ਸਲੋਕ ਮਹਲਾ ੨ ॥
ਆਪਿ ਉਪਾਏ ਨਾਨਕਾ; ਆਪੇ ਰਖੈ ਵੇਕ ॥
Sri Guru Granth Sahib
ਸਲੋਕ ਮਹਲਾ ੨ ॥
ਸਲੋਕ ਮਹਲਾ ੨ ॥
ਆਪਿ ਉਪਾਏ ਨਾਨਕਾ; ਆਪੇ ਰਖੈ ਵੇਕ ॥
ਮੰਦਾ. ਕਿਸ ਨੋ ਆਖੀਐ; ਜਾਂ ਸਭਨਾ ਸਾਹਿਬੁ ਏਕੁ ॥
ਸਭਨਾ ਸਾਹਿਬੁ ਏਕੁ ਹੈ; ਵੇਖੈ ਧੰਧੈ ਲਾਇ ॥
ਕਿਸੈ ਥੋੜਾ. ਕਿਸੈ ਅਗਲਾ; ਖਾਲੀ ਕੋਈ ਨਾਹਿ ॥
ਆਵਹਿ ਨੰਗੇ. ਜਾਹਿ ਨੰਗੇ; ਵਿਚੇ; ਕਰਹਿ ਵਿਥਾਰ ॥
ਨਾਨਕ. ਹੁਕਮੁ, ਨ ਜਾਣੀਐ; ਅਗੈ ਕਾਈ ਕਾਰ ॥੧॥
ਮਹਲਾ ੧ ॥
ਜਿਨਸਿ ਥਾਪਿ. ਜੀਆਂ ਕਉ ਭੇਜੈ; ਜਿਨਸਿ ਥਾਪਿ. ਲੈ ਜਾਵੈ ॥
ਆਪੇ ਥਾਪਿ. ਉਥਾਪੈ ਆਪੇ; ਏਤੇ ਵੇਸ ਕਰਾਵੈ ॥
ਜੇਤੇ ਜੀਅ ਫਿਰਹਿ ਅਉਧੂਤੀ; ਆਪੇ ਭਿਖਿਆ ਪਾਵੈ ॥
ਲੇਖੈ ਬੋਲਣੁ. ਲੇਖੈ ਚਲਣੁ; ਕਾਇਤੁ ਕੀਚਹਿ ਦਾਵੇ ॥
ਮੂਲੁ ਮਤਿ ਪਰਵਾਣਾ ਏਹੋ; ਨਾਨਕੁ ਆਖਿ ਸੁਣਾਏ ॥
ਕਰਣੀ ਉਪਰਿ. ਹੋਇ ਤਪਾਵਸੁ; ਜੇ ਕੋ ਕਹੈ ਕਹਾਏ ॥੨॥
ਪਉੜੀ ॥
ਗੁਰਮੁਖਿ ਚਲਤੁ ਰਚਾਇਓਨੁ; ਗੁਣ ਪਰਗਟੀ ਆਇਆ ॥
ਗੁਰਬਾਣੀ ਸਦ ਉਚਰੈ; ਹਰਿ ਮੰਨਿ ਵਸਾਇਆ ॥
ਸਕਤਿ ਗਈ. ਭ੍ਰਮੁ ਕਟਿਆ; ਸਿਵ ਜੋਤਿ ਜਗਾਇਆ ॥
ਜਿਨ ਕੈ ਪੋਤੈ ਪੁੰਨੁ ਹੈ; ਗੁਰੁ ਪੁਰਖੁ ਮਿਲਾਇਆ ॥
ਨਾਨਕ. ਸਹਜੇ ਮਿਲਿ ਰਹੇ; ਹਰਿ ਨਾਮਿ ਸਮਾਇਆ ॥੨॥
ਸਲੋਕ ਮਹਲਾ ੨ ॥
ਸਾਹ ਚਲੇ ਵਣਜਾਰਿਆ; ਲਿਖਿਆ ਦੇਵੈ ਨਾਲਿ ॥
ਲਿਖੇ ਉਪਰਿ. ਹੁਕਮੁ ਹੋਇ; ਲਈਐ ਵਸਤੁ ਸਮੑਾਲਿ ॥
ਵਸਤੁ ਲਈ ਵਣਜਾਰਈ; ਵਖਰੁ ਬਧਾ ਪਾਇ ॥
ਕੇਈ ਲਾਹਾ ਲੈ ਚਲੇ; ਇਕਿ ਚਲੇ ਮੂਲੁ ਗਵਾਇ ॥
ਥੋੜਾ ਕਿਨੈ. ਨ ਮੰਗਿਓ; ਕਿਸੁ ਕਹੀਐ ਸਾਬਾਸਿ ॥
ਨਦਰਿ ਤਿਨਾ ਕਉ ਨਾਨਕਾ; ਜਿ ਸਾਬਤੁ ਲਾਏ ਰਾਸਿ ॥੧॥
ਮਹਲਾ ੧ ॥
ਜੁੜਿ ਜੁੜਿ ਵਿਛੁੜੇ; ਵਿਛੁੜਿ ਜੁੜੇ ॥
ਜੀਵਿ ਜੀਵਿ ਮੁਏ; ਮੁਏ ਜੀਵੇ ॥
ਕੇਤਿਆ ਕੇ ਬਾਪ. ਕੇਤਿਆ ਕੇ ਬੇਟੇ; ਕੇਤੇ ਗੁਰ ਚੇਲੇ ਹੂਏ ॥
ਆਗੈ ਪਾਛੈ ਗਣਤ. ਨ ਆਵੈ; ਕਿਆ ਜਾਤੀ. ਕਿਆ ਹੁਣਿ ਹੂਏ ॥
ਸਭੁ ਕਰਣਾ ਕਿਰਤੁ ਕਰਿ ਲਿਖੀਐ; ਕਰਿ ਕਰਿ ਕਰਤਾ ਕਰੇ ਕਰੇ ॥
ਮਨਮੁਖਿ ਮਰੀਐ. ਗੁਰਮੁਖਿ ਤਰੀਐ; ਨਾਨਕ ਨਦਰੀ ਨਦਰਿ ਕਰੇ ॥੨॥
ਪਉੜੀ ॥
ਮਨਮੁਖਿ ਦੂਜਾ ਭਰਮੁ ਹੈ; ਦੂਜੈ ਲੋਭਾਇਆ ॥
ਕੂੜੁ ਕਪਟੁ ਕਮਾਵਦੇ; ਕੂੜੋ ਆਲਾਇਆ ॥
ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ; ਸਭੁ ਦੁਖੁ ਸਬਾਇਆ ॥
ਜਮ ਦਰਿ ਬਧੇ ਮਾਰੀਅਹਿ; ਭਰਮਹਿ ਭਰਮਾਇਆ ॥
ਮਨਮੁਖਿ ਜਨਮੁ ਗਵਾਇਆ; ਨਾਨਕ. ਹਰਿ ਭਾਇਆ ॥੩॥
ਸਲੋਕ ਮਹਲਾ ੨ ॥
ਜਿਨ ਵਡਿਆਈ ਤੇਰੇ ਨਾਮ ਕੀ; ਤੇ ਰਤੇ ਮਨ ਮਾਹਿ ॥
ਨਾਨਕ. ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥
ਨਾਨਕ. ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥
ਤਿਨੑੀ ਪੀਤਾ ਰੰਗ ਸਿਉ; ਜਿਨੑ ਕਉ ਲਿਖਿਆ ਆਦਿ ॥੧॥