਗੈ ਪੁਰੀਆ; ਚਲਿਓ ਜੁਲਾਹੋ ਰੀਸਾਈ ॥੩॥
ਛੋਛੀ ਨਲੀ. ਤੰਤੁ ਨਹੀ ਨਿਕਸੈ; ਨਤਰ ਰਹੀ ਉਰਝਾਈ ॥
ਛੋਡਿ ਪਸਾਰੁ. ਈਹਾ ਰਹੁ ਬਪੁਰੀ; ਕਹੁ ਕਬੀਰ. ਸਮਝਾਈ ॥੪॥੩॥੫੪॥
ਗਉੜੀ ॥
ਏਕ ਜੋਤਿ. ਏਕਾ ਮਿਲੀ; ਕਿੰਬਾ ਹੋਇ, ਮਹੋਇ ॥
ਜਿਤੁ ਘਟਿ ਨਾਮੁ. ਨ ਊਪਜੈ; ਫੂਟਿ ਮਰੈ ਜਨੁ ਸੋਇ ॥੧॥
ਸਾਵਲ ਸੁੰਦਰ ਰਾਮਈਆ ॥
ਮੇਰਾ ਮਨੁ ਲਾਗਾ. ਤੋਹਿ ॥੧॥ ਰਹਾਉ ॥
ਸਾਧੁ ਮਿਲੈ. ਸਿਧਿ ਪਾਈਐ; ਕਿ ਏਹੁ ਜੋਗੁ ਕਿ ਭੋਗੁ ॥
ਦੁਹੁ ਮਿਲਿ ਕਾਰਜੁ ਊਪਜੈ; ਰਾਮ ਨਾਮ ਸੰਜੋਗੁ ॥੨॥
ਲੋਗੁ ਜਾਨੈ ਇਹੁ ਗੀਤੁ ਹੈ; ਇਹੁ ਤਉ ਬ੍ਰਹਮ ਬੀਚਾਰ ॥
ਜਿਉ ਕਾਸੀ ਉਪਦੇਸੁ ਹੋਇ; ਮਾਨਸ ਮਰਤੀ ਬਾਰ ॥੩॥
ਕੋਈ ਗਾਵੈ. ਕੋ ਸੁਣੈ; ਹਰਿ ਨਾਮਾ ਚਿਤੁ ਲਾਇ ॥
ਕਹੁ ਕਬੀਰ ਸੰਸਾ ਨਹੀ; ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
ਗਉੜੀ ॥
ਜੇਤੇ ਜਤਨ ਕਰਤ. ਤੇ ਡੂਬੇ; ਭਵ ਸਾਗਰੁ. ਨਹੀ ਤਾਰਿਓ ਰੇ ॥
ਕਰਮ ਧਰਮ ਕਰਤੇ ਬਹੁ ਸੰਜਮ; ਅਹੰਬੁਧਿ ਮਨੁ ਜਾਰਿਓ ਰੇ ॥੧॥
ਸਾਸ ਗ੍ਰਾਸ ਕੋ ਦਾਤੋ ਠਾਕੁਰੁ; ਸੋ ਕਿਉ ਮਨਹੁ ਬਿਸਾਰਿਓ ਰੇ ॥
ਹੀਰਾ ਲਾਲੁ ਅਮੋਲੁ ਜਨਮੁ ਹੈ; ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ; ਹਿਰਦੈ. ਨਾਹਿ ਬੀਚਾਰਿਓ ਰੇ ॥
ਉਨਮਤ ਮਾਨ ਹਿਰਿਓ, ਮਨ ਮਾਹੀ; ਗੁਰ ਕਾ ਸਬਦੁ. ਨ ਧਾਰਿਓ ਰੇ ॥੨॥
ਸੁਆਦ ਲੁਭਤ. ਇੰਦ੍ਰੀ ਰਸ ਪ੍ਰੇਰਿਓ; ਮਦ ਰਸ ਲੈਤ ਬਿਕਾਰਿਓ ਰੇ ॥
ਕਰਮ ਭਾਗ ਸੰਤਨ ਸੰਗਾਨੇ; ਕਾਸਟ. ਲੋਹ ਉਧਾਰਿਓ ਰੇ ॥੩॥
ਧਾਵਤ ਜੋਨਿ ਜਨਮ ਭ੍ਰਮਿ ਥਾਕੇ; ਅਬ ਦੁਖ ਕਰਿ ਹਮ ਹਾਰਿਓ ਰੇ ॥
ਕਹਿ ਕਬੀਰ. ਗੁਰ ਮਿਲਤ ਮਹਾ ਰਸੁ; ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
ਗਉੜੀ ॥
ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ; ਚਲਤੁ ਰਚਿਓ ਜਗਦੀਸ ॥
ਕਾਮ ਸੁਆਇ. ਗਜ ਬਸਿ ਪਰੇ, ਮਨ ਬਉਰਾ ਰੇ; ਅੰਕਸੁ ਸਹਿਓ ਸੀਸ ॥੧॥