ਸੰਕਟਿ ਨਹੀ ਪਰੈ. ਜੋਨਿ ਨਹੀ ਆਵੈ; ਨਾਮੁ ਨਿਰੰਜਨ ਜਾ ਕੋ ਰੇ ॥
Sri Guru Granth Sahib
Ang 339
ਕਬੀਰ ਕੋ ਸੁਆਮੀ. ਐਸੋ ਠਾਕੁਰੁ; ਜਾ ਕੈ. ਮਾਈ ਨ ਬਾਪੋ ਰੇ ॥੨॥੧੯॥੭੦॥
ਗਉੜੀ ॥
ਨਿੰਦਉ; ਨਿੰਦਉ; ਮੋ ਕਉ ਲੋਗੁ ਨਿੰਦਉ ॥
ਨਿੰਦਾ ਜਨ ਕਉ; ਖਰੀ ਪਿਆਰੀ ॥
ਨਿੰਦਾ ਬਾਪੁ; ਨਿੰਦਾ ਮਹਤਾਰੀ ॥੧॥ ਰਹਾਉ ॥
ਨਿੰਦਾ ਹੋਇ; ਤ ਬੈਕੁੰਠਿ ਜਾਈਐ ॥
ਨਾਮੁ ਪਦਾਰਥੁ; ਮਨਹਿ ਬਸਾਈਐ ॥
ਰਿਦੈ ਸੁਧ; ਜਉ ਨਿੰਦਾ ਹੋਇ ॥
ਹਮਰੇ ਕਪਰੇ; ਨਿੰਦਕੁ ਧੋਇ ॥੧॥
ਨਿੰਦਾ ਕਰੈ; ਸੁ ਹਮਰਾ ਮੀਤੁ ॥
ਨਿੰਦਕ ਮਾਹਿ; ਹਮਾਰਾ ਚੀਤੁ ॥
ਨਿੰਦਕੁ ਸੋ; ਜੋ ਨਿੰਦਾ ਹੋਰੈ ॥
ਹਮਰਾ ਜੀਵਨੁ; ਨਿੰਦਕੁ ਲੋਰੈ ॥੨॥
ਨਿੰਦਾ ਹਮਰੀ; ਪ੍ਰੇਮ ਪਿਆਰੁ ॥
ਨਿੰਦਾ ਹਮਰਾ; ਕਰੈ ਉਧਾਰੁ ॥
ਜਨ ਕਬੀਰ ਕਉ; ਨਿੰਦਾ ਸਾਰੁ ॥
ਨਿੰਦਕੁ ਡੂਬਾ; ਹਮ ਉਤਰੇ ਪਾਰਿ ॥੩॥੨੦॥੭੧॥
ਰਾਜਾ ਰਾਮ. ਤੂੰ ਐਸਾ ਨਿਰਭਉ; ਤਰਨ ਤਾਰਨ, ਰਾਮ ਰਾਇਆ ॥੧॥ ਰਹਾਉ ॥
ਜਬ ਹਮ ਹੋਤੇ, ਤਬ ਤੁਮ ਨਾਹੀ; ਅਬ ਤੁਮ ਹਹੁ, ਹਮ ਨਾਹੀ ॥
ਅਬ ਹਮ ਤੁਮ, ਏਕ ਭਏ ਹਹਿ; ਏਕੈ ਦੇਖਤ ਮਨੁ ਪਤੀਆਹੀ ॥੧॥
ਜਬ ਬੁਧਿ ਹੋਤੀ. ਤਬ ਬਲੁ ਕੈਸਾ; ਅਬ ਬੁਧਿ ਬਲੁ ਨ ਖਟਾਈ ॥
ਕਹਿ ਕਬੀਰ. ਬੁਧਿ ਹਰਿ ਲਈ ਮੇਰੀ; ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
ਗਉੜੀ ॥
ਖਟ ਨੇਮ ਕਰਿ ਕੋਠੜੀ ਬਾਂਧੀ; ਬਸਤੁ ਅਨੂਪੁ ਬੀਚ ਪਾਈ ॥
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ; ਕਰਤੇ. ਬਾਰ ਨ ਲਾਈ ॥੧॥
ਅਬ ਮਨ ਜਾਗਤ ਰਹੁ; ਰੇ ਭਾਈ ॥
ਗਾਫਲੁ ਹੋਇ ਕੈ. ਜਨਮੁ ਗਵਾਇਓ; ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
ਪੰਚ ਪਹਰੂਆ. ਦਰ ਮਹਿ ਰਹਤੇ; ਤਿਨ ਕਾ ਨਹੀ ਪਤੀਆਰਾ ॥
ਚੇਤਿ ਸੁਚੇਤ. ਚਿਤ ਹੋਇ ਰਹੁ; ਤਉ ਲੈ ਪਰਗਾਸੁ ਉਜਾਰਾ ॥੨॥
ਨਉ ਘਰ ਦੇਖਿ. ਜੁ ਕਾਮਨਿ ਭੂਲੀ; ਬਸਤੁ ਅਨੂਪ ਨ ਪਾਈ ॥
ਕਹਤੁ ਕਬੀਰ. ਨਵੈ ਘਰ ਮੂਸੇ; ਦਸਵੈਂ ਤਤੁ ਸਮਾਈ ॥੩॥੨੨॥੭੩॥
ਗਉੜੀ ॥
ਮਾਈ. ਮੋਹਿ ਅਵਰੁ ਨ ਜਾਨਿਓ; ਆਨਾਨਾਂ ॥
ਸਿਵ ਸਨਕਾਦਿ. ਜਾਸੁ ਗੁਨ ਗਾਵਹਿ; ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ; ਗਗਨ ਮੰਡਲ ਮਹਿ ਧਿਆਨਾਨਾਂ ॥
ਬਿਖੈ ਰੋਗ ਭੈ ਬੰਧਨ ਭਾਗੇ; ਮਨ ਨਿਜ ਘਰਿ ਸੁਖੁ ਜਾਨਾਨਾ ॥੧॥
ਏਕ ਸੁਮਤਿ ਰਤਿ. ਜਾਨਿ ਮਾਨਿ ਪ੍ਰਭ; ਦੂਸਰ ਮਨਹਿ. ਨ ਆਨਾਨਾ ॥
ਚੰਦਨ ਬਾਸੁ ਭਏ ਮਨ ਬਾਸਨ; ਤਿਆਗਿ ਘਟਿਓ ਅਭਿਮਾਨਾਨਾ ॥੨॥
ਜੋ ਜਨ ਗਾਇ ਧਿਆਇ ਜਸੁ ਠਾਕੁਰ; ਤਾਸੁ ਪ੍ਰਭੂ ਹੈ ਥਾਨਾਨਾਂ ॥
ਤਿਹ ਬਡ ਭਾਗ ਬਸਿਓ ਮਨਿ ਜਾ ਕੈ; ਕਰਮ ਪ੍ਰਧਾਨ ਮਥਾਨਾਨਾ ॥੩॥
ਕਾਟਿ ਸਕਤਿ. ਸਿਵ ਸਹਜੁ ਪ੍ਰਗਾਸਿਓ; ਏਕੈ ਏਕ ਸਮਾਨਾਨਾ ॥