ਭੈ. ਨਿਰਭਉ ਮਾਣਿਅਉ; ਲਾਖ ਮਹਿ. ਅਲਖੁ ਲਖਾਯਉ ॥
Sri Guru Granth Sahib
Ang 1408
ਅਗਮੁ ਅਗੋਚਰ ਗਤਿ ਗਭੀਰੁ; ਸਤਿਗੁਰਿ ਪਰਚਾਯਉ ॥
ਗੁਰ ਪਰਚੈ ਪਰਵਾਣੁ; ਰਾਜ ਮਹਿ ਜੋਗੁ ਕਮਾਯਉ ॥
ਧੰਨਿ ਧੰਨਿ ਗੁਰੁ ਧੰਨਿ; ਅਭਰ ਸਰ, ਸੁਭਰ ਭਰਾਯਉ ॥
ਗੁਰ ਗਮ ਪ੍ਰਮਾਣਿ. ਅਜਰੁ ਜਰਿਓ; ਸਰਿ ਸੰਤੋਖ ਸਮਾਇਯਉ ॥
ਗੁਰ ਅਰਜੁਨ. ਕਲੵੁਚਰੈ; ਤੈ. ਸਹਜਿ ਜੋਗੁ ਨਿਜੁ ਪਾਇਯਉ ॥੮॥
ਅਮਿਉ ਰਸਨਾ, ਬਦਨਿ ਬਰ ਦਾਤਿ; ਅਲਖ ਅਪਾਰ ਗੁਰ ਸੂਰ; ਸਬਦਿ. ਹਉਮੈ ਨਿਵਾਰੵਉ ॥
ਪੰਚਾ ਹਰੁਨਿ ਦਲਿਅਉ; ਸੁੰਨ ਸਹਜਿ. ਨਿਜ ਘਰਿ ਸਹਾਰੵਉ ॥
ਹਰਿ ਨਾਮਿ ਲਾਗਿ ਜਗ ਉਧਰੵਉ; ਸਤਿਗੁਰੁ ਰਿਦੈ ਬਸਾਇਅਉ ॥
ਗੁਰ ਅਰਜੁਨ ਕਲੵੁਚਰੈ; ਤੈ ਜਨਕਹ, ਕਲਸੁ ਦੀਪਾਇਅਉ ॥੯॥
ਸੋਰਠੇ ॥
ਗੁਰੁ ਅਰਜੁਨੁ ਪੁਰਖੁ ਪ੍ਰਮਾਣੁ; ਪਾਰਥਉ ਚਾਲੈ ਨਹੀ ॥
ਨੇਜਾ ਨਾਮ ਨੀਸਾਣੁ; ਸਤਿਗੁਰ ਸਬਦਿ ਸਵਾਰਿਅਉ ॥੧॥
ਭਵਜਲੁ ਸਾਇਰੁ ਸੇਤੁ; ਨਾਮੁ ਹਰੀ ਕਾ ਬੋਹਿਥਾ ॥
ਤੁਅ ਸਤਿਗੁਰ ਸੰ ਹੇਤੁ; ਨਾਮਿ ਲਾਗਿ ਜਗੁ ਉਧਰੵਉ ॥੨॥
ਜਗਤ ਉਧਾਰਣੁ ਨਾਮੁ; ਸਤਿਗੁਰ ਤੁਠੈ ਪਾਇਅਉ ॥
ਅਬ ਨਾਹਿ ਅਵਰ ਸਰਿ ਕਾਮੁ; ਬਾਰੰਤਰਿ ਪੂਰੀ ਪੜੀ ॥੩॥੧੨॥
ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥
ਤਾ ਤੇ ਅੰਗਦੁ ਭਯਉ; ਤਤ ਸਿਉ ਤਤੁ ਮਿਲਾਯਉ ॥
ਅੰਗਦਿ ਕਿਰਪਾ ਧਾਰਿ; ਅਮਰੁ ਸਤਿਗੁਰੁ ਥਿਰੁ ਕੀਅਉ ॥
ਅਮਰਦਾਸਿ ਅਮਰਤੁ ਛਤ੍ਰੁ; ਗੁਰ ਰਾਮਹਿ ਦੀਅਉ ॥
ਗੁਰ ਰਾਮਦਾਸ ਦਰਸਨੁ ਪਰਸਿ; ਕਹਿ ਮਥੁਰਾ ਅੰਮ੍ਰਿਤ ਬਯਣ ॥
ਮੂਰਤਿ ਪੰਚ, ਪ੍ਰਮਾਣ ਪੁਰਖੁ; ਗੁਰੁ ਅਰਜੁਨੁ, ਪਿਖਹੁ ਨਯਣ ॥੧॥
ਸਤਿ ਰੂਪੁ ਸਤਿ ਨਾਮੁ; ਸਤੁ ਸੰਤੋਖੁ ਧਰਿਓ ਉਰਿ ॥
ਆਦਿ ਪੁਰਖਿ ਪਰਤਖਿ; ਲਿਖੵਉ ਅਛਰੁ, ਮਸਤਕਿ ਧੁਰਿ ॥
ਪ੍ਰਗਟ ਜੋਤਿ ਜਗਮਗੈ; ਤੇਜੁ. ਭੂਅ ਮੰਡਲਿ ਛਾਯਉ ॥
ਪਾਰਸੁ ਪਰਸਿ, ਪਰਸੁ ਪਰਸਿ; ਗੁਰਿ ਗੁਰੂ ਕਹਾਯਉ ॥
ਭਨਿ ਮਥੁਰਾ ਮੂਰਤਿ ਸਦਾ ਥਿਰੁ; ਲਾਇ ਚਿਤੁ ਸਨਮੁਖ ਰਹਹੁ ॥
ਕਲਜੁਗਿ ਜਹਾਜੁ. ਅਰਜੁਨੁ ਗੁਰੂ; ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥
ਤਿਹ ਜਨ ਜਾਚਹੁ, ਜਗਤ੍ਰ ਪਰ ਜਾਨੀਅਤੁ; ਬਾਸੁਰ ਰਯਨਿ ਬਾਸੁ, ਜਾ ਕੋ ਹਿਤੁ ਨਾਮ ਸਿਉ ॥
ਪਰਮ ਅਤੀਤੁ, ਪਰਮੇਸੁਰ ਕੈ ਰੰਗਿ ਰੰਗੵੌ; ਬਾਸਨਾ ਤੇ ਬਾਹਰਿ, ਪੈ ਦੇਖੀਅਤੁ ਧਾਮ ਸਿਉ ॥
ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੵੌ; ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥
ਮਥੁਰਾ ਕੋ ਪ੍ਰਭੁ, ਸ੍ਰਬ ਮਯ ਅਰਜੁਨ ਗੁਰੁ; ਭਗਤਿ ਕੈ ਹੇਤਿ ਪਾਇ, ਰਹਿਓ ਮਿਲਿ ਰਾਮ ਸਿਉ ॥੩॥