ਹਰਿ ਹਰਿ ਨਾਮੁ; ਜੀਅ ਪ੍ਰਾਨ ਅਧਾਰੁ ॥
Sri Guru Granth Sahib
Ang 185
ਸਾਚਾ ਧਨੁ; ਪਾਇਓ ਹਰਿ ਰੰਗਿ ॥
ਦੁਤਰੁ ਤਰੇ; ਸਾਧ ਕੈ ਸੰਗਿ ॥੩॥
ਸੁਖਿ ਬੈਸਹੁ; ਸੰਤ ਸਜਨ ਪਰਵਾਰੁ ॥
ਹਰਿ ਧਨੁ ਖਟਿਓ; ਜਾ ਕਾ. ਨਾਹਿ ਸੁਮਾਰੁ ॥
ਜਿਸਹਿ ਪਰਾਪਤਿ; ਤਿਸੁ ਗੁਰੁ ਦੇਇ ॥
ਨਾਨਕ; ਬਿਰਥਾ ਕੋਇ. ਨ ਹੇਇ ॥੪॥੨੭॥੯੬॥
ਗਉੜੀ ਗੁਆਰੇਰੀ ਮਹਲਾ ੫ ॥
ਹਸਤ ਪੁਨੀਤ ਹੋਹਿ; ਤਤਕਾਲ ॥
ਬਿਨਸਿ ਜਾਹਿ; ਮਾਇਆ ਜੰਜਾਲ ॥
ਰਸਨਾ ਰਮਹੁ; ਰਾਮ ਗੁਣ ਨੀਤ ॥
ਸੁਖੁ ਪਾਵਹੁ; ਮੇਰੇ ਭਾਈ ਮੀਤ ॥੧॥
ਲਿਖੁ ਲੇਖਣਿ; ਕਾਗਦਿ ਮਸਵਾਣੀ ॥
ਰਾਮ ਨਾਮ; ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥
ਇਹ ਕਾਰਜਿ; ਤੇਰੇ ਜਾਹਿ ਬਿਕਾਰ ॥
ਸਿਮਰਤ ਰਾਮ; ਨਾਹੀ ਜਮ ਮਾਰ ॥
ਧਰਮ ਰਾਇ ਕੇ ਦੂਤ; ਨ ਜੋਹੈ ॥
ਮਾਇਆ ਮਗਨ; ਨ ਕਛੂਐ ਮੋਹੈ ॥੨॥
ਉਧਰਹਿ ਆਪਿ; ਤਰੈ ਸੰਸਾਰੁ ॥
ਰਾਮ ਨਾਮ ਜਪਿ; ਏਕੰਕਾਰੁ ॥
ਆਪਿ ਕਮਾਉ; ਅਵਰਾ ਉਪਦੇਸ ॥
ਰਾਮ ਨਾਮ; ਹਿਰਦੈ ਪਰਵੇਸ ॥੩॥
ਜਾ ਕੈ ਮਾਥੈ; ਏਹੁ ਨਿਧਾਨੁ ॥
ਸੋਈ ਪੁਰਖੁ; ਜਪੈ ਭਗਵਾਨੁ ॥
ਆਠ ਪਹਰ; ਹਰਿ ਹਰਿ ਗੁਣ ਗਾਉ ॥
ਕਹੁ ਨਾਨਕ; ਹਉ ਤਿਸੁ ਬਲਿ ਜਾਉ ॥੪॥੨੮॥੯੭॥
ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ ॥
ੴ ਸਤਿਗੁਰ ਪ੍ਰਸਾਦਿ ॥
ਜੋ ਪਰਾਇਓ; ਸੋਈ ਅਪਨਾ ॥
ਜੋ ਤਜਿ ਛੋਡਨ; ਤਿਸੁ ਸਿਉ ਮਨੁ ਰਚਨਾ ॥੧॥
ਕਹਹੁ; ਗੁਸਾਈ ਮਿਲੀਐ ਕੇਹ ॥
ਜੋ ਬਿਬਰਜਤ; ਤਿਸ ਸਿਉ ਨੇਹ ॥੧॥ ਰਹਾਉ ॥
ਝੂਠੁ ਬਾਤ; ਸਾ ਸਚੁ ਕਰਿ ਜਾਤੀ ॥
ਸਤਿ ਹੋਵਨੁ; ਮਨਿ ਲਗੈ ਨ. ਰਾਤੀ ॥੨॥
ਬਾਵੈ ਮਾਰਗੁ; ਟੇਢਾ ਚਲਨਾ ॥
ਸੀਧਾ ਛੋਡਿ; ਅਪੂਠਾ ਬੁਨਨਾ ॥੩॥
ਦੁਹਾ ਸਿਰਿਆ ਕਾ; ਖਸਮੁ ਪ੍ਰਭੁ ਸੋਈ ॥
ਜਿਸੁ ਮੇਲੇ ਨਾਨਕ; ਸੋ ਮੁਕਤਾ ਹੋਈ ॥੪॥੨੯॥੯੮॥
ਗਉੜੀ ਗੁਆਰੇਰੀ ਮਹਲਾ ੫ ॥
ਕਲਿਜੁਗ ਮਹਿ; ਮਿਲਿ ਆਏ ਸੰਜੋਗ ॥
ਜਿਚਰੁ ਆਗਿਆ; ਤਿਚਰੁ ਭੋਗਹਿ ਭੋਗ ॥੧॥
ਜਲੈ. ਨ ਪਾਈਐ; ਰਾਮ ਸਨੇਹੀ ॥
ਕਿਰਤਿ ਸੰਜੋਗਿ; ਸਤੀ ਉਠਿ ਹੋਈ ॥੧॥ ਰਹਾਉ ॥
ਦੇਖਾ ਦੇਖੀ; ਮਨਹਠਿ ਜਲਿ ਜਾਈਐ ॥
ਪ੍ਰਿਅ. ਸੰਗੁ ਨ ਪਾਵੈ; ਬਹੁ ਜੋਨਿ ਭਵਾਈਐ ॥੨॥
ਸੀਲ ਸੰਜਮਿ; ਪ੍ਰਿਅ ਆਗਿਆ ਮਾਨੈ ॥
ਤਿਸੁ ਨਾਰੀ ਕਉ; ਦੁਖੁ ਨ ਜਮਾਨੈ ॥੩॥
ਕਹੁ ਨਾਨਕ; ਜਿਨਿ. ਪ੍ਰਿਉ ਪਰਮੇਸਰੁ ਕਰਿ ਜਾਨਿਆ ॥
ਧੰਨੁ ਸਤੀ; ਦਰਗਹ ਪਰਵਾਨਿਆ ॥੪॥੩੦॥੯੯॥
ਗਉੜੀ ਗੁਆਰੇਰੀ ਮਹਲਾ ੫ ॥
ਹਮ ਧਨਵੰਤ ਭਾਗਠ; ਸਚ ਨਾਇ ॥
ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥