ਜਿਨ ਮਨਿ ਵਸਿਆ. ਸੇ ਜਨ ਸੋਹੇ; ਹਿਰਦੈ ਨਾਮੁ ਵਸਾਏ ॥੩॥
Sri Guru Granth Sahib
Ang 1132
ਘਰੁ ਦਰੁ ਮਹਲੁ. ਸਤਿਗੁਰੂ ਦਿਖਾਇਆ; ਰੰਗ ਸਿਉ ਰਲੀਆ ਮਾਣੈ ॥
ਜੋ ਕਿਛੁ ਕਹੈ. ਸੁ ਭਲਾ ਕਰਿ ਮਾਨੈ; ਨਾਨਕ ਨਾਮੁ ਵਖਾਣੈ ॥੪॥੬॥੧੬॥
ਭੈਰਉ ਮਹਲਾ ੩ ॥
ਮਨਸਾ ਮਨਹਿ ਸਮਾਇ ਲੈ; ਗੁਰਸਬਦੀ ਵੀਚਾਰ ॥
ਗੁਰ ਪੂਰੇ ਤੇ ਸੋਝੀ ਪਵੈ; ਫਿਰਿ ਮਰੈ ਨ. ਵਾਰੋ ਵਾਰ ॥੧॥
ਮਨ ਮੇਰੇ; ਰਾਮ ਨਾਮੁ ਆਧਾਰੁ ॥
ਗੁਰ ਪਰਸਾਦਿ ਪਰਮ ਪਦੁ ਪਾਇਆ; ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥
ਸਭ ਮਹਿ ਏਕੋ ਰਵਿ ਰਹਿਆ; ਗੁਰ ਬਿਨੁ. ਬੂਝ, ਨ ਪਾਇ ॥
ਗੁਰਮੁਖਿ ਪ੍ਰਗਟੁ ਹੋਆ. ਮੇਰਾ ਹਰਿ ਪ੍ਰਭੁ; ਅਨਦਿਨੁ ਹਰਿ ਗੁਣ ਗਾਇ ॥੨॥
ਸੁਖਦਾਤਾ ਹਰਿ ਏਕੁ ਹੈ; ਹੋਰ ਥੈ ਸੁਖੁ. ਨ ਪਾਹਿ ॥
ਸਤਿਗੁਰੁ ਜਿਨੀ. ਨ ਸੇਵਿਆ ਦਾਤਾ; ਸੇ ਅੰਤਿ ਗਏ ਪਛੁਤਾਹਿ ॥੩॥
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਫਿਰਿ ਦੁਖੁ. ਨ ਲਾਗੈ ਧਾਇ ॥
ਨਾਨਕ. ਹਰਿ ਭਗਤਿ ਪਰਾਪਤਿ ਹੋਈ; ਜੋਤੀ ਜੋਤਿ ਸਮਾਇ ॥੪॥੭॥੧੭॥
ਭੈਰਉ ਮਹਲਾ ੩ ॥
ਬਾਝੁ ਗੁਰੂ. ਜਗਤੁ ਬਉਰਾਨਾ; ਭੂਲਾ ਚੋਟਾ ਖਾਈ ॥
ਮਰਿ ਮਰਿ ਜੰਮੈ. ਸਦਾ ਦੁਖੁ ਪਾਏ; ਦਰ ਕੀ ਖਬਰਿ. ਨ ਪਾਈ ॥੧॥
ਮੇਰੇ ਮਨ; ਸਦਾ ਰਹਹੁ ਸਤਿਗੁਰ ਕੀ ਸਰਣਾ ॥
ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ; ਗੁਰਸਬਦੇ. ਭਵਜਲੁ ਤਰਣਾ ॥੧॥ ਰਹਾਉ ॥
ਭੇਖ ਕਰੈ. ਬਹੁਤੁ ਚਿਤੁ ਡੋਲੈ; ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥
ਅੰਤਰਿ ਤਿਸਾ ਭੂਖ, ਅਤਿ ਬਹੁਤੀ; ਭਉਕਤ ਫਿਰੈ ਦਰ ਬਾਰੁ ॥੨॥
ਗੁਰ ਕੈ ਸਬਦਿ ਮਰਹਿ. ਫਿਰਿ ਜੀਵਹਿ; ਤਿਨ ਕਉ ਮੁਕਤਿ ਦੁਆਰਿ ॥
ਅੰਤਰਿ ਸਾਂਤਿ ਸਦਾ ਸੁਖੁ ਹੋਵੈ; ਹਰਿ ਰਾਖਿਆ ਉਰ ਧਾਰਿ ॥੩॥
ਜਿਉ ਤਿਸੁ ਭਾਵੈ. ਤਿਵੈ ਚਲਾਵੈ; ਕਰਣਾ ਕਿਛੂ. ਨ ਜਾਈ ॥
ਨਾਨਕ. ਗੁਰਮੁਖਿ ਸਬਦੁ ਸਮੑਾਲੇ; ਰਾਮ ਨਾਮਿ ਵਡਿਆਈ ॥੪॥੮॥੧੮॥
ਭੈਰਉ ਮਹਲਾ ੩ ॥
ਹਉਮੈ ਮਾਇਆ ਮੋਹਿ ਖੁਆਇਆ; ਦੁਖੁ ਖਟੇ. ਦੁਖ ਖਾਇ ॥
ਅੰਤਰਿ ਲੋਭ ਹਲਕੁ. ਦੁਖੁ ਭਾਰੀ; ਬਿਨੁ ਬਿਬੇਕ. ਭਰਮਾਇ ॥੧॥
ਮਨਮੁਖਿ; ਧ੍ਰਿਗੁ ਜੀਵਣੁ ਸੈਸਾਰਿ ॥
ਰਾਮ ਨਾਮੁ ਸੁਪਨੈ. ਨਹੀ ਚੇਤਿਆ; ਹਰਿ ਸਿਉ. ਕਦੇ, ਨ ਲਾਗੈ ਪਿਆਰੁ ॥੧॥ ਰਹਾਉ ॥
ਪਸੂਆ ਕਰਮ ਕਰੈ. ਨਹੀ ਬੂਝੈ; ਕੂੜੁ ਕਮਾਵੈ ਕੂੜੋ ਹੋਇ ॥
ਸਤਿਗੁਰੁ ਮਿਲੈ. ਤ ਉਲਟੀ ਹੋਵੈ; ਖੋਜਿ ਲਹੈ ਜਨੁ ਕੋਇ ॥੨॥
ਹਰਿ ਹਰਿ ਨਾਮੁ. ਰਿਦੈ ਸਦ ਵਸਿਆ; ਪਾਇਆ ਗੁਣੀ ਨਿਧਾਨੁ ॥
ਗੁਰ ਪਰਸਾਦੀ ਪੂਰਾ ਪਾਇਆ; ਚੂਕਾ ਮਨ ਅਭਿਮਾਨੁ ॥੩॥
ਆਪੇ ਕਰਤਾ ਕਰੇ ਕਰਾਏ; ਆਪੇ ਮਾਰਗਿ ਪਾਏ ॥