ਗਿਆਨ ਮੰਗੀ ਹਰਿ ਕਥਾ ਚੰਗੀ; ਹਰਿ ਨਾਮੁ ਗਤਿ ਮਿਤਿ ਜਾਣੀਆ ॥
Sri Guru Granth Sahib
Ang 576
ਸਭੁ ਜਨਮੁ ਸਫਲਿਉ ਕੀਆ ਕਰਤੈ; ਹਰਿ ਰਾਮ ਨਾਮਿ ਵਖਾਣੀਆ ॥
ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ; ਹਰਿ ਭਗਤਿ ਹਰਿ ਜਨ ਮੰਗੀਆ ॥
ਜਨੁ ਕਹੈ ਨਾਨਕੁ. ਸੁਣਹੁ ਸੰਤਹੁ; ਹਰਿ ਭਗਤਿ ਗੋਵਿੰਦ ਚੰਗੀਆ ॥੧॥
ਦੇਹ ਕੰਚਨ; ਜੀਨੁ ਸੁਵਿਨਾ ਰਾਮ ॥
ਜੜਿ; ਹਰਿ ਹਰਿ ਨਾਮੁ ਰਤੰਨਾ ਰਾਮ ॥
ਜੜਿ ਨਾਮ ਰਤਨੁ. ਗੋਵਿੰਦ ਪਾਇਆ; ਹਰਿ ਮਿਲੇ ਹਰਿ ਗੁਣ ਸੁਖ ਘਣੇ ॥
ਗੁਰਸਬਦੁ ਪਾਇਆ ਹਰਿ ਨਾਮੁ ਧਿਆਇਆ; ਵਡਭਾਗੀ ਹਰਿ ਰੰਗ. ਹਰਿ ਬਣੇ ॥
ਹਰਿ ਮਿਲੇ ਸੁਆਮੀ ਅੰਤਰਜਾਮੀ; ਹਰਿ ਨਵਤਨ ਹਰਿ ਨਵ ਰੰਗੀਆ ॥
ਨਾਨਕੁ ਵਖਾਣੈ. ਨਾਮੁ ਜਾਣੈ; ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥
ਕੜੀਆਲੁ ਮੁਖੇ; ਗੁਰਿ ਅੰਕਸੁ ਪਾਇਆ ਰਾਮ ॥
ਮਨੁ ਮੈਗਲੁ; ਗੁਰ ਸਬਦਿ ਵਸਿ ਆਇਆ ਰਾਮ ॥
ਮਨੁ ਵਸਗਤਿ ਆਇਆ. ਪਰਮ ਪਦੁ ਪਾਇਆ; ਸਾ ਧਨ ਕੰਤਿ ਪਿਆਰੀ ॥
ਅੰਤਰਿ ਪ੍ਰੇਮੁ ਲਗਾ ਹਰਿ ਸੇਤੀ; ਘਰਿ ਸੋਹੈ ਹਰਿ ਪ੍ਰਭ ਨਾਰੀ ॥
ਹਰਿ ਰੰਗਿ ਰਾਤੀ ਸਹਜੇ ਮਾਤੀ; ਹਰਿ ਪ੍ਰਭੁ ਹਰਿ ਹਰਿ ਪਾਇਆ ॥
ਨਾਨਕ ਜਨੁ ਹਰਿ ਦਾਸੁ ਕਹਤੁ ਹੈ; ਵਡਭਾਗੀ ਹਰਿ ਹਰਿ ਧਿਆਇਆ ॥੩॥
ਦੇਹ ਘੋੜੀ ਜੀ; ਜਿਤੁ ਹਰਿ ਪਾਇਆ ਰਾਮ ॥
ਮਿਲਿ ਸਤਿਗੁਰ ਜੀ; ਮੰਗਲੁ ਗਾਇਆ ਰਾਮ ॥
ਹਰਿ ਗਾਇ ਮੰਗਲੁ ਰਾਮ ਨਾਮਾ; ਹਰਿ ਸੇਵ ਸੇਵਕ ਸੇਵਕੀ ॥
ਪ੍ਰਭ ਜਾਇ ਪਾਵੈ ਰੰਗ ਮਹਲੀ; ਹਰਿ ਰੰਗੁ ਮਾਣੈ. ਰੰਗ ਕੀ ॥
ਗੁਣ ਰਾਮ ਗਾਏ. ਮਨਿ ਸੁਭਾਏ; ਹਰਿ ਗੁਰਮਤੀ ਮਨਿ ਧਿਆਇਆ ॥
ਜਨ ਨਾਨਕ. ਹਰਿ ਕਿਰਪਾ ਧਾਰੀ; ਦੇਹ ਘੋੜੀ ਚੜਿ. ਹਰਿ ਪਾਇਆ ॥੪॥੨॥੬॥
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪ ॥
ੴ ਸਤਿਗੁਰ ਪ੍ਰਸਾਦਿ ॥
ਗੁਰ ਮਿਲਿ ਲਧਾ ਜੀ; ਰਾਮੁ ਪਿਆਰਾ ਰਾਮ ॥
ਇਹੁ ਤਨੁ ਮਨੁ ਦਿਤੜਾ; ਵਾਰੋ ਵਾਰਾ ਰਾਮ ॥
ਤਨੁ ਮਨੁ ਦਿਤਾ ਭਵਜਲੁ ਜਿਤਾ; ਚੂਕੀ ਕਾਂਣਿ ਜਮਾਣੀ ॥
ਅਸਥਿਰੁ ਥੀਆ ਅੰਮ੍ਰਿਤੁ ਪੀਆ; ਰਹਿਆ ਆਵਣ ਜਾਣੀ ॥
ਸੋ ਘਰੁ ਲਧਾ. ਸਹਜਿ ਸਮਧਾ; ਹਰਿ ਕਾ ਨਾਮੁ ਅਧਾਰਾ ॥
ਕਹੁ ਨਾਨਕ. ਸੁਖਿ ਮਾਣੇ ਰਲੀਆਂ; ਗੁਰ ਪੂਰੇ ਕੰਉ ਨਮਸਕਾਰਾ ॥੧॥
ਸੁਣਿ ਸਜਣ ਜੀ; ਮੈਡੜੇ ਮੀਤਾ ਰਾਮ ॥
ਗੁਰਿ. ਮੰਤ੍ਰੁ ਸਬਦੁ ਸਚੁ; ਦੀਤਾ ਰਾਮ ॥
ਸਚੁ ਸਬਦੁ ਧਿਆਇਆ. ਮੰਗਲੁ ਗਾਇਆ; ਚੂਕੇ ਮਨਹੁ ਅਦੇਸਾ ॥
ਸੋ ਪ੍ਰਭੁ ਪਾਇਆ. ਕਤਹਿ ਨ ਜਾਇਆ; ਸਦਾ ਸਦਾ ਸੰਗਿ ਬੈਸਾ ॥
ਪ੍ਰਭ ਜੀ ਭਾਣਾ. ਸਚਾ ਮਾਣਾ; ਪ੍ਰਭਿ ਹਰਿ ਧਨੁ ਸਹਜੇ ਦੀਤਾ ॥