ਮਨਿ ਫੇਰਤੇ; ਹਰਿ ਸੰਗਿ ਸੰਗੀਆ ॥
Sri Guru Granth Sahib
Ang 1272
ਜਨ ਨਾਨਕ; ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥
ਮਲਾਰ ਮਹਲਾ ੫ ॥
ਮਨੁ; ਘਨੈ ਭ੍ਰਮੈ ਬਨੈ ॥
ਉਮਕਿ ਤਰਸਿ; ਚਾਲੈ ॥
ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥
ਤ੍ਰੈ ਗੁਨ ਮਾਈ ਮੋਹਿ ਆਈ; ਕਹੰਉ ਬੇਦਨ ਕਾਹਿ ॥੧॥
ਆਨ ਉਪਾਵ ਸਗਰ ਕੀਏ; ਨਹਿ ਦੂਖ ਸਾਕਹਿ ਲਾਹਿ ॥
ਭਜੁ ਸਰਨਿ ਸਾਧੂ ਨਾਨਕਾ; ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥
ਮਲਾਰ ਮਹਲਾ ੫ ॥
ਪ੍ਰਿਅ ਕੀ ਸੋਭ; ਸੁਹਾਵਨੀ ਨੀਕੀ ॥
ਹਾਹਾ ਹੂਹੂ ਗੰਧ੍ਰਬ ਅਪਸਰਾ; ਅਨੰਦ ਮੰਗਲ ਰਸ, ਗਾਵਨੀ ਨੀਕੀ ॥੧॥ ਰਹਾਉ ॥
ਧੁਨਿਤ ਲਲਿਤ ਗੁਨਗੵ. ਅਨਿਕ ਭਾਂਤਿ; ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥
ਗਿਰਿ ਤਰ ਥਲ ਜਲ, ਭਵਨ ਭਰਪੁਰਿ; ਘਟਿ ਘਟਿ ਲਾਲਨ, ਛਾਵਨੀ ਨੀਕੀ ॥
ਸਾਧਸੰਗਿ ਰਾਮਈਆ ਰਸੁ ਪਾਇਓ; ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥
ਮਲਾਰ ਮਹਲਾ ੫ ॥
ਗੁਰ ਪ੍ਰੀਤਿ ਪਿਆਰੇ; ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥
ਦਰਸੁ ਸਫਲਿਓ. ਦਰਸੁ ਪੇਖਿਓ; ਗਏ ਕਿਲਬਿਖ ਗਏ ॥
ਮਨ ਨਿਰਮਲ ਉਜੀਆਰੇ ॥੧॥
ਬਿਸਮ ਬਿਸਮੈ; ਬਿਸਮ ਭਈ ॥
ਅਘ ਕੋਟਿ ਹਰਤੇ; ਨਾਮ ਲਈ ॥
ਗੁਰ ਚਰਨ; ਮਸਤਕੁ ਡਾਰਿ ਪਹੀ ॥
ਪ੍ਰਭ; ਏਕ ਤੂੰਹੀ. ਏਕ ਤੁਹੀ ॥
ਭਗਤ ਟੇਕ ਤੁਹਾਰੇ ॥
ਜਨ ਨਾਨਕ; ਸਰਨਿ ਦੁਆਰੇ ॥੨॥੪॥੨੬॥
ਮਲਾਰ ਮਹਲਾ ੫ ॥
ਬਰਸੁ ਸਰਸੁ. ਆਗਿਆ ॥
ਹੋਹਿ ਆਨੰਦ; ਸਗਲ ਭਾਗ ॥੧॥ ਰਹਾਉ ॥
ਸੰਤ ਸੰਗੇ ਮਨੁ ਪਰਫੜੈ; ਮਿਲਿ ਮੇਘ ਧਰ ਸੁਹਾਗ ॥੧॥
ਘਨਘੋਰ ਪ੍ਰੀਤਿ ਮੋਰ ॥
ਚਿਤੁ ਚਾਤ੍ਰਿਕ; ਬੂੰਦ ਓਰ ॥
ਐਸੋ ਹਰਿ ਸੰਗੇ; ਮਨ ਮੋਹ ॥
ਤਿਆਗਿ; ਮਾਇਆ ਧੋਹ ॥
ਮਿਲਿ ਸੰਤ; ਨਾਨਕ. ਜਾਗਿਆ ॥੨॥੫॥੨੭॥
ਮਲਾਰ ਮਹਲਾ ੫ ॥
ਗੁਨ ਗੋੁਪਾਲ; ਗਾਉ ਨੀਤ ॥
ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥
ਛੋਡਿ ਮਾਨੁ. ਤਜਿ ਗੁਮਾਨੁ; ਮਿਲਿ ਸਾਧੂਆ ਕੈ ਸੰਗਿ ॥
ਹਰਿ ਸਿਮਰਿ ਏਕ ਰੰਗਿ; ਮਿਟਿ ਜਾਂਹਿ ਦੋਖ ਮੀਤ ॥੧॥
ਪਾਰਬ੍ਰਹਮ ਭਏ ਦਇਆਲ ॥
ਬਿਨਸਿ ਗਏ; ਬਿਖੈ ਜੰਜਾਲ ॥
ਸਾਧ ਜਨਾਂ ਕੈ ਚਰਨ ਲਾਗਿ ॥
ਨਾਨਕ ਗਾਵੈ; ਗੋਬਿੰਦ ਨੀਤ ॥੨॥੬॥੨੮॥
ਮਲਾਰ ਮਹਲਾ ੫ ॥
ਘਨੁ ਗਰਜਤ; ਗੋਬਿੰਦ ਰੂਪ ॥
ਗੁਨ ਗਾਵਤ; ਸੁਖ ਚੈਨ ॥੧॥ ਰਹਾਉ ॥
ਹਰਿ ਚਰਨ ਸਰਨ. ਤਰਨ ਸਾਗਰ; ਧੁਨਿ ਅਨਹਤਾ ਰਸ ਬੈਨ ॥੧॥
ਪਥਿਕ ਪਿਆਸ. ਚਿਤ ਸਰੋਵਰ; ਆਤਮ ਜਲੁ ਲੈਨ ॥
ਹਰਿ ਦਰਸ ਪ੍ਰੇਮ. ਜਨ ਨਾਨਕ; ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥