ਰਾਮਕਲੀ ਮਹਲਾ ੫ ॥
ਕਿਸੁ ਭਰਵਾਸੈ; ਬਿਚਰਹਿ ਭਵਨ ॥
Sri Guru Granth Sahib
ਰਾਮਕਲੀ ਮਹਲਾ ੫ ॥
ਰਾਮਕਲੀ ਮਹਲਾ ੫ ॥
ਕਿਸੁ ਭਰਵਾਸੈ; ਬਿਚਰਹਿ ਭਵਨ ॥
ਮੂੜ ਮੁਗਧ; ਤੇਰਾ ਸੰਗੀ ਕਵਨ ॥
ਰਾਮੁ ਸੰਗੀ; ਤਿਸੁ ਗਤਿ. ਨਹੀ ਜਾਨਹਿ ॥
ਪੰਚ ਬਟਵਾਰੇ; ਸੇ ਮੀਤ ਕਰਿ ਮਾਨਹਿ ॥੧॥
ਸੋ ਘਰੁ ਸੇਵਿ; ਜਿਤੁ ਉਧਰਹਿ ਮੀਤ ॥
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ; ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
ਜਨਮੁ ਬਿਹਾਨੋ; ਅਹੰਕਾਰਿ ਅਰੁ ਵਾਦਿ ॥
ਤ੍ਰਿਪਤਿ. ਨ ਆਵੈ; ਬਿਖਿਆ ਸਾਦਿ ॥
ਭਰਮਤ ਭਰਮਤ; ਮਹਾ ਦੁਖੁ ਪਾਇਆ ॥
ਤਰੀ. ਨ ਜਾਈ; ਦੁਤਰ ਮਾਇਆ ॥੨॥
ਕਾਮਿ. ਨ ਆਵੈ; ਸੁ ਕਾਰ ਕਮਾਵੈ ॥
ਆਪਿ ਬੀਜਿ; ਆਪੇ ਹੀ ਖਾਵੈ ॥
ਰਾਖਨ ਕਉ; ਦੂਸਰ. ਨਹੀ ਕੋਇ ॥
ਤਉ ਨਿਸਤਰੈ; ਜਉ ਕਿਰਪਾ ਹੋਇ ॥੩॥
ਪਤਿਤ. ਪੁਨੀਤ; ਪ੍ਰਭ ਤੇਰੋ ਨਾਮੁ ॥
ਅਪਨੇ ਦਾਸ ਕਉ; ਕੀਜੈ ਦਾਨੁ ॥
ਕਰਿ ਕਿਰਪਾ ਪ੍ਰਭ; ਗਤਿ ਕਰਿ ਮੇਰੀ ॥
ਸਰਣਿ ਗਹੀ; ਨਾਨਕ. ਪ੍ਰਭ ਤੇਰੀ ॥੪॥੩੭॥੪੮॥
ਰਾਮਕਲੀ ਮਹਲਾ ੫ ॥
ਇਹ ਲੋਕੇ. ਸੁਖੁ ਪਾਇਆ ॥
ਨਹੀ ਭੇਟਤ; ਧਰਮ ਰਾਇਆ ॥
ਹਰਿ ਦਰਗਹ ਸੋਭਾਵੰਤ ॥
ਫੁਨਿ ਗਰਭਿ. ਨਾਹੀ ਬਸੰਤ ॥੧॥
ਜਾਨੀ ਸੰਤ ਕੀ ਮਿਤ੍ਰਾਈ ॥
ਕਰਿ ਕਿਰਪਾ ਦੀਨੋ ਹਰਿ ਨਾਮਾ; ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
ਗੁਰ ਕੈ ਚਰਣਿ; ਚਿਤੁ ਲਾਗਾ ॥
ਧੰਨਿ ਧੰਨਿ ਸੰਜੋਗੁ ਸਭਾਗਾ ॥
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥
ਸਾਧ ਕੀ ਸਚੁ ਟਹਲ ਕਮਾਨੀ ॥
ਤਬ ਹੋਏ ਮਨ ਸੁਧ; ਪਰਾਨੀ ॥
ਜਨ ਕਾ ਸਫਲ ਦਰਸੁ ਡੀਠਾ ॥
ਨਾਮੁ ਪ੍ਰਭੂ ਕਾ; ਘਟਿ ਘਟਿ ਵੂਠਾ ॥੩॥
ਮਿਟਾਨੇ ਸਭਿ ਕਲਿ ਕਲੇਸ ॥
ਜਿਸ ਤੇ ਉਪਜੇ; ਤਿਸੁ ਮਹਿ ਪਰਵੇਸ ॥
ਪ੍ਰਗਟੇ ਆਨੂਪ ਗੋੁਵਿੰਦ ॥
ਪ੍ਰਭ ਪੂਰੇ ਨਾਨਕ. ਬਖਸਿੰਦ ॥੪॥੩੮॥੪੯॥
ਰਾਮਕਲੀ ਮਹਲਾ ੫ ॥
ਗਊ ਕਉ. ਚਾਰੇ ਸਾਰਦੂਲੁ ॥
ਕਉਡੀ ਕਾ, ਲਖ ਹੂਆ ਮੂਲੁ ॥
ਬਕਰੀ ਕਉ; ਹਸਤੀ ਪ੍ਰਤਿਪਾਲੇ ॥
ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥
ਕ੍ਰਿਪਾ ਨਿਧਾਨ; ਪ੍ਰੀਤਮ ਪ੍ਰਭ ਮੇਰੇ ॥
ਬਰਨਿ. ਨ ਸਾਕਉ; ਬਹੁ ਗੁਨ ਤੇਰੇ ॥੧॥ ਰਹਾਉ ॥
ਦੀਸਤ ਮਾਸੁ; ਨ ਖਾਇ ਬਿਲਾਈ ॥
ਮਹਾ ਕਸਾਬਿ; ਛੁਰੀ ਸਟਿ ਪਾਈ ॥
ਕਰਣਹਾਰ ਪ੍ਰਭੁ; ਹਿਰਦੈ ਵੂਠਾ ॥
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥
ਸੂਕੇ ਕਾਸਟ; ਹਰੇ ਚਲੂਲ ॥
ਊਚੈ ਥਲਿ; ਫੂਲੇ ਕਮਲ ਅਨੂਪ ॥
ਅਗਨਿ ਨਿਵਾਰੀ; ਸਤਿਗੁਰ ਦੇਵ ॥
ਸੇਵਕੁ ਅਪਨੀ; ਲਾਇਓ ਸੇਵ ॥੩॥
ਅਕਿਰਤਘਣਾ ਕਾ ਕਰੇ ਉਧਾਰੁ ॥
ਪ੍ਰਭੁ ਮੇਰਾ; ਹੈ ਸਦਾ ਦਇਆਰੁ ॥
ਸੰਤ ਜਨਾ ਕਾ ਸਦਾ ਸਹਾਈ ॥
ਚਰਨ ਕਮਲ; ਨਾਨਕ ਸਰਣਾਈ ॥੪॥੩੯॥੫੦॥