ਕਹੁ ਨਾਨਕ. ਏਕੈ ਭਾਰੋਸਉ; ਬੰਧਨ ਕਾਟਨਹਾਰੁ. ਗੁਰੁ ਮੇਰੋ ॥੨॥੬॥੨੫॥
Sri Guru Granth Sahib
Ang 1303
ਕਾਨੜਾ ਮਹਲਾ ੫ ॥
ਬਿਖੈ ਦਲੁ; ਸੰਤਨਿ ਤੁਮੑਰੈ ਗਾਹਿਓ ॥
ਤੁਮਰੀ ਟੇਕ ਭਰੋਸਾ ਠਾਕੁਰ; ਸਰਨਿ ਤੁਮੑਾਰੀ ਆਹਿਓ ॥੧॥ ਰਹਾਉ ॥
ਜਨਮ ਜਨਮ ਕੇ ਮਹਾ ਪਰਾਛਤ; ਦਰਸਨੁ ਭੇਟਿ ਮਿਟਾਹਿਓ ॥
ਭਇਓ ਪ੍ਰਗਾਸੁ ਅਨਦ ਉਜੀਆਰਾ; ਸਹਜਿ ਸਮਾਧਿ ਸਮਾਹਿਓ ॥੧॥
ਕਉਨੁ ਕਹੈ. ਤੁਮ ਤੇ ਕਛੁ ਨਾਹੀ; ਤੁਮ ਸਮਰਥ ਅਥਾਹਿਓ ॥
ਕ੍ਰਿਪਾ ਨਿਧਾਨ ਰੰਗ ਰੂਪ ਰਸ; ਨਾਮੁ ਨਾਨਕ. ਲੈ ਲਾਹਿਓ ॥੨॥੭॥੨੬॥
ਕਾਨੜਾ ਮਹਲਾ ੫ ॥
ਬੂਡਤ ਪ੍ਰਾਨੀ; ਹਰਿ ਜਪਿ ਧੀਰੈ ॥
ਬਿਨਸੈ; ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥
ਸਿਮਰਉ ਦਿਨੁ ਰੈਨਿ; ਗੁਰ ਕੇ ਚਰਨਾ ॥
ਜਤ ਕਤ ਪੇਖਉ; ਤੁਮਰੀ ਸਰਨਾ ॥੧॥
ਸੰਤ ਪ੍ਰਸਾਦਿ; ਹਰਿ ਕੇ ਗੁਨ ਗਾਇਆ ॥
ਗੁਰ ਭੇਟਤ; ਨਾਨਕ. ਸੁਖੁ ਪਾਇਆ ॥੨॥੮॥੨੭॥
ਕਾਨੜਾ ਮਹਲਾ ੫ ॥
ਸਿਮਰਤ ਨਾਮੁ; ਮਨਹਿ ਸੁਖੁ ਪਾਈਐ ॥
ਸਾਧ ਜਨਾ ਮਿਲਿ; ਹਰਿ ਜਸੁ ਗਾਈਐ ॥੧॥ ਰਹਾਉ ॥
ਕਰਿ ਕਿਰਪਾ; ਪ੍ਰਭ ਰਿਦੈ ਬਸੇਰੋ ॥
ਚਰਨ ਸੰਤਨ ਕੈ; ਮਾਥਾ ਮੇਰੋ ॥੧॥
ਪਾਰਬ੍ਰਹਮ ਕਉ; ਸਿਮਰਹੁ ਮਨਾਂ ॥
ਗੁਰਮੁਖਿ ਨਾਨਕ; ਹਰਿ ਜਸੁ ਸੁਨਾਂ ॥੨॥੯॥੨੮॥
ਕਾਨੜਾ ਮਹਲਾ ੫ ॥
ਮੇਰੇ ਮਨ; ਪ੍ਰੀਤਿ ਚਰਨ ਪ੍ਰਭ ਪਰਸਨ ॥
ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ; ਅਖੀਅਨ ਕਉ ਸੰਤੋਖੁ. ਪ੍ਰਭ ਦਰਸਨ ॥੧॥ ਰਹਾਉ ॥
ਕਰਨਨਿ ਪੂਰਿ ਰਹਿਓ, ਜਸੁ ਪ੍ਰੀਤਮ; ਕਲਮਲ ਦੋਖ, ਸਗਲ ਮਲ ਹਰਸਨ ॥
ਪਾਵਨ ਧਾਵਨ ਸੁਆਮੀ ਸੁਖ ਪੰਥਾ; ਅੰਗ ਸੰਗ ਕਾਇਆ ਸੰਤ ਸਰਸਨ ॥੧॥
ਸਰਨਿ ਗਹੀ ਪੂਰਨ ਅਬਿਨਾਸੀ; ਆਨ ਉਪਾਵ ਥਕਿਤ. ਨਹੀ ਕਰਸਨ ॥
ਕਰੁ ਗਹਿ ਲੀਏ ਨਾਨਕ ਜਨ ਅਪਨੇ; ਅੰਧ ਘੋਰ ਸਾਗਰ. ਨਹੀ ਮਰਸਨ ॥੨॥੧੦॥੨੯॥
ਕਾਨੜਾ ਮਹਲਾ ੫ ॥
ਕੁਹਕਤ ਕਪਟ ਖਪਟ, ਖਲ ਗਰਜਤ; ਮਰਜਤ ਮੀਚੁ, ਅਨਿਕ ਬਰੀਆ ॥੧॥ ਰਹਾਉ ॥
ਅਹੰ ਮਤ ਅਨ ਰਤ, ਕੁਮਿਤ ਹਿਤ; ਪ੍ਰੀਤਮ ਪੇਖਤ. ਭ੍ਰਮਤ ਲਾਖ ਗਰੀਆ ॥੧॥
ਅਨਿਤ ਬਿਉਹਾਰ; ਅਚਾਰ ਬਿਧਿ ਹੀਨਤ. ਮਮ ਮਦ ਮਾਤ, ਕੋਪ ਜਰੀਆ ॥
ਕਰੁਣ ਕ੍ਰਿਪਾਲ ਗੋੁਪਾਲ, ਦੀਨ ਬੰਧੁ; ਨਾਨਕ. ਉਧਰੁ ਸਰਨਿ ਪਰੀਆ ॥੨॥੧੧॥੩੦॥
ਕਾਨੜਾ ਮਹਲਾ ੫ ॥
ਜੀਅ ਪ੍ਰਾਨ ਮਾਨ ਦਾਤਾ ॥
ਹਰਿ ਬਿਸਰਤੇ ਹੀ. ਹਾਨਿ ॥੧॥ ਰਹਾਉ ॥
ਗੋਬਿੰਦ ਤਿਆਗਿ. ਆਨ ਲਾਗਹਿ; ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥
ਬਿਖੈ ਰਸ ਸਿਉ, ਆਸਕਤ ਮੂੜੇ; ਕਾਹੇ ਸੁਖ ਮਾਨਿ ॥੧॥