ਪੇਖਨ ਸੁਨਨ ਸੁਨਾਵਨੋ; ਮਨ ਮਹਿ ਦ੍ਰਿੜੀਐ ਸਾਚੁ ॥
Sri Guru Granth Sahib
Ang 706
ਪੂਰਿ ਰਹਿਓ ਸਰਬਤ੍ਰ ਮੈ; ਨਾਨਕ ਹਰਿ ਰੰਗਿ ਰਾਚੁ ॥੨॥
ਪਉੜੀ ॥
ਹਰਿ ਏਕੁ ਨਿਰੰਜਨੁ ਗਾਈਐ; ਸਭ ਅੰਤਰਿ ਸੋਈ ॥
ਕਰਣ ਕਾਰਣ ਸਮਰਥ ਪ੍ਰਭੁ; ਜੋ ਕਰੇ ਸੁ ਹੋਈ ॥
ਖਿਨ ਮਹਿ ਥਾਪਿ ਉਥਾਪਦਾ; ਤਿਸੁ ਬਿਨੁ. ਨਹੀ ਕੋਈ ॥
ਖੰਡ ਬ੍ਰਹਮੰਡ ਪਾਤਾਲ ਦੀਪ; ਰਵਿਆ ਸਭ ਲੋਈ ॥
ਜਿਸੁ ਆਪਿ ਬੁਝਾਏ ਸੋ ਬੁਝਸੀ; ਨਿਰਮਲ ਜਨੁ ਸੋਈ ॥੧॥
ਸਲੋਕ ॥
ਰਚੰਤਿ ਜੀਅ ਰਚਨਾ; ਮਾਤ ਗਰਭ ਅਸਥਾਪਨੰ ॥
ਸਾਸਿ ਸਾਸਿ ਸਿਮਰੰਤਿ ਨਾਨਕ; ਮਹਾ ਅਗਨਿ. ਨ ਬਿਨਾਸਨੰ ॥੧॥
ਮੁਖੁ ਤਲੈ. ਪੈਰ ਉਪਰੇ; ਵਸੰਦੋ ਕੁਹਥੜੈ ਥਾਇ ॥
ਨਾਨਕ ਸੋ ਧਣੀ. ਕਿਉ ਵਿਸਾਰਿਓ; ਉਧਰਹਿ. ਜਿਸ ਦੈ ਨਾਇ ॥੨॥
ਪਉੜੀ ॥
ਰਕਤੁ ਬਿੰਦੁ ਕਰਿ ਨਿੰਮਿਆ; ਅਗਨਿ ਉਦਰ ਮਝਾਰਿ ॥
ਉਰਧ ਮੁਖੁ ਕੁਚੀਲ ਬਿਕਲੁ; ਨਰਕਿ ਘੋਰਿ ਗੁਬਾਰਿ ॥
ਹਰਿ ਸਿਮਰਤ. ਤੂ ਨਾ ਜਲਹਿ; ਮਨਿ ਤਨਿ ਉਰ ਧਾਰਿ ॥
ਬਿਖਮ ਥਾਨਹੁ ਜਿਨਿ ਰਖਿਆ; ਤਿਸੁ ਤਿਲੁ. ਨ ਵਿਸਾਰਿ ॥
ਪ੍ਰਭ ਬਿਸਰਤ. ਸੁਖੁ ਕਦੇ ਨਾਹਿ; ਜਾਸਹਿ ਜਨਮੁ ਹਾਰਿ ॥੨॥
ਸਲੋਕ ॥
ਮਨ ਇਛਾ ਦਾਨ ਕਰਣੰ; ਸਰਬਤ੍ਰ ਆਸਾ ਪੂਰਨਹ ॥
ਖੰਡਣੰ ਕਲਿ ਕਲੇਸਹ; ਪ੍ਰਭ ਸਿਮਰਿ ਨਾਨਕ. ਨਹ ਦੂਰਣਹ ॥੧॥
ਹਭਿ ਰੰਗ ਮਾਣਹਿ ਜਿਸੁ ਸੰਗਿ; ਤੈ ਸਿਉ ਲਾਈਐ ਨੇਹੁ ॥
ਸੋ ਸਹੁ ਬਿੰਦ. ਨ ਵਿਸਰਉ; ਨਾਨਕ. ਜਿਨਿ ਸੁੰਦਰੁ ਰਚਿਆ ਦੇਹੁ ॥੨॥
ਪਉੜੀ ॥
ਜੀਉ ਪ੍ਰਾਨ ਤਨੁ ਧਨੁ ਦੀਆ; ਦੀਨੇ ਰਸ ਭੋਗ ॥
ਗ੍ਰਿਹ ਮੰਦਰ ਰਥ ਅਸੁ ਦੀਏ; ਰਚਿ ਭਲੇ ਸੰਜੋਗ ॥
ਸੁਤ ਬਨਿਤਾ. ਸਾਜਨ ਸੇਵਕ ਦੀਏ; ਪ੍ਰਭ ਦੇਵਨ ਜੋਗ ॥
ਹਰਿ ਸਿਮਰਤ ਤਨੁ ਮਨੁ ਹਰਿਆ; ਲਹਿ ਜਾਹਿ ਵਿਜੋਗ ॥
ਸਾਧਸੰਗਿ ਹਰਿ ਗੁਣ ਰਮਹੁ; ਬਿਨਸੇ ਸਭਿ ਰੋਗ ॥੩॥
ਸਲੋਕ ॥
ਕੁਟੰਬ ਜਤਨ ਕਰਣੰ; ਮਾਇਆ ਅਨੇਕ ਉਦਮਹ ॥
ਹਰਿ ਭਗਤਿ ਭਾਵ ਹੀਣੰ; ਨਾਨਕ. ਪ੍ਰਭ ਬਿਸਰਤ, ਤੇ ਪ੍ਰੇਤਤਹ ॥੧॥
ਤੁਟੜੀਆ ਸਾ ਪ੍ਰੀਤਿ; ਜੋ ਲਾਈ ਬਿਅੰਨ ਸਿਉ ॥
ਨਾਨਕ ਸਚੀ ਰੀਤਿ; ਸਾਂਈ ਸੇਤੀ ਰਤਿਆ ॥੨॥
ਪਉੜੀ ॥
ਜਿਸੁ ਬਿਸਰਤ. ਤਨੁ ਭਸਮ ਹੋਇ; ਕਹਤੇ ਸਭਿ ਪ੍ਰੇਤੁ ॥
ਖਿਨੁ ਗ੍ਰਿਹ ਮਹਿ. ਬਸਨ ਨ ਦੇਵਹੀ; ਜਿਨ ਸਿਉ ਸੋਈ ਹੇਤੁ ॥
ਕਰਿ ਅਨਰਥ. ਦਰਬੁ ਸੰਚਿਆ; ਸੋ ਕਾਰਜਿ ਕੇਤੁ ॥
ਜੈਸਾ ਬੀਜੈ ਸੋ ਲੁਣੈ; ਕਰਮ ਇਹੁ ਖੇਤੁ ॥
ਅਕਿਰਤਘਣਾ ਹਰਿ ਵਿਸਰਿਆ; ਜੋਨੀ ਭਰਮੇਤੁ ॥੪॥
ਸਲੋਕ ॥
ਕੋਟਿ ਦਾਨ ਇਸਨਾਨੰ; ਅਨਿਕ ਸੋਧਨ ਪਵਿਤ੍ਰਤਹ ॥
ਉਚਰੰਤਿ ਨਾਨਕ. ਹਰਿ ਹਰਿ ਰਸਨਾ; ਸਰਬ ਪਾਪ ਬਿਮੁਚਤੇ ॥੧॥
ਈਧਣੁ ਕੀਤੋਮੂ ਘਣਾ; ਭੋਰੀ ਦਿਤੀਮੁ ਭਾਹਿ ॥