ਛੋਡਿਹੁ; ਨਿੰਦਾ ਤਾਤਿ ਪਰਾਈ ॥
Sri Guru Granth Sahib
Ang 1026
ਪੜਿ ਪੜਿ ਦਝਹਿ; ਸਾਤਿ. ਨ ਆਈ ॥
ਮਿਲਿ ਸਤਸੰਗਤਿ ਨਾਮੁ ਸਲਾਹਹੁ; ਆਤਮ ਰਾਮੁ ਸਖਾਈ ਹੇ ॥੭॥
ਛੋਡਹੁ; ਕਾਮ ਕ੍ਰੋਧੁ ਬੁਰਿਆਈ ॥
ਹਉਮੈ ਧੰਧੁ ਛੋਡਹੁ ਲੰਪਟਾਈ ॥
ਸਤਿਗੁਰ ਸਰਣਿ ਪਰਹੁ. ਤਾ ਉਬਰਹੁ; ਇਉ ਤਰੀਐ ਭਵਜਲੁ ਭਾਈ ਹੇ ॥੮॥
ਆਗੈ ਬਿਮਲ ਨਦੀ; ਅਗਨਿ ਬਿਖੁ ਝੇਲਾ ॥
ਤਿਥੈ ਅਵਰੁ. ਨ ਕੋਈ; ਜੀਉ ਇਕੇਲਾ ॥
ਭੜ ਭੜ ਅਗਨਿ ਸਾਗਰੁ ਦੇ ਲਹਰੀ; ਪੜਿ ਦਝਹਿ. ਮਨਮੁਖ ਤਾਈ ਹੇ ॥੯॥
ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥
ਜਿਨਿ ਪਾਇਆ; ਸੋਈ ਬਿਧਿ ਜਾਣੈ ॥
ਜਿਨ ਪਾਇਆ ਤਿਨ ਪੂਛਹੁ ਭਾਈ; ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥
ਗੁਰ ਬਿਨੁ; ਉਰਝਿ ਮਰਹਿ ਬੇਕਾਰਾ ॥
ਜਮੁ ਸਿਰਿ ਮਾਰੇ; ਕਰੇ ਖੁਆਰਾ ॥
ਬਾਧੇ. ਮੁਕਤਿ ਨਾਹੀ, ਨਰ ਨਿੰਦਕ; ਡੂਬਹਿ ਨਿੰਦ ਪਰਾਈ ਹੇ ॥੧੧॥
ਬੋਲਹੁ ਸਾਚੁ; ਪਛਾਣਹੁ ਅੰਦਰਿ ॥
ਦੂਰਿ ਨਾਹੀ; ਦੇਖਹੁ ਕਰਿ ਨੰਦਰਿ ॥
ਬਿਘਨੁ ਨਾਹੀ. ਗੁਰਮੁਖਿ ਤਰੁ ਤਾਰੀ; ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥
ਦੇਹੀ ਅੰਦਰਿ; ਨਾਮੁ ਨਿਵਾਸੀ ॥
ਆਪੇ ਕਰਤਾ ਹੈ ਅਬਿਨਾਸੀ ॥
ਨਾ ਜੀਉ ਮਰੈ. ਨ ਮਾਰਿਆ ਜਾਈ; ਕਰਿ ਦੇਖੈ ਸਬਦਿ ਰਜਾਈ ਹੇ ॥੧੩॥
ਓਹੁ ਨਿਰਮਲੁ ਹੈ; ਨਾਹੀ ਅੰਧਿਆਰਾ ॥
ਓਹੁ ਆਪੇ ਤਖਤਿ ਬਹੈ; ਸਚਿਆਰਾ ॥
ਸਾਕਤ ਕੂੜੇ ਬੰਧਿ ਭਵਾਈਅਹਿ; ਮਰਿ ਜਨਮਹਿ ਆਈ ਜਾਈ ਹੇ ॥੧੪॥
ਗੁਰ ਕੇ ਸੇਵਕ; ਸਤਿਗੁਰ ਪਿਆਰੇ ॥
ਓਇ ਬੈਸਹਿ ਤਖਤਿ; ਸੁ ਸਬਦੁ ਵੀਚਾਰੇ ॥
ਤਤੁ ਲਹਹਿ ਅੰਤਰਗਤਿ ਜਾਣਹਿ; ਸਤਸੰਗਤਿ ਸਾਚੁ ਵਡਾਈ ਹੇ ॥੧੫॥
ਆਪਿ ਤਰੈ; ਜਨੁ ਪਿਤਰਾ ਤਾਰੇ ॥
ਸੰਗਤਿ ਮੁਕਤਿ; ਸੁ ਪਾਰਿ ਉਤਾਰੇ ॥
ਨਾਨਕੁ. ਤਿਸ ਕਾ ਲਾਲਾ ਗੋਲਾ; ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥
ਮਾਰੂ ਮਹਲਾ ੧ ॥
ਕੇਤੇ ਜੁਗ ਵਰਤੇ; ਗੁਬਾਰੈ ॥
ਤਾੜੀ ਲਾਈ; ਅਪਰ ਅਪਾਰੈ ॥
ਧੁੰਧੂਕਾਰਿ ਨਿਰਾਲਮੁ ਬੈਠਾ; ਨਾ ਤਦਿ ਧੰਧੁ ਪਸਾਰਾ ਹੇ ॥੧॥
ਜੁਗ ਛਤੀਹ; ਤਿਨੈ ਵਰਤਾਏ ॥
ਜਿਉ ਤਿਸੁ ਭਾਣਾ; ਤਿਵੈ ਚਲਾਏ ॥
ਤਿਸਹਿ ਸਰੀਕੁ. ਨ ਦੀਸੈ ਕੋਈ; ਆਪੇ ਅਪਰ ਅਪਾਰਾ ਹੇ ॥੨॥
ਗੁਪਤੇ ਬੂਝਹੁ; ਜੁਗ ਚਤੁਆਰੇ ॥
ਘਟਿ ਘਟਿ ਵਰਤੈ; ਉਦਰ ਮਝਾਰੇ ॥
ਜੁਗੁ ਜੁਗੁ ਏਕਾ ਏਕੀ ਵਰਤੈ; ਕੋਈ ਬੂਝੈ ਗੁਰ ਵੀਚਾਰਾ ਹੇ ॥੩॥
ਬਿੰਦੁ ਰਕਤੁ ਮਿਲਿ; ਪਿੰਡੁ ਸਰੀਆ ॥
ਪਉਣੁ ਪਾਣੀ ਅਗਨੀ ਮਿਲਿ ਜੀਆ ॥
ਆਪੇ ਚੋਜ ਕਰੇ ਰੰਗ ਮਹਲੀ; ਹੋਰ ਮਾਇਆ ਮੋਹ ਪਸਾਰਾ ਹੇ ॥੪॥
ਗਰਭ ਕੁੰਡਲ ਮਹਿ; ਉਰਧ ਧਿਆਨੀ ॥
ਆਪੇ ਜਾਣੈ ਅੰਤਰਜਾਮੀ ॥
ਸਾਸਿ ਸਾਸਿ ਸਚੁ ਨਾਮੁ ਸਮਾਲੇ; ਅੰਤਰਿ ਉਦਰ ਮਝਾਰਾ ਹੇ ॥੫॥