ਮਾਰੂ ਮਹਲਾ ੫ ॥
ਬੇਦੁ ਪੁਕਾਰੈ ਮੁਖ ਤੇ, ਪੰਡਤ; ਕਾਮਾਮਨ ਕਾ ਮਾਠਾ ॥
Sri Guru Granth Sahib
ਮਾਰੂ ਮਹਲਾ ੫ ॥
ਮਾਰੂ ਮਹਲਾ ੫ ॥
ਬੇਦੁ ਪੁਕਾਰੈ ਮੁਖ ਤੇ, ਪੰਡਤ; ਕਾਮਾਮਨ ਕਾ ਮਾਠਾ ॥
ਮੋਨੀ ਹੋਇ ਬੈਠਾ ਇਕਾਂਤੀ; ਹਿਰਦੈ ਕਲਪਨ ਗਾਠਾ ॥
ਹੋਇ ਉਦਾਸੀ. ਗ੍ਰਿਹੁ ਤਜਿ ਚਲਿਓ; ਛੁਟਕੈ ਨਾਹੀ. ਨਾਠਾ ॥੧॥
ਜੀਅ ਕੀ; ਕੈ ਪਹਿ ਬਾਤ ਕਹਾ ॥
ਆਪਿ ਮੁਕਤੁ. ਮੋ ਕਉ ਪ੍ਰਭੁ ਮੇਲੇ; ਐਸੋ ਕਹਾ ਲਹਾ ॥੧॥ ਰਹਾਉ ॥
ਤਪਸੀ ਕਰਿ ਕੈ ਦੇਹੀ ਸਾਧੀ; ਮਨੂਆ ਦਹ ਦਿਸ ਧਾਨਾ ॥
ਬ੍ਰਹਮਚਾਰਿ ਬ੍ਰਹਮਚਜੁ ਕੀਨਾ; ਹਿਰਦੈ ਭਇਆ ਗੁਮਾਨਾ ॥
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ; ਉਸੁ ਮਹਿ ਕ੍ਰੋਧੁ ਬਿਗਾਨਾ ॥੨॥
ਘੂੰਘਰ ਬਾਧਿ. ਭਏ ਰਾਮਦਾਸਾ; ਰੋਟੀਅਨ ਕੇ ਓਪਾਵਾ ॥
ਬਰਤ ਨੇਮ ਕਰਮ ਖਟ ਕੀਨੇ; ਬਾਹਰਿ ਭੇਖ ਦਿਖਾਵਾ ॥
ਗੀਤ ਨਾਦ ਮੁਖਿ ਰਾਗ ਅਲਾਪੇ; ਮਨਿ. ਨਹੀ ਹਰਿ ਹਰਿ ਗਾਵਾ ॥੩॥
ਹਰਖ ਸੋਗ ਲੋਭ ਮੋਹ ਰਹਤ ਹਹਿ; ਨਿਰਮਲ ਹਰਿ ਕੇ ਸੰਤਾ ॥
ਤਿਨ ਕੀ ਧੂੜਿ ਪਾਏ ਮਨੁ ਮੇਰਾ; ਜਾ ਦਇਆ ਕਰੇ ਭਗਵੰਤਾ ॥
ਕਹੁ ਨਾਨਕ. ਗੁਰੁ ਪੂਰਾ ਮਿਲਿਆ; ਤਾਂ ਉਤਰੀ ਮਨ ਕੀ ਚਿੰਤਾ ॥੪॥
ਮੇਰਾ ਅੰਤਰਜਾਮੀ ਹਰਿ ਰਾਇਆ ॥
ਸਭੁ ਕਿਛੁ ਜਾਣੈ. ਮੇਰੇ ਜੀਅ ਕਾ ਪ੍ਰੀਤਮੁ; ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥
ਮਾਰੂ ਮਹਲਾ ੫ ॥
ਕੋਟਿ ਲਾਖ ਸਰਬ ਕੋ ਰਾਜਾ; ਜਿਸੁ ਹਿਰਦੈ ਨਾਮੁ ਤੁਮਾਰਾ ॥
ਜਾ ਕਉ ਨਾਮੁ. ਨ ਦੀਆ, ਮੇਰੈ ਸਤਿਗੁਰਿ; ਸੇ ਮਰਿ ਜਨਮਹਿ ਗਾਵਾਰਾ ॥੧॥
ਮੇਰੇ ਸਤਿਗੁਰ ਹੀ ਪਤਿ ਰਾਖੁ ॥
ਚੀਤਿ ਆਵਹਿ ਤਬ ਹੀ ਪਤਿ ਪੂਰੀ; ਬਿਸਰਤ ਰਲੀਐ ਖਾਕੁ ॥੧॥ ਰਹਾਉ ॥
ਰੂਪ ਰੰਗ ਖੁਸੀਆ ਮਨ ਭੋਗਣ; ਤੇ ਤੇ ਛਿਦ੍ਰ ਵਿਕਾਰਾ ॥
ਹਰਿ ਕਾ ਨਾਮੁ ਨਿਧਾਨੁ ਕਲਿਆਣਾ; ਸੂਖ ਸਹਜੁ ਇਹੁ ਸਾਰਾ ॥੨॥
ਮਾਇਆ ਰੰਗ. ਬਿਰੰਗ ਖਿਨੈ ਮਹਿ; ਜਿਉ ਬਾਦਰ ਕੀ ਛਾਇਆ ॥
ਸੇ ਲਾਲ ਭਏ ਗੂੜੈ ਰੰਗਿ ਰਾਤੇ; ਜਿਨ ਗੁਰ ਮਿਲਿ. ਹਰਿ ਹਰਿ ਗਾਇਆ ॥੩॥
ਊਚ ਮੂਚ ਅਪਾਰ ਸੁਆਮੀ; ਅਗਮ ਦਰਬਾਰਾ ॥
ਨਾਮੋ ਵਡਿਆਈ ਸੋਭਾ; ਨਾਨਕ. ਖਸਮੁ ਪਿਆਰਾ ॥੪॥੭॥੧੬॥
ਮਾਰੂ ਮਹਲਾ ੫ ਘਰੁ ੪ ॥
ੴ ਸਤਿਗੁਰ ਪ੍ਰਸਾਦਿ ॥
ਓਅੰਕਾਰਿ ਉਤਪਾਤੀ ॥
ਕੀਆ ਦਿਨਸੁ ਸਭ ਰਾਤੀ ॥
ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥
ਚਾਰਿ ਬੇਦ; ਚਾਰੇ ਖਾਣੀ ॥
ਖੰਡ ਦੀਪ ਸਭਿ ਲੋਆ ॥
ਏਕ ਕਵਾਵੈ ਤੇ; ਸਭਿ ਹੋਆ ॥੧॥
ਕਰਣੈਹਾਰਾ ਬੂਝਹੁ ਰੇ ॥
ਸਤਿਗੁਰੁ ਮਿਲੈ, ਤ ਸੂਝੈ ਰੇ ॥੧॥ ਰਹਾਉ ॥
ਤ੍ਰੈ ਗੁਣ ਕੀਆ ਪਸਾਰਾ ॥
ਨਰਕ ਸੁਰਗ ਅਵਤਾਰਾ ॥
ਹਉਮੈ ਆਵੈ ਜਾਈ ॥
ਮਨੁ ਟਿਕਣੁ; ਨ ਪਾਵੈ ਰਾਈ ॥