ਸੋ ਛੂਟੈ ਮਹਾ ਜਾਲ ਤੇ; ਜਿਸੁ ਗੁਰਸਬਦੁ ਨਿਰੰਤਰਿ ॥੨॥
Sri Guru Granth Sahib
Ang 397
ਗੁਰ ਕੀ ਮਹਿਮਾ. ਕਿਆ ਕਹਾ; ਗੁਰੁ ਬਿਬੇਕ ਸਤ ਸਰੁ ॥
ਓਹੁ ਆਦਿ ਜੁਗਾਦੀ ਜੁਗਹ ਜੁਗੁ; ਪੂਰਾ ਪਰਮੇਸਰੁ ॥੩॥
ਨਾਮੁ ਧਿਆਵਹੁ ਸਦ ਸਦਾ; ਹਰਿ ਹਰਿ ਮਨੁ ਰੰਗੇ ॥
ਜੀਉ ਪ੍ਰਾਣ ਧਨੁ ਗੁਰੂ ਹੈ; ਨਾਨਕ ਕੈ ਸੰਗੇ ॥੪॥੨॥੧੦੪॥
ਆਸਾ ਮਹਲਾ ੫ ॥
ਸਾਈ ਅਲਖੁ ਅਪਾਰੁ; ਭੋਰੀ ਮਨਿ ਵਸੈ ॥
ਦੂਖੁ ਦਰਦੁ ਰੋਗੁ ਮਾਇ; ਮੈਡਾ ਹਭੁ ਨਸੈ ॥੧॥
ਹਉ ਵੰਞਾ ਕੁਰਬਾਣੁ; ਸਾਈ ਆਪਣੇ ॥
ਹੋਵੈ ਅਨਦੁ ਘਣਾ; ਮਨਿ ਤਨਿ ਜਾਪਣੇ ॥੧॥ ਰਹਾਉ ॥
ਬਿੰਦਕ ਗਾਲੑਿ ਸੁਣੀ; ਸਚੇ ਤਿਸੁ ਧਣੀ ॥
ਸੂਖੀ ਹੂੰ ਸੁਖੁ ਪਾਇ; ਮਾਇ. ਨ ਕੀਮ ਗਣੀ ॥੨॥
ਨੈਣ ਪਸੰਦੋ ਸੋਇ; ਪੇਖਿ ਮੁਸਤਾਕ ਭਈ ॥
ਮੈ ਨਿਰਗੁਣਿ ਮੇਰੀ ਮਾਇ; ਆਪਿ ਲੜਿ ਲਾਇ ਲਈ ॥੩॥
ਬੇਦ ਕਤੇਬ ਸੰਸਾਰ; ਹਭਾ ਹੂੰ ਬਾਹਰਾ ॥
ਨਾਨਕ ਕਾ ਪਾਤਿਸਾਹੁ; ਦਿਸੈ ਜਾਹਰਾ ॥੪॥੩॥੧੦੫॥
ਆਸਾ ਮਹਲਾ ੫ ॥
ਲਾਖ ਭਗਤ ਆਰਾਧਹਿ; ਜਪਤੇ ਪੀਉ ਪੀਉ ॥
ਕਵਨ ਜੁਗਤਿ ਮੇਲਾਵਉ; ਨਿਰਗੁਣ ਬਿਖਈ ਜੀਉ ॥੧॥
ਤੇਰੀ ਟੇਕ; ਗੋਵਿੰਦ ਗੁਪਾਲ ਦਇਆਲ ਪ੍ਰਭ ॥
ਤੂੰ ਸਭਨਾ ਕੇ ਨਾਥ; ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥
ਸਦਾ ਸਹਾਈ ਸੰਤ; ਪੇਖਹਿ ਸਦਾ ਹਜੂਰਿ ॥
ਨਾਮ ਬਿਹੂਨੜਿਆ; ਸੇ ਮਰਨੑਿ ਵਿਸੂਰਿ ਵਿਸੂਰਿ ॥੨॥
ਦਾਸ ਦਾਸਤਣ ਭਾਇ; ਮਿਟਿਆ ਤਿਨਾ ਗਉਣੁ ॥
ਵਿਸਰਿਆ ਜਿਨੑਾ ਨਾਮੁ; ਤਿਨਾੜਾ ਹਾਲੁ ਕਉਣੁ ॥੩॥
ਜੈਸੇ ਪਸੁ ਹਰੑਿਆਉ; ਤੈਸਾ ਸੰਸਾਰੁ ਸਭ ॥
ਨਾਨਕ. ਬੰਧਨ ਕਾਟਿ; ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥
ਆਸਾ ਮਹਲਾ ੫ ॥
ਹਭੇ ਥੋਕ ਵਿਸਾਰਿ; ਹਿਕੋ ਖਿਆਲੁ ਕਰਿ ॥
ਝੂਠਾ ਲਾਹਿ ਗੁਮਾਨੁ; ਮਨੁ ਤਨੁ ਅਰਪਿ ਧਰਿ ॥੧॥
ਆਠ ਪਹਰ ਸਾਲਾਹਿ; ਸਿਰਜਨਹਾਰ ਤੂੰ ॥
ਜੀਵਾਂ ਤੇਰੀ ਦਾਤਿ; ਕਿਰਪਾ ਕਰਹੁ. ਮੂੰ ॥੧॥ ਰਹਾਉ ॥
ਸੋਈ ਕੰਮੁ ਕਮਾਇ; ਜਿਤੁ ਮੁਖੁ ਉਜਲਾ ॥
ਸੋਈ ਲਗੈ ਸਚਿ; ਜਿਸੁ ਤੂੰ ਦੇਹਿ ਅਲਾ ॥੨॥
ਜੋ. ਨ ਢਹੰਦੋ ਮੂਲਿ; ਸੋ ਘਰੁ ਰਾਸਿ ਕਰਿ ॥
ਹਿਕੋ ਚਿਤਿ ਵਸਾਇ; ਕਦੇ ਨ ਜਾਇ ਮਰਿ ॥੩॥
ਤਿਨੑਾ ਪਿਆਰਾ ਰਾਮੁ; ਜੋ ਪ੍ਰਭ ਭਾਣਿਆ ॥
ਗੁਰ ਪਰਸਾਦਿ ਅਕਥੁ; ਨਾਨਕਿ ਵਖਾਣਿਆ ॥੪॥੫॥੧੦੭॥
ਆਸਾ ਮਹਲਾ ੫ ॥
ਜਿਨੑਾ. ਨ ਵਿਸਰੈ ਨਾਮੁ; ਸੇ ਕਿਨੇਹਿਆ ॥
ਭੇਦੁ. ਨ ਜਾਣਹੁ ਮੂਲਿ; ਸਾਂਈ ਜੇਹਿਆ ॥੧॥
ਮਨੁ ਤਨੁ ਹੋਇ ਨਿਹਾਲੁ; ਤੁਮੑ ਸੰਗਿ ਭੇਟਿਆ ॥
ਸੁਖੁ ਪਾਇਆ ਜਨ ਪਰਸਾਦਿ; ਦੁਖੁ ਸਭੁ ਮੇਟਿਆ ॥੧॥ ਰਹਾਉ ॥
ਜੇਤੇ ਖੰਡ ਬ੍ਰਹਮੰਡ; ਉਧਾਰੇ ਤਿੰਨੑ ਖੇ ॥
ਜਿਨੑ ਮਨਿ ਵੁਠਾ ਆਪਿ; ਪੂਰੇ ਭਗਤ ਸੇ ॥੨॥