ਮਨ ਕੀ ਸਾਰ. ਨ ਜਾਣਨੀ; ਹਉਮੈ ਭਰਮਿ ਭੁਲਾਇ ॥
Sri Guru Granth Sahib
Ang 645
ਗੁਰ ਪਰਸਾਦੀ ਭਉ ਪਇਆ; ਵਡਭਾਗਿ ਵਸਿਆ ਮਨਿ ਆਇ ॥
ਭੈ ਪਇਐ ਮਨੁ ਵਸਿ ਹੋਆ; ਹਉਮੈ ਸਬਦਿ ਜਲਾਇ ॥
ਸਚਿ ਰਤੇ ਸੇ ਨਿਰਮਲੇ; ਜੋਤੀ ਜੋਤਿ ਮਿਲਾਇ ॥
ਸਤਿਗੁਰਿ ਮਿਲਿਐ ਨਾਉ ਪਾਇਆ; ਨਾਨਕ. ਸੁਖਿ ਸਮਾਇ ॥੨॥
ਪਉੜੀ ॥
ਏਹ ਭੂਪਤਿ ਰਾਣੇ ਰੰਗ; ਦਿਨ ਚਾਰਿ ਸੁਹਾਵਣਾ ॥
ਏਹੁ ਮਾਇਆ ਰੰਗੁ ਕਸੁੰਭ; ਖਿਨ ਮਹਿ ਲਹਿ ਜਾਵਣਾ ॥
ਚਲਦਿਆ ਨਾਲਿ. ਨ ਚਲੈ; ਸਿਰਿ ਪਾਪ ਲੈ ਜਾਵਣਾ ॥
ਜਾਂ ਪਕੜਿ ਚਲਾਇਆ ਕਾਲਿ; ਤਾਂ ਖਰਾ ਡਰਾਵਣਾ ॥
ਓਹ ਵੇਲਾ ਹਥਿ. ਨ ਆਵੈ; ਫਿਰਿ ਪਛੁਤਾਵਣਾ ॥੬॥
ਸਲੋਕੁ ਮਃ ੩ ॥
ਸਤਿਗੁਰ ਤੇ ਜੋ ਮੁਹ ਫਿਰੇ; ਸੇ ਬਧੇ ਦੁਖ ਸਹਾਹਿ ॥
ਫਿਰਿ ਫਿਰਿ ਮਿਲਣੁ. ਨ ਪਾਇਨੀ; ਜੰਮਹਿ ਤੈ ਮਰਿ ਜਾਹਿ ॥
ਸਹਸਾ ਰੋਗੁ. ਨ ਛੋਡਈ; ਦੁਖ ਹੀ ਮਹਿ ਦੁਖ ਪਾਹਿ ॥
ਨਾਨਕ ਨਦਰੀ ਬਖਸਿ ਲੇਹਿ; ਸਬਦੇ ਮੇਲਿ ਮਿਲਾਹਿ ॥੧॥
ਮਃ ੩ ॥
ਜੋ ਸਤਿਗੁਰ ਤੇ. ਮੁਹ ਫਿਰੇ; ਤਿਨਾ. ਠਉਰ ਨ ਠਾਉ ॥
ਜਿਉ ਛੁਟੜਿ. ਘਰਿ ਘਰਿ ਫਿਰੈ; ਦੁਹਚਾਰਣਿ ਬਦਨਾਉ ॥
ਨਾਨਕ ਗੁਰਮੁਖਿ ਬਖਸੀਅਹਿ; ਸੇ ਸਤਿਗੁਰ ਮੇਲਿ ਮਿਲਾਉ ॥੨॥
ਪਉੜੀ ॥
ਜੋ ਸੇਵਹਿ ਸਤਿ ਮੁਰਾਰਿ; ਸੇ ਭਵਜਲ ਤਰਿ ਗਇਆ ॥
ਜੋ ਬੋਲਹਿ ਹਰਿ ਹਰਿ ਨਾਉ; ਤਿਨ ਜਮੁ ਛਡਿ ਗਇਆ ॥
ਸੇ ਦਰਗਹ ਪੈਧੇ ਜਾਹਿ; ਜਿਨਾ ਹਰਿ ਜਪਿ ਲਇਆ ॥
ਹਰਿ ਸੇਵਹਿ ਸੇਈ ਪੁਰਖ; ਜਿਨਾ ਹਰਿ ਤੁਧੁ ਮਇਆ ॥
ਗੁਣ ਗਾਵਾ ਪਿਆਰੇ ਨਿਤ; ਗੁਰਮੁਖਿ. ਭ੍ਰਮ ਭਉ ਗਇਆ ॥੭॥
ਸਲੋਕੁ ਮਃ ੩ ॥
ਥਾਲੈ ਵਿਚਿ. ਤੈ ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ ॥
ਜਿਤੁ ਖਾਧੈ ਮਨੁ ਤ੍ਰਿਪਤੀਐ; ਪਾਈਐ ਮੋਖ ਦੁਆਰੁ ॥
ਇਹੁ ਭੋਜਨੁ ਅਲਭੁ ਹੈ ਸੰਤਹੁ; ਲਭੈ ਗੁਰ ਵੀਚਾਰਿ ॥
ਏਹ ਮੁਦਾਵਣੀ. ਕਿਉ ਵਿਚਹੁ ਕਢੀਐ; ਸਦਾ ਰਖੀਐ ਉਰਿ ਧਾਰਿ ॥
ਏਹ ਮੁਦਾਵਣੀ. ਸਤਿਗੁਰੂ ਪਾਈ; ਗੁਰਸਿਖਾ ਲਧੀ ਭਾਲਿ ॥
ਨਾਨਕ. ਜਿਸੁ ਬੁਝਾਏ ਸੁ ਬੁਝਸੀ; ਹਰਿ ਪਾਇਆ ਗੁਰਮੁਖਿ ਘਾਲਿ ॥੧॥
ਮਃ ੩ ॥
ਜੋ ਧੁਰਿ ਮੇਲੇ. ਸੇ ਮਿਲਿ ਰਹੇ; ਸਤਿਗੁਰ ਸਿਉ ਚਿਤੁ ਲਾਇ ॥
ਆਪਿ ਵਿਛੋੜੇਨੁ. ਸੇ ਵਿਛੁੜੇ; ਦੂਜੈ ਭਾਇ ਖੁਆਇ ॥
ਨਾਨਕ. ਵਿਣੁ ਕਰਮਾ ਕਿਆ ਪਾਈਐ; ਪੂਰਬਿ ਲਿਖਿਆ ਕਮਾਇ ॥੨॥
ਪਉੜੀ ॥
ਬਹਿ ਸਖੀਆ ਜਸੁ ਗਾਵਹਿ; ਗਾਵਣਹਾਰੀਆ ॥
ਹਰਿ ਨਾਮੁ ਸਲਾਹਿਹੁ ਨਿਤ; ਹਰਿ ਕਉ ਬਲਿਹਾਰੀਆ ॥
ਜਿਨੀ ਸੁਣਿ ਮੰਨਿਆ ਹਰਿ ਨਾਉ; ਤਿਨਾ ਹਉ ਵਾਰੀਆ ॥
ਗੁਰਮੁਖੀਆ ਹਰਿ ਮੇਲੁ; ਮਿਲਾਵਣਹਾਰੀਆ ॥
ਹਉ ਬਲਿ ਜਾਵਾ ਦਿਨੁ ਰਾਤਿ; ਗੁਰ ਦੇਖਣਹਾਰੀਆ ॥੮॥