ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ ॥
Sri Guru Granth Sahib
Ang 418
ਕੋਈ ਮੁਗਲੁ. ਨ ਹੋਆ ਅੰਧਾ; ਕਿਨੈ. ਨ ਪਰਚਾ ਲਾਇਆ ॥੪॥
ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ ॥
ਓਨੑੀ ਤੁਪਕ ਤਾਣਿ ਚਲਾਈ; ਓਨੑੀ ਹਸਤਿ ਚਿੜਾਈ ॥
ਜਿਨੑ ਕੀ ਚੀਰੀ. ਦਰਗਹ ਪਾਟੀ; ਤਿਨੑਾ ਮਰਣਾ ਭਾਈ ॥੫॥
ਇਕ ਹਿੰਦਵਾਣੀ ਅਵਰ ਤੁਰਕਾਣੀ; ਭਟਿਆਣੀ ਠਕੁਰਾਣੀ ॥
ਇਕਨੑਾ ਪੇਰਣ, ਸਿਰ ਖੁਰ ਪਾਟੇ; ਇਕਨੑਾ ਵਾਸੁ ਮਸਾਣੀ ॥
ਜਿਨੑ ਕੇ ਬੰਕੇ. ਘਰੀ ਨ ਆਇਆ; ਤਿਨੑ ਕਿਉ ਰੈਣਿ ਵਿਹਾਣੀ ॥੬॥
ਆਪੇ ਕਰੇ ਕਰਾਏ ਕਰਤਾ; ਕਿਸ ਨੋ ਆਖਿ ਸੁਣਾਈਐ ॥
ਦੁਖੁ ਸੁਖੁ ਤੇਰੈ ਭਾਣੈ ਹੋਵੈ; ਕਿਸ ਥੈ ਜਾਇ. ਰੂਆਈਐ ॥
ਹੁਕਮੀ ਹੁਕਮਿ ਚਲਾਏ ਵਿਗਸੈ; ਨਾਨਕ. ਲਿਖਿਆ ਪਾਈਐ ॥੭॥੧੨॥
ੴ ਸਤਿਗੁਰ ਪ੍ਰਸਾਦਿ ॥
ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥
ਜੈਸੇ ਗੋਇਲਿ ਗੋਇਲੀ; ਤੈਸੇ ਸੰਸਾਰਾ ॥
ਕੂੜੁ ਕਮਾਵਹਿ ਆਦਮੀ; ਬਾਂਧਹਿ ਘਰ ਬਾਰਾ ॥੧॥
ਜਾਗਹੁ ਜਾਗਹੁ ਸੂਤਿਹੋ; ਚਲਿਆ ਵਣਜਾਰਾ ॥੧॥ ਰਹਾਉ ॥
ਨੀਤ ਨੀਤ ਘਰ ਬਾਂਧੀਅਹਿ; ਜੇ ਰਹਣਾ ਹੋਈ ॥
ਪਿੰਡੁ ਪਵੈ, ਜੀਉ ਚਲਸੀ; ਜੇ ਜਾਣੈ ਕੋਈ ॥੨॥
ਓਹੀ ਓਹੀ ਕਿਆ ਕਰਹੁ; ਹੈ ਹੋਸੀ ਸੋਈ ॥
ਤੁਮ ਰੋਵਹੁਗੇ ਓਸ ਨੋ; ਤੁਮੑ ਕਉ ਕਉਣੁ ਰੋਈ ॥੩॥
ਧੰਧਾ ਪਿਟਿਹੁ ਭਾਈਹੋ; ਤੁਮੑ ਕੂੜੁ ਕਮਾਵਹੁ ॥
ਓਹੁ. ਨ ਸੁਣਈ ਕਤ ਹੀ; ਤੁਮੑ ਲੋਕ ਸੁਣਾਵਹੁ ॥੪॥
ਜਿਸ ਤੇ ਸੁਤਾ. ਨਾਨਕਾ; ਜਾਗਾਏ ਸੋਈ ॥
ਜੇ ਘਰੁ ਬੂਝੈ ਆਪਣਾ; ਤਾਂ ਨੀਦ. ਨ ਹੋਈ ॥੫॥
ਜੇ ਚਲਦਾ ਲੈ ਚਲਿਆ; ਕਿਛੁ ਸੰਪੈ ਨਾਲੇ ॥
ਤਾ ਧਨੁ ਸੰਚਹੁ ਦੇਖਿ ਕੈ; ਬੂਝਹੁ ਬੀਚਾਰੇ ॥੬॥
ਵਣਜੁ ਕਰਹੁ. ਮਖਸੂਦੁ ਲੈਹੁ; ਮਤ ਪਛੋਤਾਵਹੁ ॥
ਅਉਗਣ ਛੋਡਹੁ. ਗੁਣ ਕਰਹੁ; ਐਸੇ ਤਤੁ ਪਰਾਵਹੁ ॥੭॥
ਧਰਮੁ ਭੂਮਿ. ਸਤੁ ਬੀਜੁ ਕਰਿ; ਐਸੀ ਕਿਰਸ ਕਮਾਵਹੁ ॥
ਤਾਂ ਵਾਪਾਰੀ ਜਾਣੀਅਹੁ; ਲਾਹਾ ਲੈ ਜਾਵਹੁ ॥੮॥
ਕਰਮੁ ਹੋਵੈ. ਸਤਿਗੁਰੁ ਮਿਲੈ; ਬੂਝੈ ਬੀਚਾਰਾ ॥
ਨਾਮੁ ਵਖਾਣੈ. ਸੁਣੇ ਨਾਮੁ; ਨਾਮੇ ਬਿਉਹਾਰਾ ॥੯॥
ਜਿਉ ਲਾਹਾ. ਤੋਟਾ ਤਿਵੈ; ਵਾਟ ਚਲਦੀ ਆਈ ॥
ਜੋ ਤਿਸੁ ਭਾਵੈ ਨਾਨਕਾ; ਸਾਈ ਵਡਿਆਈ ॥੧੦॥੧੩॥
ਆਸਾ ਮਹਲਾ ੧ ॥
ਚਾਰੇ ਕੁੰਡਾ ਢੂਢੀਆ; ਕੋ. ਨੀਮੑੀ ਮੈਡਾ ॥
ਜੇ ਤੁਧੁ ਭਾਵੈ ਸਾਹਿਬਾ; ਤੂ ਮੈ. ਹਉ ਤੈਡਾ ॥੧॥
ਦਰੁ ਬੀਭਾ, ਮੈ ਨੀਮੑਿ ਕੋ; ਕੈ ਕਰੀ ਸਲਾਮੁ ॥
ਹਿਕੋ ਮੈਡਾ ਤੂ ਧਣੀ; ਸਾਚਾ ਮੁਖਿ ਨਾਮੁ ॥੧॥ ਰਹਾਉ ॥
ਸਿਧਾ ਸੇਵਨਿ. ਸਿਧ ਪੀਰ; ਮਾਗਹਿ ਰਿਧਿ ਸਿਧਿ ॥
ਮੈ. ਇਕੁ ਨਾਮੁ. ਨ ਵੀਸਰੈ; ਸਾਚੇ ਗੁਰ ਬੁਧਿ ॥੨॥