ਆਠ ਪਹਰ ਪਾਰਬ੍ਰਹਮੁ ਧਿਆਈ; ਸਦਾ ਸਦਾ ਗੁਨ ਗਾਇਆ ॥
Sri Guru Granth Sahib
Ang 1339
ਕਹੁ ਨਾਨਕ. ਮੇਰੇ ਪੂਰੇ ਮਨੋਰਥ; ਪਾਰਬ੍ਰਹਮੁ ਗੁਰੁ ਪਾਇਆ ॥੪॥੪॥
ਪ੍ਰਭਾਤੀ ਮਹਲਾ ੫ ॥
ਸਿਮਰਤ ਨਾਮੁ; ਕਿਲਬਿਖ ਸਭਿ ਨਾਸੇ ॥
ਸਚੁ ਨਾਮੁ; ਗੁਰਿ ਦੀਨੀ ਰਾਸੇ ॥
ਪ੍ਰਭ ਕੀ ਦਰਗਹ; ਸੋਭਾਵੰਤੇ ॥
ਸੇਵਕ ਸੇਵਿ; ਸਦਾ ਸੋਹੰਤੇ ॥੧॥
ਹਰਿ ਹਰਿ ਨਾਮੁ; ਜਪਹੁ ਮੇਰੇ ਭਾਈ ॥
ਸਗਲੇ ਰੋਗ ਦੋਖ ਸਭਿ ਬਿਨਸਹਿ; ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥
ਜਨਮ ਮਰਨ; ਗੁਰਿ ਰਾਖੇ ਮੀਤ ॥
ਹਰਿ ਕੇ ਨਾਮ ਸਿਉ; ਲਾਗੀ ਪ੍ਰੀਤਿ ॥
ਕੋਟਿ ਜਨਮ ਕੇ; ਗਏ ਕਲੇਸ ॥
ਜੋ ਤਿਸੁ ਭਾਵੈ; ਸੋ ਭਲ ਹੋਸ ॥੨॥
ਤਿਸੁ ਗੁਰ ਕਉ; ਹਉ ਸਦ ਬਲਿ ਜਾਈ ॥
ਜਿਸੁ ਪ੍ਰਸਾਦਿ; ਹਰਿ ਨਾਮੁ ਧਿਆਈ ॥
ਐਸਾ ਗੁਰੁ; ਪਾਈਐ ਵਡਭਾਗੀ ॥
ਜਿਸੁ ਮਿਲਤੇ; ਰਾਮ ਲਿਵ ਲਾਗੀ ॥੩॥
ਕਰਿ ਕਿਰਪਾ; ਪਾਰਬ੍ਰਹਮ ਸੁਆਮੀ ॥
ਸਗਲ ਘਟਾ ਕੇ; ਅੰਤਰਜਾਮੀ ॥
ਆਠ ਪਹਰ; ਅਪੁਨੀ ਲਿਵ ਲਾਇ ॥
ਜਨੁ ਨਾਨਕੁ; ਪ੍ਰਭ ਕੀ ਸਰਨਾਇ ॥੪॥੫॥
ਪ੍ਰਭਾਤੀ ਮਹਲਾ ੫ ॥
ਕਰਿ ਕਿਰਪਾ; ਅਪੁਨੇ ਪ੍ਰਭਿ ਕੀਏ ॥
ਹਰਿ ਕਾ ਨਾਮੁ; ਜਪਨ ਕਉ ਦੀਏ ॥
ਆਠ ਪਹਰ; ਗੁਨ ਗਾਇ ਗੁਬਿੰਦ ॥
ਭੈ ਬਿਨਸੇ; ਉਤਰੀ ਸਭ ਚਿੰਦ ॥੧॥
ਉਬਰੇ. ਸਤਿਗੁਰ ਚਰਨੀ ਲਾਗਿ ॥
ਜੋ ਗੁਰੁ ਕਹੈ, ਸੋਈ ਭਲ ਮੀਠਾ; ਮਨ ਕੀ ਮਤਿ ਤਿਆਗਿ ॥੧॥ ਰਹਾਉ ॥
ਮਨਿ ਤਨਿ ਵਸਿਆ; ਹਰਿ ਪ੍ਰਭੁ ਸੋਈ ॥
ਕਲਿ ਕਲੇਸ; ਕਿਛੁ ਬਿਘਨੁ. ਨ ਹੋਈ ॥
ਸਦਾ ਸਦਾ ਪ੍ਰਭੁ; ਜੀਅ ਕੈ ਸੰਗਿ ॥
ਉਤਰੀ ਮੈਲੁ; ਨਾਮ ਕੈ ਰੰਗਿ ॥੨॥
ਚਰਨ ਕਮਲ ਸਿਉ; ਲਾਗੋ ਪਿਆਰੁ ॥
ਬਿਨਸੇ ਕਾਮ ਕ੍ਰੋਧ ਅਹੰਕਾਰ ॥
ਪ੍ਰਭ ਮਿਲਨ ਕਾ; ਮਾਰਗੁ ਜਾਨਾਂ ॥
ਭਾਇ ਭਗਤਿ; ਹਰਿ ਸਿਉ ਮਨੁ ਮਾਨਾਂ ॥੩॥
ਸੁਣਿ ਸਜਣ ਸੰਤ ਮੀਤ ਸੁਹੇਲੇ ॥
ਨਾਮੁ ਰਤਨੁ; ਹਰਿ ਅਗਹ ਅਤੋਲੇ ॥
ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥
ਕਹੁ ਨਾਨਕ; ਵਡਭਾਗੀ ਪਾਈਐ ॥੪॥੬॥
ਪ੍ਰਭਾਤੀ ਮਹਲਾ ੫ ॥
ਸੇ ਧਨਵੰਤ; ਸੇਈ ਸਚੁ ਸਾਹਾ ॥
ਹਰਿ ਕੀ ਦਰਗਹ; ਨਾਮੁ ਵਿਸਾਹਾ ॥੧॥
ਹਰਿ ਹਰਿ ਨਾਮੁ ਜਪਹੁ; ਮਨ ਮੀਤ ॥
ਗੁਰੁ ਪੂਰਾ ਪਾਈਐ ਵਡਭਾਗੀ; ਨਿਰਮਲ ਪੂਰਨ ਰੀਤਿ ॥੧॥ ਰਹਾਉ ॥
ਪਾਇਆ ਲਾਭੁ; ਵਜੀ ਵਾਧਾਈ ॥
ਸੰਤ ਪ੍ਰਸਾਦਿ; ਹਰਿ ਕੇ ਗੁਨ ਗਾਈ ॥੨॥
ਸਫਲ ਜਨਮੁ; ਜੀਵਨ ਪਰਵਾਣੁ ॥
ਗੁਰ ਪਰਸਾਦੀ; ਹਰਿ ਰੰਗੁ ਮਾਣੁ ॥੩॥
ਬਿਨਸੇ ਕਾਮ ਕ੍ਰੋਧ ਅਹੰਕਾਰ ॥
ਨਾਨਕ; ਗੁਰਮੁਖਿ ਉਤਰਹਿ ਪਾਰਿ ॥੪॥੭॥
ਪ੍ਰਭਾਤੀ ਮਹਲਾ ੫ ॥
ਗੁਰੁ ਪੂਰਾ; ਪੂਰੀ ਤਾ ਕੀ ਕਲਾ ॥