SikhismAng 1285HOLYMAP · SACRED TEXTS
Sri Guru Granth SahibAng 1285

Sri Guru Granth Sahib

Ang 1285

1
Gurmukhi · Sri Guru Granth Sahib Ji (Gurmukhi)

ਇਕਿ ਨਗਨ ਫਿਰਹਿ. ਦਿਨੁ ਰਾਤਿ; ਨਂ‍ੀਦ ਨ ਸੋਵਹੀ ॥

2
Gurmukhi · Sri Guru Granth Sahib Ji (Gurmukhi)

ਇਕਿ ਅਗਨਿ ਜਲਾਵਹਿ ਅੰਗੁ; ਆਪੁ ਵਿਗੋਵਹੀ ॥

3
Gurmukhi · Sri Guru Granth Sahib Ji (Gurmukhi)

ਵਿਣੁ ਨਾਵੈ. ਤਨੁ ਛਾਰੁ; ਕਿਆ ਕਹਿ ਰੋਵਹੀ ॥

4
Gurmukhi · Sri Guru Granth Sahib Ji (Gurmukhi)

ਸੋਹਨਿ ਖਸਮ ਦੁਆਰਿ; ਜਿ ਸਤਿਗੁਰੁ ਸੇਵਹੀ ॥੧੫॥

5
Gurmukhi · Sri Guru Granth Sahib Ji (Gurmukhi)

ਸਲੋਕ ਮਃ ੩ ॥

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ; ਤਾਂ ਦਰਿ ਸੁਣੀ ਪੁਕਾਰ ॥

6
Gurmukhi · Sri Guru Granth Sahib Ji (Gurmukhi)

ਮੇਘੈ ਨੋ ਫੁਰਮਾਨੁ ਹੋਆ; ਵਰਸਹੁ ਕਿਰਪਾ ਧਾਰਿ ॥

7
Gurmukhi · Sri Guru Granth Sahib Ji (Gurmukhi)

ਹਉ. ਤਿਨ ਕੈ ਬਲਿਹਾਰਣੈ; ਜਿਨੀ ਸਚੁ ਰਖਿਆ ਉਰਿ ਧਾਰਿ ॥

8
Gurmukhi · Sri Guru Granth Sahib Ji (Gurmukhi)

ਨਾਨਕ ਨਾਮੇ ਸਭ ਹਰੀਆਵਲੀ; ਗੁਰ ਕੈ ਸਬਦਿ ਵੀਚਾਰਿ ॥੧॥

9
Gurmukhi · Sri Guru Granth Sahib Ji (Gurmukhi)

ਮਃ ੩ ॥

ਬਾਬੀਹਾ. ਇਵ ਤੇਰੀ ਤਿਖਾ, ਨ ਉਤਰੈ; ਜੇ ਸਉ ਕਰਹਿ ਪੁਕਾਰ ॥

10
Gurmukhi · Sri Guru Granth Sahib Ji (Gurmukhi)

ਨਦਰੀ ਸਤਿਗੁਰੁ ਪਾਈਐ; ਨਦਰੀ ਉਪਜੈ ਪਿਆਰੁ ॥

11
Gurmukhi · Sri Guru Granth Sahib Ji (Gurmukhi)

ਨਾਨਕ. ਸਾਹਿਬੁ ਮਨਿ ਵਸੈ; ਵਿਚਹੁ ਜਾਹਿ ਵਿਕਾਰ ॥੨॥

12
Gurmukhi · Sri Guru Granth Sahib Ji (Gurmukhi)

ਪਉੜੀ ॥

ਇਕਿ ਜੈਨੀ. ਉਝੜ ਪਾਇ; ਧੁਰਹੁ ਖੁਆਇਆ ॥

13
Gurmukhi · Sri Guru Granth Sahib Ji (Gurmukhi)

ਤਿਨ ਮੁਖਿ. ਨਾਹੀ ਨਾਮੁ; ਨ ਤੀਰਥਿ ਨੑਾਇਆ ॥

14
Gurmukhi · Sri Guru Granth Sahib Ji (Gurmukhi)

ਹਥੀ. ਸਿਰ ਖੋਹਾਇ ਨ; ਭਦੁ ਕਰਾਇਆ ॥

15
Gurmukhi · Sri Guru Granth Sahib Ji (Gurmukhi)

ਕੁਚਿਲ ਰਹਹਿ ਦਿਨ ਰਾਤਿ; ਸਬਦੁ. ਨ ਭਾਇਆ ॥

16
Gurmukhi · Sri Guru Granth Sahib Ji (Gurmukhi)

ਤਿਨ ਜਾਤਿ ਨ ਪਤਿ. ਨ ਕਰਮੁ; ਜਨਮੁ ਗਵਾਇਆ ॥

17
Gurmukhi · Sri Guru Granth Sahib Ji (Gurmukhi)

ਮਨਿ ਜੂਠੈ ਵੇਜਾਤਿ; ਜੂਠਾ ਖਾਇਆ ॥

18
Gurmukhi · Sri Guru Granth Sahib Ji (Gurmukhi)

ਬਿਨੁ ਸਬਦੈ ਆਚਾਰੁ; ਨ ਕਿਨ ਹੀ ਪਾਇਆ ॥

19
Gurmukhi · Sri Guru Granth Sahib Ji (Gurmukhi)

ਗੁਰਮੁਖਿ ਓਅੰਕਾਰਿ; ਸਚਿ ਸਮਾਇਆ ॥੧੬॥

20
Gurmukhi · Sri Guru Granth Sahib Ji (Gurmukhi)

ਸਲੋਕ ਮਃ ੩ ॥

ਸਾਵਣਿ ਸਰਸੀ ਕਾਮਣੀ; ਗੁਰਸਬਦੀ ਵੀਚਾਰਿ ॥

21
Gurmukhi · Sri Guru Granth Sahib Ji (Gurmukhi)

ਨਾਨਕ. ਸਦਾ ਸੁਹਾਗਣੀ; ਗੁਰ ਕੈ ਹੇਤਿ ਅਪਾਰਿ ॥੧॥

22
Gurmukhi · Sri Guru Granth Sahib Ji (Gurmukhi)

ਮਃ ੩ ॥

ਸਾਵਣਿ. ਦਝੈ ਗੁਣ ਬਾਹਰੀ; ਜਿਸੁ ਦੂਜੈ ਭਾਇ ਪਿਆਰੁ ॥

23
Gurmukhi · Sri Guru Granth Sahib Ji (Gurmukhi)

ਨਾਨਕ. ਪਿਰ ਕੀ ਸਾਰ, ਨ ਜਾਣਈ; ਸਭੁ ਸੀਗਾਰੁ ਖੁਆਰੁ ॥੨॥

24
Gurmukhi · Sri Guru Granth Sahib Ji (Gurmukhi)

ਪਉੜੀ ॥

ਸਚਾ ਅਲਖ ਅਭੇਉ; ਹਠਿ. ਨ ਪਤੀਜਈ ॥

25
Gurmukhi · Sri Guru Granth Sahib Ji (Gurmukhi)

ਇਕਿ ਗਾਵਹਿ ਰਾਗ ਪਰੀਆ; ਰਾਗਿ. ਨ ਭੀਜਈ ॥

26
Gurmukhi · Sri Guru Granth Sahib Ji (Gurmukhi)

ਇਕਿ ਨਚਿ ਨਚਿ ਪੂਰਹਿ ਤਾਲ; ਭਗਤਿ. ਨ ਕੀਜਈ ॥

27
Gurmukhi · Sri Guru Granth Sahib Ji (Gurmukhi)

ਇਕਿ ਅੰਨੁ. ਨ ਖਾਹਿ ਮੂਰਖ; ਤਿਨਾ ਕਿਆ ਕੀਜਈ ॥

28
Gurmukhi · Sri Guru Granth Sahib Ji (Gurmukhi)

ਤ੍ਰਿਸਨਾ ਹੋਈ ਬਹੁਤੁ; ਕਿਵੈ. ਨ ਧੀਜਈ ॥

29
Gurmukhi · Sri Guru Granth Sahib Ji (Gurmukhi)

ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥

30
Gurmukhi · Sri Guru Granth Sahib Ji (Gurmukhi)

ਲਾਹਾ ਨਾਮੁ ਸੰਸਾਰਿ; ਅੰਮ੍ਰਿਤੁ ਪੀਜਈ ॥

31
Gurmukhi · Sri Guru Granth Sahib Ji (Gurmukhi)

ਹਰਿ ਭਗਤੀ ਅਸਨੇਹਿ; ਗੁਰਮੁਖਿ ਘੀਜਈ ॥੧੭॥

32
Gurmukhi · Sri Guru Granth Sahib Ji (Gurmukhi)

ਸਲੋਕ ਮਃ ੩ ॥

ਗੁਰਮੁਖਿ. ਮਲਾਰ ਰਾਗੁ ਜੋ ਕਰਹਿ; ਤਿਨ ਮਨੁ ਤਨੁ ਸੀਤਲੁ ਹੋਇ ॥

33
Gurmukhi · Sri Guru Granth Sahib Ji (Gurmukhi)

ਗੁਰਸਬਦੀ ਏਕੁ ਪਛਾਣਿਆ; ਏਕੋ ਸਚਾ ਸੋਇ ॥

34
Gurmukhi · Sri Guru Granth Sahib Ji (Gurmukhi)

ਮਨੁ ਤਨੁ ਸਚਾ, ਸਚੁ ਮਨਿ; ਸਚੇ ਸਚੀ ਸੋਇ ॥

35
Gurmukhi · Sri Guru Granth Sahib Ji (Gurmukhi)

ਅੰਦਰਿ ਸਚੀ ਭਗਤਿ ਹੈ; ਸਹਜੇ ਹੀ ਪਤਿ ਹੋਇ ॥

36
Gurmukhi · Sri Guru Granth Sahib Ji (Gurmukhi)

ਕਲਿਜੁਗ ਮਹਿ. ਘੋਰ ਅੰਧਾਰੁ ਹੈ; ਮਨਮੁਖ ਰਾਹੁ. ਨ ਕੋਇ ॥

37
Gurmukhi · Sri Guru Granth Sahib Ji (Gurmukhi)

ਸੇ ਵਡਭਾਗੀ ਨਾਨਕਾ; ਜਿਨ ਗੁਰਮੁਖਿ ਪਰਗਟੁ ਹੋਇ ॥੧॥

38
Gurmukhi · Sri Guru Granth Sahib Ji (Gurmukhi)

ਮਃ ੩ ॥

ਇੰਦੁ ਵਰਸੈ ਕਰਿ ਦਇਆ; ਲੋਕਾਂ ਮਨਿ ਉਪਜੈ ਚਾਉ ॥

39
Gurmukhi · Sri Guru Granth Sahib Ji (Gurmukhi)

ਜਿਸ ਕੈ ਹੁਕਮਿ ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ਜਾਂਉ ॥

1
Ang 1285Gurmukhi
2
Ang 12850%

Sri Guru Granth Sahib

Find your chapter.

1430 chapters

Make yourself comfortable.

PAGE COLOUR

TEXT SIZE

100%

Your preferences stay with you on this device.

ORIGINALS & TRANSLATIONS

Choose your edition.

Select one edition for quiet reading, or several to compare the words.

Gurmukhi text of Sri Guru Granth Sahib Ji from the Shabad OS Database (release v5.0.0-next.0), digitised from Shabadaarth (SGPC, Sri Amritsar, 2009-2012). Identified by Shabad OS as public domain (Public Domain Mark 1.0). · Source ↗

↑
Explore the atlas
↑ ↓ to explore   ·   Enter to open   ·   Esc to close