ਗੁਰ ਕਾ ਸਬਦੁ; ਸਦਾ ਸਦ ਅਟਲਾ ॥
Sri Guru Granth Sahib
Ang 1340
ਗੁਰ ਕੀ ਬਾਣੀ; ਜਿਸੁ ਮਨਿ ਵਸੈ ॥
ਦੂਖੁ ਦਰਦੁ ਸਭੁ; ਤਾ ਕਾ ਨਸੈ ॥੧॥
ਹਰਿ ਰੰਗਿ ਰਾਤਾ; ਮਨੁ ਰਾਮ ਗੁਨ ਗਾਵੈ ॥
ਮੁਕਤੋੁ, ਸਾਧੂ ਧੂਰੀ ਨਾਵੈ ॥੧॥ ਰਹਾਉ ॥
ਗੁਰ ਪਰਸਾਦੀ; ਉਤਰੇ ਪਾਰਿ ॥
ਭਉ ਭਰਮੁ ਬਿਨਸੇ ਬਿਕਾਰ ॥
ਮਨ ਤਨ ਅੰਤਰਿ; ਬਸੇ ਗੁਰ ਚਰਨਾ ॥
ਨਿਰਭੈ ਸਾਧ; ਪਰੇ ਹਰਿ ਸਰਨਾ ॥੨॥
ਅਨਦ ਸਹਜ ਰਸ; ਸੂਖ ਘਨੇਰੇ ॥
ਦੁਸਮਨੁ ਦੂਖੁ. ਨ ਆਵੈ ਨੇਰੇ ॥
ਗੁਰਿ ਪੂਰੈ; ਅਪੁਨੇ ਕਰਿ ਰਾਖੇ ॥
ਹਰਿ ਨਾਮੁ ਜਪਤ; ਕਿਲਬਿਖ ਸਭਿ ਲਾਥੇ ॥੩॥
ਸੰਤ ਸਾਜਨ ਸਿਖ; ਭਏ ਸੁਹੇਲੇ ॥
ਗੁਰਿ ਪੂਰੈ; ਪ੍ਰਭ ਸਿਉ ਲੈ ਮੇਲੇ ॥
ਜਨਮ ਮਰਨ ਦੁਖ ਫਾਹਾ ਕਾਟਿਆ ॥
ਕਹੁ ਨਾਨਕ; ਗੁਰਿ. ਪੜਦਾ ਢਾਕਿਆ ॥੪॥੮॥
ਪ੍ਰਭਾਤੀ ਮਹਲਾ ੫ ॥
ਸਤਿਗੁਰਿ ਪੂਰੈ; ਨਾਮੁ ਦੀਆ ॥
ਅਨਦ ਮੰਗਲ ਕਲਿਆਣ ਸਦਾ ਸੁਖੁ; ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥
ਚਰਨ ਕਮਲ ਗੁਰ ਕੇ; ਮਨਿ ਵੂਠੇ ॥
ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥
ਨਿਤ ਉਠਿ ਗਾਵਹੁ; ਪ੍ਰਭ ਕੀ ਬਾਣੀ ॥
ਆਠ ਪਹਰ; ਹਰਿ ਸਿਮਰਹੁ ਪ੍ਰਾਣੀ ॥੨॥
ਘਰਿ ਬਾਹਰਿ; ਪ੍ਰਭੁ ਸਭਨੀ ਥਾਈ ॥
ਸੰਗਿ ਸਹਾਈ; ਜਹ ਹਉ ਜਾਈ ॥੩॥
ਦੁਇ ਕਰ ਜੋੜਿ; ਕਰੀ ਅਰਦਾਸਿ ॥
ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥
ਪ੍ਰਭਾਤੀ ਮਹਲਾ ੫ ॥
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥
ਗੁਰੁ ਪੂਰਾ ਪਾਈਐ ਵਡਭਾਗੀ; ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥
ਕਿਲਬਿਖ ਮੇਟੇ; ਸਬਦਿ ਸੰਤੋਖੁ ॥
ਨਾਮੁ ਅਰਾਧਨ; ਹੋਆ ਜੋਗੁ ॥
ਸਾਧਸੰਗਿ; ਹੋਆ ਪਰਗਾਸੁ ॥
ਚਰਨ ਕਮਲ; ਮਨ ਮਾਹਿ ਨਿਵਾਸੁ ॥੧॥
ਜਿਨਿ ਕੀਆ; ਤਿਨਿ ਲੀਆ ਰਾਖਿ ॥
ਪ੍ਰਭੁ ਪੂਰਾ; ਅਨਾਥ ਕਾ ਨਾਥੁ ॥
ਜਿਸਹਿ ਨਿਵਾਜੇ; ਕਿਰਪਾ ਧਾਰਿ ॥
ਪੂਰਨ ਕਰਮ ਤਾ ਕੇ ਆਚਾਰ ॥੨॥
ਗੁਣ ਗਾਵੈ ਨਿਤ ਨਿਤ; ਨਿਤ ਨਵੇ ॥
ਲਖ ਚਉਰਾਸੀਹ ਜੋਨਿ; ਨ ਭਵੇ ॥
ਈਹਾਂ ਊਹਾਂ; ਚਰਣ ਪੂਜਾਰੇ ॥
ਮੁਖੁ ਊਜਲੁ; ਸਾਚੇ ਦਰਬਾਰੇ ॥੩॥
ਜਿਸੁ ਮਸਤਕਿ; ਗੁਰਿ ਧਰਿਆ ਹਾਥੁ ॥
ਕੋਟਿ ਮਧੇ; ਕੋ ਵਿਰਲਾ ਦਾਸੁ ॥
ਜਲਿ ਥਲਿ ਮਹੀਅਲਿ; ਪੇਖੈ ਭਰਪੂਰਿ ॥
ਨਾਨਕ ਉਧਰਸਿ; ਤਿਸੁ ਜਨ ਕੀ ਧੂਰਿ ॥੪॥੧੦॥
ਪ੍ਰਭਾਤੀ ਮਹਲਾ ੫ ॥
ਕੁਰਬਾਣੁ ਜਾਈ; ਗੁਰ ਪੂਰੇ ਅਪਨੇ ॥
ਜਿਸੁ ਪ੍ਰਸਾਦਿ; ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥
ਅੰਮ੍ਰਿਤ ਬਾਣੀ; ਸੁਣਤ ਨਿਹਾਲ ॥
ਬਿਨਸਿ ਗਏ; ਬਿਖਿਆ ਜੰਜਾਲ ॥੧॥
ਸਾਚ ਸਬਦ ਸਿਉ; ਲਾਗੀ ਪ੍ਰੀਤਿ ॥
ਹਰਿ ਪ੍ਰਭੁ ਅਪੁਨਾ; ਆਇਆ ਚੀਤਿ ॥੨॥
ਨਾਮੁ ਜਪਤ; ਹੋਆ ਪਰਗਾਸੁ ॥