ਏਹਾ ਭਗਤਿ; ਜਨੁ ਜੀਵਤ ਮਰੈ ॥
Sri Guru Granth Sahib
Ang 365
ਗੁਰ ਪਰਸਾਦੀ; ਭਵਜਲੁ ਤਰੈ ॥
ਗੁਰ ਕੈ ਬਚਨਿ; ਭਗਤਿ ਥਾਇ ਪਾਇ ॥
ਹਰਿ ਜੀਉ ਆਪਿ ਵਸੈ; ਮਨਿ ਆਇ ॥੪॥
ਹਰਿ ਕ੍ਰਿਪਾ ਕਰੇ; ਸਤਿਗੁਰੂ ਮਿਲਾਏ ॥
ਨਿਹਚਲ ਭਗਤਿ; ਹਰਿ ਸਿਉ ਚਿਤੁ ਲਾਏ ॥
ਭਗਤਿ ਰਤੇ; ਤਿਨੑ ਸਚੀ ਸੋਇ ॥
ਨਾਨਕ; ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥
ਆਸਾ ਘਰੁ ੮ ਕਾਫੀ ਮਹਲਾ ੩ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਕੈ ਭਾਣੈ. ਸਤਿਗੁਰੁ ਮਿਲੈ; ਸਚੁ ਸੋਝੀ ਹੋਈ ॥
ਗੁਰ ਪਰਸਾਦੀ ਮਨਿ ਵਸੈ; ਹਰਿ ਬੂਝੈ ਸੋਈ ॥੧॥
ਮੈ. ਸਹੁ ਦਾਤਾ ਏਕੁ ਹੈ; ਅਵਰੁ ਨਾਹੀ ਕੋਈ ॥
ਗੁਰ ਕਿਰਪਾ ਤੇ. ਮਨਿ ਵਸੈ; ਤਾ ਸਦਾ ਸੁਖੁ ਹੋਈ ॥੧॥ ਰਹਾਉ ॥
ਇਸੁ ਜੁਗ ਮਹਿ, ਨਿਰਭਉ ਹਰਿ ਨਾਮੁ ਹੈ; ਪਾਈਐ ਗੁਰ ਵੀਚਾਰਿ ॥
ਬਿਨੁ ਨਾਵੈ. ਜਮ ਕੈ ਵਸਿ ਹੈ; ਮਨਮੁਖਿ ਅੰਧ ਗਵਾਰਿ ॥੨॥
ਹਰਿ ਕੈ ਭਾਣੈ. ਜਨੁ ਸੇਵਾ ਕਰੈ; ਬੂਝੈ ਸਚੁ ਸੋਈ ॥
ਹਰਿ ਕੈ ਭਾਣੈ ਸਾਲਾਹੀਐ; ਭਾਣੈ ਮੰਨਿਐ. ਸੁਖੁ ਹੋਈ ॥੩॥
ਹਰਿ ਕੈ ਭਾਣੈ. ਜਨਮੁ ਪਦਾਰਥੁ ਪਾਇਆ; ਮਤਿ ਊਤਮ ਹੋਈ ॥
ਨਾਨਕ ਨਾਮੁ ਸਲਾਹਿ ਤੂੰ; ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥
ਆਸਾ ਮਹਲਾ ੪ ਘਰੁ ੨ ॥
ੴ ਸਤਿਗੁਰ ਪ੍ਰਸਾਦਿ ॥
ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥
ਜੋ ਤਉ ਭਾਵੈ. ਸੋਈ ਥੀਸੀ; ਜੋ ਤੂੰ ਦੇਹਿ. ਸੋਈ ਹਉ ਪਾਈ ॥੧॥ ਰਹਾਉ ॥
ਸਭ ਤੇਰੀ; ਤੂੰ. ਸਭਨੀ ਧਿਆਇਆ ॥
ਜਿਸ ਨੋ ਕ੍ਰਿਪਾ ਕਰਹਿ; ਤਿਨਿ. ਨਾਮ ਰਤਨੁ ਪਾਇਆ ॥
ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥
ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥
ਤੂੰ ਦਰੀਆਉ; ਸਭ ਤੁਝ ਹੀ ਮਾਹਿ ॥
ਤੁਝ ਬਿਨੁ; ਦੂਜਾ ਕੋਈ ਨਾਹਿ ॥
ਜੀਅ ਜੰਤ; ਸਭਿ ਤੇਰਾ ਖੇਲੁ ॥
ਵਿਜੋਗਿ ਮਿਲਿ. ਵਿਛੁੜਿਆ; ਸੰਜੋਗੀ ਮੇਲੁ ॥੨॥
ਜਿਸ ਨੋ. ਤੂ ਜਾਣਾਇਹਿ; ਸੋਈ ਜਨੁ ਜਾਣੈ ॥
ਹਰਿ ਗੁਣ; ਸਦ ਹੀ ਆਖਿ ਵਖਾਣੈ ॥
ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥
ਸਹਜੇ ਹੀ; ਹਰਿ ਨਾਮਿ ਸਮਾਇਆ ॥੩॥
ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥
ਤੁਧੁ ਬਿਨੁ; ਦੂਜਾ ਅਵਰੁ ਨ ਕੋਇ ॥
ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ॥
ਜਨ ਨਾਨਕ; ਗੁਰਮੁਖਿ ਪਰਗਟੁ ਹੋਇ ॥੪॥੧॥੫੩॥