1Gurmukhi · Sri Guru Granth Sahib Ji (Gurmukhi)ਰਾਗੁ ਸੂਹੀ ਮਹਲਾ ੩ ਘਰੁ ੧੦ ॥
ੴ ਸਤਿਗੁਰ ਪ੍ਰਸਾਦਿ ॥
2Gurmukhi · Sri Guru Granth Sahib Ji (Gurmukhi)ਦੁਨੀਆ. ਨ ਸਾਲਾਹਿ; ਜੋ ਮਰਿ ਵੰਞਸੀ ॥
3Gurmukhi · Sri Guru Granth Sahib Ji (Gurmukhi)ਲੋਕਾ. ਨ ਸਾਲਾਹਿ; ਜੋ ਮਰਿ ਖਾਕੁ ਥੀਈ ॥੧॥
4Gurmukhi · Sri Guru Granth Sahib Ji (Gurmukhi)ਵਾਹੁ ਮੇਰੇ ਸਾਹਿਬਾ ਵਾਹੁ ॥
5Gurmukhi · Sri Guru Granth Sahib Ji (Gurmukhi)ਗੁਰਮੁਖਿ ਸਦਾ ਸਲਾਹੀਐ; ਸਚਾ ਵੇਪਰਵਾਹੁ ॥੧॥ ਰਹਾਉ ॥
6Gurmukhi · Sri Guru Granth Sahib Ji (Gurmukhi)ਦੁਨੀਆ ਕੇਰੀ ਦੋਸਤੀ; ਮਨਮੁਖ ਦਝਿ ਮਰੰਨਿ ॥
7Gurmukhi · Sri Guru Granth Sahib Ji (Gurmukhi)ਜਮ ਪੁਰਿ ਬਧੇ ਮਾਰੀਅਹਿ; ਵੇਲਾ. ਨ ਲਾਹੰਨਿ ॥੨॥
8Gurmukhi · Sri Guru Granth Sahib Ji (Gurmukhi)ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥
9Gurmukhi · Sri Guru Granth Sahib Ji (Gurmukhi)ਆਤਮ ਰਾਮੁ ਪ੍ਰਗਾਸਿਆ; ਸਹਜੇ ਸੁਖਿ ਰਹੰਨਿ ॥੩॥
10Gurmukhi · Sri Guru Granth Sahib Ji (Gurmukhi)ਗੁਰ ਕਾ ਸਬਦੁ ਵਿਸਾਰਿਆ; ਦੂਜੈ ਭਾਇ ਰਚੰਨਿ ॥
11Gurmukhi · Sri Guru Granth Sahib Ji (Gurmukhi)ਤਿਸਨਾ ਭੁਖ. ਨ ਉਤਰੈ; ਅਨਦਿਨੁ ਜਲਤ ਫਿਰੰਨਿ ॥੪॥
12Gurmukhi · Sri Guru Granth Sahib Ji (Gurmukhi)ਦੁਸਟਾ ਨਾਲਿ ਦੋਸਤੀ; ਨਾਲਿ ਸੰਤਾ. ਵੈਰੁ ਕਰੰਨਿ ॥
13Gurmukhi · Sri Guru Granth Sahib Ji (Gurmukhi)ਆਪਿ ਡੁਬੇ ਕੁਟੰਬ ਸਿਉ; ਸਗਲੇ ਕੁਲ ਡੋਬੰਨਿ ॥੫॥
14Gurmukhi · Sri Guru Granth Sahib Ji (Gurmukhi)ਨਿੰਦਾ ਭਲੀ ਕਿਸੈ ਕੀ ਨਾਹੀ; ਮਨਮੁਖ ਮੁਗਧ ਕਰੰਨਿ ॥
15Gurmukhi · Sri Guru Granth Sahib Ji (Gurmukhi)ਮੁਹ ਕਾਲੇ ਤਿਨ ਨਿੰਦਕਾ; ਨਰਕੇ ਘੋਰਿ ਪਵੰਨਿ ॥੬॥
16Gurmukhi · Sri Guru Granth Sahib Ji (Gurmukhi)ਏ ਮਨ ਜੈਸਾ ਸੇਵਹਿ. ਤੈਸਾ ਹੋਵਹਿ; ਤੇਹੇ ਕਰਮ ਕਮਾਇ ॥
17Gurmukhi · Sri Guru Granth Sahib Ji (Gurmukhi)ਆਪਿ ਬੀਜਿ ਆਪੇ ਹੀ ਖਾਵਣਾ; ਕਹਣਾ ਕਿਛੂ. ਨ ਜਾਇ ॥੭॥
18Gurmukhi · Sri Guru Granth Sahib Ji (Gurmukhi)ਮਹਾ ਪੁਰਖਾ ਕਾ ਬੋਲਣਾ; ਹੋਵੈ ਕਿਤੈ ਪਰਥਾਇ ॥
19Gurmukhi · Sri Guru Granth Sahib Ji (Gurmukhi)ਓਇ ਅੰਮ੍ਰਿਤ ਭਰੇ ਭਰਪੂਰ ਹਹਿ; ਓਨਾ. ਤਿਲੁ ਨ ਤਮਾਇ ॥੮॥
20Gurmukhi · Sri Guru Granth Sahib Ji (Gurmukhi)ਗੁਣਕਾਰੀ ਗੁਣ ਸੰਘਰੈ; ਅਵਰਾ ਉਪਦੇਸੇਨਿ ॥
21Gurmukhi · Sri Guru Granth Sahib Ji (Gurmukhi)ਸੇ ਵਡਭਾਗੀ. ਜਿ ਓਨਾ ਮਿਲਿ ਰਹੇ; ਅਨਦਿਨੁ ਨਾਮੁ ਲਏਨਿ ॥੯॥
22Gurmukhi · Sri Guru Granth Sahib Ji (Gurmukhi)ਦੇਸੀ ਰਿਜਕੁ ਸੰਬਾਹਿ; ਜਿਨਿ ਉਪਾਈ ਮੇਦਨੀ ॥
23Gurmukhi · Sri Guru Granth Sahib Ji (Gurmukhi)ਏਕੋ ਹੈ ਦਾਤਾਰੁ; ਸਚਾ ਆਪਿ ਧਣੀ ॥੧੦॥
24Gurmukhi · Sri Guru Granth Sahib Ji (Gurmukhi)ਸੋ ਸਚੁ ਤੇਰੈ ਨਾਲਿ ਹੈ; ਗੁਰਮੁਖਿ ਨਦਰਿ ਨਿਹਾਲਿ ॥
25Gurmukhi · Sri Guru Granth Sahib Ji (Gurmukhi)ਆਪੇ ਬਖਸੇ ਮੇਲਿ ਲਏ; ਸੋ ਪ੍ਰਭੁ ਸਦਾ ਸਮਾਲਿ ॥੧੧॥
26Gurmukhi · Sri Guru Granth Sahib Ji (Gurmukhi)ਮਨੁ ਮੈਲਾ. ਸਚੁ ਨਿਰਮਲਾ; ਕਿਉ ਕਰਿ ਮਿਲਿਆ ਜਾਇ ॥
27Gurmukhi · Sri Guru Granth Sahib Ji (Gurmukhi)ਪ੍ਰਭੁ ਮੇਲੇ. ਤਾ ਮਿਲਿ ਰਹੈ; ਹਉਮੈ ਸਬਦਿ ਜਲਾਇ ॥੧੨॥
28Gurmukhi · Sri Guru Granth Sahib Ji (Gurmukhi)ਸੋ ਸਹੁ ਸਚਾ ਵੀਸਰੈ; ਧ੍ਰਿਗੁ ਜੀਵਣੁ ਸੰਸਾਰਿ ॥
29Gurmukhi · Sri Guru Granth Sahib Ji (Gurmukhi)ਨਦਰਿ ਕਰੇ. ਨਾ ਵੀਸਰੈ; ਗੁਰਮਤੀ ਵੀਚਾਰਿ ॥੧੩॥
30Gurmukhi · Sri Guru Granth Sahib Ji (Gurmukhi)ਸਤਿਗੁਰੁ ਮੇਲੇ. ਤਾ ਮਿਲਿ ਰਹਾ; ਸਾਚੁ ਰਖਾ ਉਰ ਧਾਰਿ ॥
31Gurmukhi · Sri Guru Granth Sahib Ji (Gurmukhi)ਮਿਲਿਆ ਹੋਇ. ਨ ਵੀਛੁੜੈ; ਗੁਰ ਕੈ ਹੇਤਿ ਪਿਆਰਿ ॥੧੪॥
32Gurmukhi · Sri Guru Granth Sahib Ji (Gurmukhi)ਪਿਰੁ ਸਾਲਾਹੀ ਆਪਣਾ; ਗੁਰ ਕੈ ਸਬਦਿ ਵੀਚਾਰਿ ॥
33Gurmukhi · Sri Guru Granth Sahib Ji (Gurmukhi)ਮਿਲਿ ਪ੍ਰੀਤਮ ਸੁਖੁ ਪਾਇਆ; ਸੋਭਾਵੰਤੀ ਨਾਰਿ ॥੧੫॥
34Gurmukhi · Sri Guru Granth Sahib Ji (Gurmukhi)ਮਨਮੁਖ ਮਨੁ. ਨ ਭਿਜਈ; ਅਤਿ ਮੈਲੇ ਚਿਤਿ ਕਠੋਰ ॥
35Gurmukhi · Sri Guru Granth Sahib Ji (Gurmukhi)ਸਪੈ. ਦੁਧੁ ਪੀਆਈਐ; ਅੰਦਰਿ ਵਿਸੁ ਨਿਕੋਰ ॥੧੬॥
36Gurmukhi · Sri Guru Granth Sahib Ji (Gurmukhi)ਆਪਿ ਕਰੇ. ਕਿਸੁ ਆਖੀਐ; ਆਪੇ ਬਖਸਣਹਾਰੁ ॥
37Gurmukhi · Sri Guru Granth Sahib Ji (Gurmukhi)ਗੁਰਸਬਦੀ. ਮੈਲੁ ਉਤਰੈ; ਤਾ ਸਚੁ ਬਣਿਆ ਸੀਗਾਰੁ ॥੧੭॥