ਸਤਿਗੁਰਸਬਦੀ; ਪਾਧਰੁ ਜਾਣਿ ॥
Sri Guru Granth Sahib
Ang 1275
ਗੁਰ ਕੈ ਤਕੀਐ; ਸਾਚੈ ਤਾਣਿ ॥
ਨਾਮੁ ਸਮੑਾਲਸਿ; ਰੂੜੑੀ ਬਾਣਿ ॥
ਥੈਂ ਭਾਵੈ; ਦਰੁ ਲਹਸਿ ਪਿਰਾਣਿ ॥੨॥
ਊਡਾਂ ਬੈਸਾ; ਏਕ ਲਿਵ ਤਾਰ ॥
ਗੁਰ ਕੈ ਸਬਦਿ; ਨਾਮ ਆਧਾਰ ॥
ਨਾ ਜਲੁ ਡੂੰਗਰੁ; ਨ ਊਚੀ ਧਾਰ ॥
ਨਿਜ ਘਰਿ ਵਾਸਾ; ਤਹ ਮਗੁ. ਨ ਚਾਲਣਹਾਰ ॥੩॥
ਜਿਤੁ ਘਰਿ ਵਸਹਿ. ਤੂਹੈ ਬਿਧਿ ਜਾਣਹਿ; ਬੀਜਉ ਮਹਲੁ. ਨ ਜਾਪੈ ॥
ਸਤਿਗੁਰ ਬਾਝਹੁ ਸਮਝ. ਨ ਹੋਵੀ; ਸਭੁ ਜਗੁ ਦਬਿਆ ਛਾਪੈ ॥
ਕਰਣ ਪਲਾਵ ਕਰੈ. ਬਿਲਲਾਤਉ; ਬਿਨੁ ਗੁਰ ਨਾਮੁ. ਨ ਜਾਪੈ ॥
ਪਲ ਪੰਕਜ ਮਹਿ. ਨਾਮੁ ਛਡਾਏ; ਜੇ ਗੁਰਸਬਦੁ ਸਿਞਾਪੈ ॥੪॥
ਇਕਿ ਮੂਰਖ ਅੰਧੇ ਮੁਗਧ ਗਵਾਰ ॥
ਇਕਿ ਸਤਿਗੁਰ ਕੈ ਭੈ; ਨਾਮ ਅਧਾਰ ॥
ਸਾਚੀ ਬਾਣੀ ਮੀਠੀ; ਅੰਮ੍ਰਿਤ ਧਾਰ ॥
ਜਿਨਿ ਪੀਤੀ; ਤਿਸੁ ਮੋਖ ਦੁਆਰ ॥੫॥
ਨਾਮੁ ਭੈ ਭਾਇ. ਰਿਦੈ ਵਸਾਹੀ; ਗੁਰ ਕਰਣੀ ਸਚੁ ਬਾਣੀ ॥
ਇੰਦੁ ਵਰਸੈ ਧਰਤਿ ਸੁਹਾਵੀ; ਘਟਿ ਘਟਿ ਜੋਤਿ ਸਮਾਣੀ ॥
ਕਾਲਰਿ ਬੀਜਸਿ. ਦੁਰਮਤਿ ਐਸੀ; ਨਿਗੁਰੇ ਕੀ ਨੀਸਾਣੀ ॥
ਸਤਿਗੁਰ ਬਾਝਹੁ. ਘੋਰ ਅੰਧਾਰਾ; ਡੂਬਿ ਮੁਏ. ਬਿਨੁ ਪਾਣੀ ॥੬॥
ਜੋ ਕਿਛੁ ਕੀਨੋ; ਸੁ ਪ੍ਰਭੂ ਰਜਾਇ ॥
ਜੋ ਧੁਰਿ ਲਿਖਿਆ; ਸੁ ਮੇਟਣਾ. ਨ ਜਾਇ ॥
ਹੁਕਮੇ ਬਾਧਾ; ਕਾਰ ਕਮਾਇ ॥
ਏਕ ਸਬਦਿ ਰਾਚੈ; ਸਚਿ ਸਮਾਇ ॥੭॥
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ; ਚਹੁ ਦਿਸਿ ਨਾਮ ਪਤਾਲੰ ॥
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ; ਕਰਮਿ ਮਿਲੈ ਬੈਆਲੰ ॥
ਜਾਂਮਣੁ ਮਰਣਾ ਦੀਸੈ ਸਿਰਿ ਊਭੌ; ਖੁਧਿਆ ਨਿਦ੍ਰਾ ਕਾਲੰ ॥
ਨਾਨਕ. ਨਾਮੁ ਮਿਲੈ ਮਨਿ ਭਾਵੈ; ਸਾਚੀ ਨਦਰਿ ਰਸਾਲੰ ॥੮॥੧॥੪॥
ਮਲਾਰ ਮਹਲਾ ੧ ॥
ਮਰਣ ਮੁਕਤਿ ਗਤਿ ਸਾਰ; ਨ ਜਾਨੈ ॥
ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥
ਤੂ. ਕੈਸੇ ਆੜਿ ਫਾਥੀ ਜਾਲਿ ॥
ਅਲਖੁ. ਨ ਜਾਚਹਿ; ਰਿਦੈ ਸਮੑਾਲਿ ॥੧॥ ਰਹਾਉ ॥
ਏਕ ਜੀਅ; ਕੈ ਜੀਆ ਖਾਹੀ ॥
ਜਲਿ ਤਰਤੀ; ਬੂਡੀ ਜਲ ਮਾਹੀ ॥੨॥
ਸਰਬ ਜੀਅ; ਕੀਏ ਪ੍ਰਤਪਾਨੀ ॥
ਜਬ ਪਕੜੀ; ਤਬ ਹੀ ਪਛੁਤਾਨੀ ॥੩॥
ਜਬ ਗਲਿ ਫਾਸ ਪੜੀ; ਅਤਿ ਭਾਰੀ ॥
ਊਡਿ. ਨ ਸਾਕੈ; ਪੰਖ ਪਸਾਰੀ ॥੪॥
ਰਸਿ ਚੂਗਹਿ; ਮਨਮੁਖਿ ਗਾਵਾਰਿ ॥
ਫਾਥੀ ਛੂਟਹਿ; ਗੁਣ ਗਿਆਨ ਬੀਚਾਰਿ ॥੫॥
ਸਤਿਗੁਰੁ ਸੇਵਿ; ਤੂਟੈ ਜਮਕਾਲੁ ॥
ਹਿਰਦੈ ਸਾਚਾ; ਸਬਦੁ ਸਮੑਾਲੁ ॥੬॥
ਗੁਰਮਤਿ ਸਾਚੀ; ਸਬਦੁ ਹੈ ਸਾਰੁ ॥
ਹਰਿ ਕਾ ਨਾਮੁ; ਰਖੈ ਉਰਿ ਧਾਰਿ ॥੭॥
ਸੇ ਦੁਖ ਆਗੈ; ਜਿ ਭੋਗ ਬਿਲਾਸੇ ॥
ਨਾਨਕ ਮੁਕਤਿ ਨਹੀ; ਬਿਨੁ ਨਾਵੈ ਸਾਚੇ ॥੮॥੨॥੫॥