ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥
Sri Guru Granth Sahib
Ang 1081
ਲਗੀ ਲਾਗਿ; ਸੰਤ ਸੰਗਾਰਾ ॥
ਨਿਰਮਲ ਸੋਇ ਬਣੀ ਹਰਿ ਬਾਣੀ; ਮਨੁ ਨਾਮਿ ਮਜੀਠੈ ਰੰਗਨਾ ॥੧੫॥
ਸੋਲਹ ਕਲਾ ਸੰਪੂਰਨ ਫਲਿਆ ॥
ਅਨਤ ਕਲਾ ਹੋਇ ਠਾਕੁਰੁ ਚੜਿਆ ॥
ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ; ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥
ਮਾਰੂ ਸੋਲਹੇ ਮਹਲਾ ੫ ॥
ੴ ਸਤਿਗੁਰ ਪ੍ਰਸਾਦਿ ॥
ਤੂ ਸਾਹਿਬੁ; ਹਉ ਸੇਵਕੁ ਕੀਤਾ ॥
ਜੀਉ ਪਿੰਡੁ ਸਭੁ ਤੇਰਾ ਦੀਤਾ ॥
ਕਰਨ ਕਰਾਵਨ ਸਭੁ ਤੂਹੈ ਤੂਹੈ; ਹੈ ਨਾਹੀ ਕਿਛੁ. ਅਸਾੜਾ ॥੧॥
ਤੁਮਹਿ ਪਠਾਏ; ਤਾ ਜਗ ਮਹਿ ਆਏ ॥
ਜੋ ਤੁਧੁ ਭਾਣਾ; ਸੇ ਕਰਮ ਕਮਾਏ ॥
ਤੁਝ ਤੇ ਬਾਹਰਿ ਕਿਛੂ. ਨ ਹੋਆ; ਤਾ ਭੀ. ਨਾਹੀ ਕਿਛੁ ਕਾੜਾ ॥੨॥
ਊਹਾ; ਹੁਕਮੁ ਤੁਮਾਰਾ ਸੁਣੀਐ ॥
ਈਹਾ; ਹਰਿ ਜਸੁ ਤੇਰਾ ਭਣੀਐ ॥
ਆਪੇ ਲੇਖ ਅਲੇਖੈ ਆਪੇ; ਤੁਮ ਸਿਉ. ਨਾਹੀ ਕਿਛੁ, ਝਾੜਾ ॥੩॥
ਤੂ ਪਿਤਾ; ਸਭਿ ਬਾਰਿਕ ਥਾਰੇ ॥
ਜਿਉ ਖੇਲਾਵਹਿ ਤਿਉ ਖੇਲਣਹਾਰੇ ॥
ਉਝੜ ਮਾਰਗੁ, ਸਭੁ ਤੁਮ ਹੀ ਕੀਨਾ; ਚਲੈ ਨਾਹੀ, ਕੋ ਵੇਪਾੜਾ ॥੪॥
ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥
ਇਕਿ ਪਠਾਏ; ਦੇਸ ਦਿਸੰਤਰਿ ॥
ਇਕ ਹੀ ਕਉ ਘਾਸੁ. ਇਕ ਹੀ ਕਉ ਰਾਜਾ; ਇਨ ਮਹਿ ਕਹੀਐ ਕਿਆ ਕੂੜਾ ॥੫॥
ਕਵਨ ਸੁ ਮੁਕਤੀ; ਕਵਨ ਸੁ ਨਰਕਾ ॥
ਕਵਨੁ ਸੈਸਾਰੀ; ਕਵਨੁ ਸੁ ਭਗਤਾ ॥
ਕਵਨ ਸੁ ਦਾਨਾ. ਕਵਨੁ ਸੁ ਹੋਛਾ; ਕਵਨ ਸੁ ਸੁਰਤਾ. ਕਵਨੁ ਜੜਾ ॥੬॥
ਹੁਕਮੇ ਮੁਕਤੀ; ਹੁਕਮੇ ਨਰਕਾ ॥
ਹੁਕਮਿ ਸੈਸਾਰੀ; ਹੁਕਮੇ ਭਗਤਾ ॥
ਹੁਕਮੇ ਹੋਛਾ. ਹੁਕਮੇ ਦਾਨਾ; ਦੂਜਾ. ਨਾਹੀ ਅਵਰੁ ਧੜਾ ॥੭॥
ਸਾਗਰੁ ਕੀਨਾ ਅਤਿ ਤੁਮ ਭਾਰਾ ॥
ਇਕਿ ਖੜੇ ਰਸਾਤਲਿ ਕਰਿ; ਮਨਮੁਖ ਗਾਵਾਰਾ ॥
ਇਕਨਾ ਪਾਰਿ ਲੰਘਾਵਹਿ ਆਪੇ; ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥
ਕਉਤਕੁ. ਕਾਲੁ ਇਹੁ ਹੁਕਮਿ ਪਠਾਇਆ ॥
ਜੀਅ ਜੰਤ ਓਪਾਇ ਸਮਾਇਆ ॥
ਵੇਖੈ ਵਿਗਸੈ ਸਭਿ ਰੰਗ ਮਾਣੇ; ਰਚਨੁ ਕੀਨਾ ਇਕੁ ਆਖਾੜਾ ॥੯॥
ਵਡਾ ਸਾਹਿਬੁ ਵਡੀ ਨਾਈ ॥
ਵਡ ਦਾਤਾਰੁ ਵਡੀ ਜਿਸੁ ਜਾਈ ॥
ਅਗਮ ਅਗੋਚਰੁ ਬੇਅੰਤ ਅਤੋਲਾ; ਹੈ ਨਾਹੀ ਕਿਛੁ ਆਹਾੜਾ ॥੧੦॥
ਕੀਮਤਿ ਕੋਇ; ਨ ਜਾਣੈ ਦੂਜਾ ॥
ਆਪੇ ਆਪਿ; ਨਿਰੰਜਨ ਪੂਜਾ ॥
ਆਪਿ ਸੁ ਗਿਆਨੀ. ਆਪਿ ਧਿਆਨੀ; ਆਪਿ ਸਤਵੰਤਾ ਅਤਿ ਗਾੜਾ ॥੧੧॥
ਕੇਤੜਿਆ ਦਿਨ; ਗੁਪਤੁ ਕਹਾਇਆ ॥
ਕੇਤੜਿਆ ਦਿਨ; ਸੁੰਨਿ ਸਮਾਇਆ ॥
ਕੇਤੜਿਆ ਦਿਨ ਧੁੰਧੂਕਾਰਾ; ਆਪੇ ਕਰਤਾ ਪਰਗਟੜਾ ॥੧੨॥
ਆਪੇ ਸਕਤੀ ਸਬਲੁ ਕਹਾਇਆ ॥