SikhismAng 316HOLYMAP · SACRED TEXTS
Sri Guru Granth SahibAng 316

Sri Guru Granth Sahib

Ang 316

1
Gurmukhi · Sri Guru Granth Sahib Ji (Gurmukhi)

ਧਰਮ ਰਾਇ. ਜਮਕੰਕਰਾ ਨੋ, ਆਖਿ ਛਡਿਆ; ਏਸੁ ਤਪੇ ਨੋ, ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥

2
Gurmukhi · Sri Guru Granth Sahib Ji (Gurmukhi)

ਫਿਰਿ ਏਸੁ ਤਪੇ ਦੈ ਮੁਹਿ. ਕੋਈ ਲਗਹੁ ਨਾਹੀ; ਏਹੁ. ਸਤਿਗੁਰਿ ਹੈ ਫਿਟਕਾਰਿਆ ॥

3
Gurmukhi · Sri Guru Granth Sahib Ji (Gurmukhi)

ਹਰਿ ਕੈ ਦਰਿ ਵਰਤਿਆ; ਸੁ ਨਾਨਕਿ ਆਖਿ ਸੁਣਾਇਆ ॥ ਸੋ ਬੂਝੈ; ਜੁ ਦਯਿ ਸਵਾਰਿਆ ॥੧॥

4
Gurmukhi · Sri Guru Granth Sahib Ji (Gurmukhi)

ਮਃ ੪ ॥

ਹਰਿ ਭਗਤਾਂ ਹਰਿ ਆਰਾਧਿਆ; ਹਰਿ ਕੀ ਵਡਿਆਈ ॥

5
Gurmukhi · Sri Guru Granth Sahib Ji (Gurmukhi)

ਹਰਿ ਕੀਰਤਨੁ ਭਗਤ ਨਿਤ ਗਾਂਵਦੇ; ਹਰਿ ਨਾਮੁ ਸੁਖਦਾਈ ॥

6
Gurmukhi · Sri Guru Granth Sahib Ji (Gurmukhi)

ਹਰਿ ਭਗਤਾਂ ਨੋ, ਨਿਤ ਨਾਵੈ ਦੀ ਵਡਿਆਈ ਬਖਸੀਅਨੁ; ਨਿਤ ਚੜੈ ਸਵਾਈ ॥

7
Gurmukhi · Sri Guru Granth Sahib Ji (Gurmukhi)

ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ; ਅਪਣੀ ਪੈਜ ਰਖਾਈ ॥

8
Gurmukhi · Sri Guru Granth Sahib Ji (Gurmukhi)

ਨਿੰਦਕਾਂ ਪਾਸਹੁ. ਹਰਿ ਲੇਖਾ ਮੰਗਸੀ; ਬਹੁ ਦੇਇ ਸਜਾਈ ॥

9
Gurmukhi · Sri Guru Granth Sahib Ji (Gurmukhi)

ਜੇਹਾ ਨਿੰਦਕ ਅਪਣੈ ਜੀਇ ਕਮਾਵਦੇ; ਤੇਹੋ ਫਲੁ ਪਾਈ ॥

10
Gurmukhi · Sri Guru Granth Sahib Ji (Gurmukhi)

ਅੰਦਰਿ ਕਮਾਣਾ ਸਰਪਰ ਉਘੜੈ; ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥

11
Gurmukhi · Sri Guru Granth Sahib Ji (Gurmukhi)

ਜਨ ਨਾਨਕੁ. ਦੇਖਿ ਵਿਗਸਿਆ; ਹਰਿ ਕੀ ਵਡਿਆਈ ॥੨॥

12
Gurmukhi · Sri Guru Granth Sahib Ji (Gurmukhi)

ਪਉੜੀ ਮਃ ੫ ॥

ਭਗਤ ਜਨਾਂ ਕਾ ਰਾਖਾ. ਹਰਿ ਆਪਿ ਹੈ; ਕਿਆ ਪਾਪੀ ਕਰੀਐ ॥

13
Gurmukhi · Sri Guru Granth Sahib Ji (Gurmukhi)

ਗੁਮਾਨੁ ਕਰਹਿ ਮੂੜ ਗੁਮਾਨੀਆ; ਵਿਸੁ ਖਾਧੀ ਮਰੀਐ ॥

14
Gurmukhi · Sri Guru Granth Sahib Ji (Gurmukhi)

ਆਇ ਲਗੇ ਨੀ ਦਿਹ ਥੋੜੜੇ; ਜਿਉ ਪਕਾ ਖੇਤੁ ਲੁਣੀਐ ॥

15
Gurmukhi · Sri Guru Granth Sahib Ji (Gurmukhi)

ਜੇਹੇ ਕਰਮ ਕਮਾਵਦੇ; ਤੇਵੇਹੋ ਭਣੀਐ ॥

16
Gurmukhi · Sri Guru Granth Sahib Ji (Gurmukhi)

ਜਨ ਨਾਨਕ ਕਾ ਖਸਮੁ ਵਡਾ ਹੈ; ਸਭਨਾ ਦਾ ਧਣੀਐ ॥੩੦॥

17
Gurmukhi · Sri Guru Granth Sahib Ji (Gurmukhi)

ਸਲੋਕ ਮਃ ੪ ॥

ਮਨਮੁਖ ਮੂਲਹੁ ਭੁਲਿਆ; ਵਿਚਿ ਲਬੁ ਲੋਭੁ ਅਹੰਕਾਰੁ ॥

18
Gurmukhi · Sri Guru Granth Sahib Ji (Gurmukhi)

ਝਗੜਾ ਕਰਦਿਆ. ਅਨਦਿਨੁ ਗੁਦਰੈ; ਸਬਦਿ. ਨ ਕਰਹਿ ਵੀਚਾਰੁ ॥

19
Gurmukhi · Sri Guru Granth Sahib Ji (Gurmukhi)

ਸੁਧਿ ਮਤਿ ਕਰਤੈ ਸਭ ਹਿਰਿ ਲਈ; ਬੋਲਨਿ ਸਭੁ ਵਿਕਾਰੁ ॥

20
Gurmukhi · Sri Guru Granth Sahib Ji (Gurmukhi)

ਦਿਤੈ. ਕਿਤੈ ਨ ਸੰਤੋਖੀਅਹਿ; ਅੰਤਰਿ ਤਿਸਨਾ ਬਹੁ ਅਗਿਆਨੁ ਅੰਧੵਾਰੁ ॥

21
Gurmukhi · Sri Guru Granth Sahib Ji (Gurmukhi)

ਨਾਨਕ. ਮਨਮੁਖਾ ਨਾਲੋ ਤੁਟੀ ਭਲੀ; ਜਿਨ ਮਾਇਆ ਮੋਹ ਪਿਆਰੁ ॥੧॥

22
Gurmukhi · Sri Guru Granth Sahib Ji (Gurmukhi)

ਮਃ ੪ ॥

ਜਿਨਾ ਅੰਦਰਿ ਦੂਜਾ ਭਾਉ ਹੈ; ਤਿਨੑਾ ਗੁਰਮੁਖਿ ਪ੍ਰੀਤਿ. ਨ ਹੋਇ ॥

23
Gurmukhi · Sri Guru Granth Sahib Ji (Gurmukhi)

ਓਹੁ ਆਵੈ ਜਾਇ ਭਵਾਈਐ; ਸੁਪਨੈ. ਸੁਖੁ ਨ ਕੋਇ ॥

24
Gurmukhi · Sri Guru Granth Sahib Ji (Gurmukhi)

ਕੂੜੁ ਕਮਾਵੈ ਕੂੜੁ ਉਚਰੈ; ਕੂੜਿ ਲਗਿਆ ਕੂੜੁ ਹੋਇ ॥

25
Gurmukhi · Sri Guru Granth Sahib Ji (Gurmukhi)

ਮਾਇਆ ਮੋਹੁ ਸਭੁ ਦੁਖੁ ਹੈ; ਦੁਖਿ ਬਿਨਸੈ ਦੁਖੁ ਰੋਇ ॥

26
Gurmukhi · Sri Guru Granth Sahib Ji (Gurmukhi)

ਨਾਨਕ. ਧਾਤੁ ਲਿਵੈ, ਜੋੜੁ ਨ ਆਵਈ; ਜੇ ਲੋਚੈ ਸਭੁ ਕੋਇ ॥

27
Gurmukhi · Sri Guru Granth Sahib Ji (Gurmukhi)

ਜਿਨ ਕਉ ਪੋਤੈ ਪੁੰਨੁ ਪਇਆ; ਤਿਨਾ. ਗੁਰਸਬਦੀ ਸੁਖੁ ਹੋਇ ॥੨॥

28
Gurmukhi · Sri Guru Granth Sahib Ji (Gurmukhi)

ਪਉੜੀ ਮਃ ੫ ॥

ਨਾਨਕ. ਵੀਚਾਰਹਿ ਸੰਤ ਮੁਨਿ ਜਨਾਂ; ਚਾਰਿ ਵੇਦ ਕਹੰਦੇ ॥

29
Gurmukhi · Sri Guru Granth Sahib Ji (Gurmukhi)

ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥

30
Gurmukhi · Sri Guru Granth Sahib Ji (Gurmukhi)

ਪਰਗਟ ਪਾਹਾਰੈ ਜਾਪਦੇ; ਸਭਿ ਲੋਕ ਸੁਣੰਦੇ ॥

31
Gurmukhi · Sri Guru Granth Sahib Ji (Gurmukhi)

ਸੁਖੁ ਨ ਪਾਇਨਿ. ਮੁਗਧ ਨਰ; ਸੰਤ ਨਾਲਿ ਖਹੰਦੇ ॥

32
Gurmukhi · Sri Guru Granth Sahib Ji (Gurmukhi)

ਓਇ ਲੋਚਨਿ. ਓਨਾ ਗੁਣਾ ਨੋ ਓਇ; ਅਹੰਕਾਰਿ ਸੜੰਦੇ ॥

33
Gurmukhi · Sri Guru Granth Sahib Ji (Gurmukhi)

ਓਇ ਵੇਚਾਰੇ ਕਿਆ ਕਰਹਿ; ਜਾਂ ਭਾਗ ਧੁਰਿ ਮੰਦੇ ॥

1
Ang 316Gurmukhi
2
Ang 3160%

Sri Guru Granth Sahib

Find your chapter.

1430 chapters

Make yourself comfortable.

PAGE COLOUR

TEXT SIZE

100%

Your preferences stay with you on this device.

ORIGINALS & TRANSLATIONS

Choose your edition.

Select one edition for quiet reading, or several to compare the words.

Gurmukhi text of Sri Guru Granth Sahib Ji from the Shabad OS Database (release v5.0.0-next.0), digitised from Shabadaarth (SGPC, Sri Amritsar, 2009-2012). Identified by Shabad OS as public domain (Public Domain Mark 1.0). · Source ↗

↑
Explore the atlas
↑ ↓ to explore   ·   Enter to open   ·   Esc to close